
ਐਪਲ ਅਤੇ ਗੁਗਲ ਕਰੋਨਾ ਟਰੈਕਿੰਗ ਸਿਸਟਮ ਉਪਰ ਕੰਮ ਕਰ ਰਹੀਆਂ ਹਨ।
ਨਵੀਂ ਦਿੱਲੀ : ਕਰੋਨਾ ਵਾਇਰਸ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਉਥੇ ਹੀ ਐਪਲ ਅਤੇ ਗੁਗਲ ਕਰੋਨਾ ਟਰੈਕਿੰਗ ਸਿਸਟਮ ਉਪਰ ਕੰਮ ਕਰ ਰਹੀਆਂ ਹਨ। ਉਂਝ ਤਾਂ ਕਰੋਨਾ ਵਾਇਰਸ ਨੂੰ ਲੈ ਕੇ ਕਈ ਐਪ ਅਤੇ ਵੈੱਬ ਸਾਈਟਾਂ ਬਣ ਗਈਆਂ ਹਨ। ਇਨ੍ਹਾਂ ਵਿਚ ਸਰਕਾਰੀ ਅਤੇ ਪ੍ਰਈਵੇਟ ਦੋਨੋਂ ਤਰ੍ਹਾਂ ਦੇ ਐੱਪ ਹਨ। ਪਰ ਗੂਗਲ ਅਤੇ ਐਪਲ ਇਕ ਅਜਿਹਾ ਐੱਪ ਤਿਆਰ ਕਰਨ ਵਿਚ ਲੱਗੇ ਹੋਏ ਹਨ। ਜਿਹੜਾ ਕਿ ਤੁਹਾਡੇ ਸਮਾਰਟ ਫੋਨ ਨੂੰ ਹੀ ਕਰੋਨਾ ਟ੍ਰੈਕਿੰਗ ਸਿਸਟਮ ਵਿਚ ਬਦਲ ਦੇਵੇਗੀ। ਜ਼ਿਕਰਯੋਗ ਹੈ ਕਿ ਪੁਰੀ ਦੁਨੀਆਂ ਵਿਚ ਐੱਪਲ IOS ਅਤੇ ਐਂਡਰੌਇਡ ਫੋਨ ਦੀ ਵੱਡੀ ਗਿਣਤੀ ਵਿਚ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਵਿਚ ਇਨ੍ਹਾਂ ਅੰਦਰ ਕਰੋਨਾ ਟ੍ਰੈਕਿੰਗ ਸਿਸਟਮ ਦਿੱਤਾ ਜਾ ਸਕਦਾ ਹੈ।
Apple CEO Tim Cook
ਗੂਗਲ ਅਤੇ ਐੱਪਲ ਮਿਲ ਕੇ ਕਰੋਨਾ ਟ੍ਰੈਕਿੰਗ ਨੂੰ IOS ਅਤੇ ਐਂਡਰੌਇਡ ਵਿਚ ਲਿਆਂਉਣ ਵਿਚ ਲੱਗੇ ਹੋਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਮਈ ਦੀ ਸ਼ੁਰੂਆਤ ਵਿਚ ਇਸ ਨੂੰ ਅੱਪਡੇਟ ਦੇ ਲਈ ਜਾਰੀ ਕੀਤਾ ਜਾਵੇਗਾ। ਇਸ ਵਿਚ ਜੇਕਰ ਯੂਜਰ ਇਸ ਕਰੋਨਾ ਟ੍ਰੈਕਿੰਗ ਸਿਸਟਮ ਨੂੰ ਆਨ ਰੱਖਦਾ ਹੈ ਤਾਂ ਜੇ ਉਸ ਤੋਂ ਬਾਅਦ ਉਹ ਕਿਸੇ ਕਰੋਨਾ ਪੀੜਿਤ ਯੂਜਰ ਦੇ ਆਸ-ਪਾਸ ਵੀ ਜਾਂਦਾ ਹੈ ਤਾਂ ਉਸ ਨੂੰ ਨੋਟੀਫਕੇਸ਼ਨ ਦੇ ਜ਼ਰੀਏ ਇਸ ਬਾਰੇ ਜਾਣਕਾਰੀ ਮਿਲ ਜਾਵਗੀ। ਫਸਟ ਸਟੇਜ ਦੇ ਤੌਰ ਤੇ ਐੱਪਲ ਅਤੇ ਗੂਗਲ ਐਪਲੀਕੇਸ਼ਨ ਪ੍ਰੋਗਰਾਮਿੰਗ (API) ਨੂੰ ਜਾਰੀ ਕਰਨਗੇ। ਜੋ ਕਿ ਐਂਡਰਾਇਡ ਅਤੇ ਆਈਫੋਨ ਵਿਚ ਫਰਕ ਦੱਸੇਗਾ। ਸਰਕਾਰੀ ਸਿਹਤ ਏਜੰਸੀਆਂ ਇਸ API ਨੂੰ ਕੰਟੈਕਟ ਟ੍ਰੇਨਿੰਗ ਐਪ ਦੇ ਲਈ ਵਰਤ ਸਕਣਗੀਆਂ।
