
ਲੌਕਡਾਊਨ ਦੌਰਾਨ ਸ਼ਰਾਬ ਨਾ ਪੀਣ ਕਾਰਨ ਸਿਰਫ਼ ਦੋ ਹਫ਼ਤਿਆਂ ਵਿਚ ਕੈਲਰੀ ਦੀ ਖਪਤ 2000 ਘੱਟ ਹੋ ਸਕਦੀ ਹੈ
ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਦਹਿਸ਼ਤ ਫੈਲਾਈ ਹੋਈ ਹੈ ਅੱਧੇ ਤੋਂ ਵੱਧ ਭਾਰਤ ਇਸ ਦੀ ਚਪੇਟ ਵਿਚ ਆ ਗਿਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਅਫਵਾਹ ਵੀ ਬਹੁਤ ਉਡਾ ਚੁੱਕੇ ਹਨ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਲਈ ਸ਼ਰਾਬ ਸਭ ਤੋਂ ਵਧੀਆ ਹੈ। ਕੋਰੋਨਾ ਵਾਇਰਸ ਦੌਰਾਨ ਲੌਕਡਾਊਨ ਕਾਰਨ ਸਾਰੇ ਪੱਬ ਤੇ ਠੇਕੇ ਬੰਦ ਹਨ ਜਿਸ ਦੇ ਚੱਲਦੇ ਸ਼ਰਾਬ ਪੀਣ ਵਾਲਿਆਂ ਨੂੰ ਮੁਸ਼ਕਲ ਹੋ ਰਹੀ ਹੈ ਪਰ ਇਸ ਪਾਬੰਦੀ ਨਾਲ ਸਿਹਤ ਨੂੰ ਕਈ ਫ਼ਾਇਦੇ ਵੀ ਹੋਏ ਹਨ ਜਾਂ ਹੋ ਸਕਦੇ ਹਨ।
File photo
ਇਹ ਜਾਣਕਾਰੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ ਕਿ ਲੌਕਡਾਊਨ ਦੌਰਾਨ ਸ਼ਰਾਬ ਨਾ ਪੀਣ ਕਾਰਨ ਸਿਰਫ਼ ਦੋ ਹਫ਼ਤਿਆਂ ਵਿਚ ਕੈਲਰੀ ਦੀ ਖਪਤ 2000 ਘੱਟ ਹੋ ਸਕਦੀ ਹੈ। ਜਦੋਂ ਤੁਹਾਡੇ ਲਿਵਰ ਉੱਤੇ ਜੰਮੀ ਚਰਬੀ ਵਿਚ ਇੱਕ ਮਹੀਨੇ ਵਿਚ 15 ਪ੍ਰਤੀਸ਼ਤ ਤੱਕ ਦੀ ਕਮੀ ਆ ਸਕਦੀ ਹੈ।ਬ੍ਰਿਟੇਨ ਵਿਚ ਕਾਸਮੈਡੀਕਸ ਸਕਿਨ ਕਲੀਨਿਕ ਦੇ ਮੈਡੀਕਲ ਡਾਇਰੈਕਟਰ ਡਾ. ਰਾਸ ਪੇਰੀ ਨੇ ਕਿਹਾ ਕਿ ਲੌਕਡਾਊਨ ਦੇ ਦੌਰਾਨ ਸ਼ਰਾਬ ਛੱਡਣ ਨਾਲ ਤੁਹਾਡਾ ਢਿੱਡ ਪਤਲਾ ਹੋ ਸਕਦਾ ਹੈ।
File photo
ਤੁਹਾਡੀ ਸਕਿਨ ਸਾਫ਼ ਹੋ ਸਕਦੀ ਹੈ ਅਤੇ ਪਾਚਨ ਪ੍ਰਣਾਲੀ ਮਜ਼ਬੂਤ ਹੋ ਸਕਦੀ ਹੈ, ਜਿਸ ਦੇ ਨਾਲ ਤੁਹਾਡਾ ਸਰੀਰ ਵਾਇਰਸ ਨਾਲ ਲੜਨ ਵਿਚ ਤਾਕਤਵਰ ਹੋਵੇਗਾ। ਉੱਥੇ ਹੀ ਬਰਕਸ਼ਾਇਰ ਐਸਥੈਟਿਕਸ ਵਿਚ ਡਾ.ਸੇਲੇਨਾ ਲੈਂਗਡਨ ਨੇ ਕਿਹਾ ਕਿ ਜੇਕਰ ਕੋਈ ਸਾਲਾਂ ਤੋਂ ਸ਼ਰਾਬ ਦਾ ਸੇਵਨ ਕਰ ਰਿਹਾ ਹੈ ਤਾਂ ਕੁੱਝ ਮਾਮਲਿਆਂ ਵਿਚ ਸ਼ਰਾਬ ਛੱਡਣ ਨਾਲ ਉਸ ਦਾ ਲਿਵਰ 100 ਫ਼ੀਸਦੀ ਠੀਕ ਹੋ ਸਕਦਾ ਹੈ।
File photo
ਸ਼ਰਾਬ ਪੀਣ ਦੇ ਨੁਕਸਾਨ
ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਸ਼ਰਾਬ ਪੀਣ ਨਾਲ ਲਿਵਰ ਦੇ ਨਾਲ ਦਿਮਾਗ਼ ਅਤੇ ਸੋਚਣ ਦੀ ਸਮਰੱਥਾ ਉੱਤੇ ਵੀ ਗਹਿਰਾ ਅਸਰ ਪੈਂਦਾ ਹੈ।
ਕਈ ਖੋਜਾਂ ਵਿਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਸ਼ਰਾਬ ਪੀਣ ਨਾਲ ਛਾਤੀ ਦਾ ਕੈਂਸਰ ਦਾ ਖ਼ਤਰਾ ਵਧਦਾ ਹੈ।
ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਆਪਣੇ ਪਰਿਵਾਰ ਵਾਲਿਆਂ ਨਾਲ ਬੁਰਾ ਵਰਤਾਅ ਵੀ ਕਰਦਾ ਹੈ ਜਿਸ ਨਾਲ ਰਿਸ਼ਤੇ ਵੀ ਮੁੱਕਦੇ ਹਨ।
File photo
ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ (ਕੋਵਿਡ -19) ਦੇ 8447 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 7409 ਵਿਅਕਤੀ ਇਲਾਜ ਅਧੀਨ ਹਨ ਅਤੇ 764 ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ ਭਾਰਤ ਵਿਚ ਕੋਰੋਨਾ ਦੇ ਸ਼ਿਕਾਰ 273 ਲੋਕਾਂ ਦੀ ਮੌਤ ਹੋ ਚੁੱਕੀ ਹੈ।
Photo
ਮਹਾਰਾਸ਼ਟਰ ਵਿਚ ਸਭ ਤੋਂ ਵੱਧ 1,761 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਦਿੱਲੀ ਵਿਚ 1069 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵਾਰਾਣਸੀ ਦੇ ਮਦਨਪੁਰਾ ਖੇਤਰ ਵਿਚ ਕੋਰੋਨਾ ਵਾਇੜਸ ਦੇ ਸਕਾਰਾਤਮਕ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਖੇਤਰ ਨੂੰ ਇੱਕ ਹੌਟਸਪੌਟ ਐਲਾਨ ਦਿੱਤਾ ਗਿਆ ਹੈ। ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਲਈ ਪੁਲਿਸ ਨੇ ਜਗ੍ਹਾ' ਤੇ ਬੈਰੀਕੇਟ ਲਗਾਏ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।