apple
ਜਿਸ ਵਿਚ ਲੋਕਾਂ ਨੂੰ ਇਹ ਅਗਾਹ ਕੀਤਾ ਜਾਵੇਗਾ ਕਿ ਉਹ ਕਿਸੇ ਕਰੋਨਾ ਮਰੀਜ਼ ਦੇ ਸੰਪਰਕ ਵਿਚ ਆਏ ਹਨ। ਦੱਸ ਦੱਈਏ ਭਾਂਵੇ ਕਿ ਜਿਸ ਯੂਜਰ ਨੂੰ ਕਰੋਨਾ ਹੈ ਉਸ ਦੀ ਜਾਣਕਾਰੀ ਦੂਸਰੇ ਯੂਜਰ ਨੂੰ ਮਿਲ ਜਾਵੇਗੀ ਪਰ ਪ੍ਰਾਈਵੇਸੀ ਨੂੰ ਧਿਆਨ ਵਿਚ ਰੱਖਦਿਆਂ ਇਸ ਨੂੰ ਕੋਡਿਡ ਰੱਖਿਆ ਜਾਵੇਗਾ। ਜੇਕਰ ਕੋਈ ਕਲੋਜ਼ ਕੌਨਟੈਕ ਕਰੋਨਾ ਦੀ ਚਪੇਟ ਵਿਚ ਆਉਂਦਾ ਹੈ ਤਾਂ ਉਹ ਆਪ ਜਾ ਫਿਰ ਉਸ ਦਾ ਡਾਕਟਰ ਇਸ ਬਾਰੇ ਜਾਣਕਾਰੀ ਸੈਂਟ੍ਰਲ ਸਿਸਟਮ ਵਿਚ ਅੱਪਲੋਡ ਕਰਨਗੇ ਜਿਸ ਨੂੰ ਕਿ ਹੈਲਥ ਮਨਿਸਟਰੀ ਦੇਖਦੀ ਹੈ। ਕਰੋਨਾ ਦੇ ਮਰੀਜ਼ ਦੀ ਜਾਣਕਾਰੀ ਡਾਟਾਬੇਸ ਵਿਚ ਐਂਟਰ ਹੁੰਦਿਆਂ ਹੀ ਸਿਸਟਮ ਉਨ੍ਹਾਂ ਸਾਰਿਆਂ ਨਾਲ ਕਨੈਟਿੰਗ ਕਰੇਗਾ ਜਿਹੜੇ ਪਿਛਲੇ 14 ਦਿਨ ਵਿਚ ਇਸ ਕਰੋਨਾ ਦੇ ਮਰੀਜ਼ ਦੇ ਸੰਪਰਕ ਵਿਚ ਆਏ ਸਨ।
Google
ਇਸ ਅਧਾਰ ਤੇ ਦੂਜੇ ਲੋਕਾਂ ਨੂੰ ਵੀ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਤੁਹਾਨੂੰ ਵੀ ਕਰੋਨਾ ਵਾਇਰਸ ਹੋ ਸਕਦਾ ਹੈ। ਐੱਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੇਟੈਸਟ ਵਰਜ਼ਨ ਅੱਟਡੇਟ ਹੁੰਦਿਆਂ ਹੀ ਯੂਜਰ ਨੂੰ ‘ਆਪਟ ਇੰਨ’ ਆਪਸ਼ਨ ਦਿੱਤਾ ਜਾਵੇਗਾ। ਜੇਕਰ ਇਸ ਨੂੰ ਯੂਜ਼ਰ ਯੈੱਸ ਕਰਦਾ ਹੈ ਤਾਂ ਫੋਨ ਦੂਜੇ ਨੇੜੇ-ਤੇੜੇ ਦੇ ਸਮਾਰਟ ਫੋਨਾਂ ਨੂੰ ਬਲਿਊਟੂੱਥ ਦੇ ਜ਼ਰੀਏ ਸਿੰਗਨਲ ਭੇਜਣਾ ਸ਼ੁਰੂ ਕਰੇਗਾ ਅਤੇ ਦੂਜੇ ਫੋਨਾ ਦੇ ਨਾਲ ਹੀ ਬਲਿਊਟੂੱਥ ਨੂੰ ਰਿਕਾਰਡ ਵੀ ਕਰੇਗੀ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।