
ਰਿਲਾਇੰਸ ਦੀ ਰਿਸਰਚ ਵਿਚ ਮਿਲਿਆ ਫਾਰਮੂਲਾ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਹੁਣ ਤੱਕ ਇਕ ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕਈ ਦੇਸ਼ਾਂ ਦੇ ਵਿਗਿਆਨੀ ਇਸ ਦੇ ਇਲਾਜ ਅਤੇ ਟੀਕੇ ਦੀ ਭਾਲ ਵਿਚ ਲੱਗੇ ਹੋਏ ਹਨ, ਪਰ ਕੋਈ ਵੀ ਸਫਲ ਨਹੀਂ ਹੋਇਆ।
File
ਅਜਿਹੀ ਵਿਚ ਇਕ ਖੋਜ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮੁੰਦਰ ਵਿਚ ਪਾਈ ਜਾਣ ਵਾਲੀ ਲਾਲ ਕਾਈ ਨਾਲ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਹ ਖੋਜ ਦੇਸ਼ ਦੀ ਉੱਘੀ ਕਾਰੋਬਾਰੀ ਕੰਪਨੀ ਰਿਲਾਇੰਸ ਨੇ ਕੀਤੀ ਹੈ, ਜਿਸ ਵਿਚ ਸਮੁੰਦਰ ਵਿਚ ਪਾਏ ਜਾਣ ਵਾਲੇ ਲਾਲ ਕਾਈ ਤੋਂ ਕੋਰੋਨਾ ਵਾਇਰਸ ਦਾ ਇਲਾਜ਼ ਕਰਨ ਦਾ ਦਾਅਵਾ ਕੀਤਾ ਗਿਆ ਹੈ।
File
ਰਿਲਾਇੰਸ ਦੀ ਖੋਜ ਦੇ ਅਨੁਸਾਰ ਸਮੁੰਦਰ ਵਿਚ ਪਾਈ ਜਾਣ ਵਾਲੀ ਲਾਲ ਕਾਈ ਤੋਂ ਜੋ ਜੈਵਿਕ ਰਸਾਇਣ ਨਿਕਲਦਾ ਹੈ ਉਸ ਤੋ ਕੋਟਿੰਗ ਪਾਊਡਰ ਤਿਆਰ ਕਰਕੇ ਜੇਕਰ ਉਸ ਦੀ ਵਰਤੋਂ ਸੈਨੇਟਰੀ ਚੀਜ਼ਾਂ ਉੱਤੇ ਕੀਤੀ ਜਾਵੇ ਤਾਂ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਦੱਸ ਦਈਏ ਕਿ ਸੈਨੇਟਰੀ ਚੀਜ਼ਾਂ ਵਿਚ ਸਿੰਕ, ਟਾਇਲਟ, ਟੈਂਕ ਵਰਗੀਆਂ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜੋ ਅਸੀਂ ਰੋਜ਼ਾਨਾ ਵਰਤਦੇ ਹਾਂ।
File
ਰਿਲਾਇੰਸ ਦੇ ਵੱਲੋਂ ਇਸ ਖੋਜ ਨੂੰ ਵਿਨੋਦ ਨਾਗਲੇ, ਮਹਾਦੇਵ ਗਾਇਕਵਾੜ, ਯੋਗੇਸ਼ ਪਵਾਰ ਅਤੇ ਸ਼ਾਂਤੋਂ ਦਾਸਗੁਪਤਾ ਨੇ ਕੀਤਾ ਹੈ। ਇਹ ਸਾਰੇ ਵਿਗਿਆਨੀ ਅਤੇ ਖੋਜਕਰਤਾ ਰਿਲਾਇੰਸ ਦੇ ਖੋਜ ਅਤੇ ਵਿਕਾਸ ਕੇਂਦਰ ਵਿਚ ਕੰਮ ਕਰਦੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਮੁੱਖੀ ਅਤੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਪਿਛਲੇ ਦਿਨੀਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਰਿਲਾਇੰਸ ਲਾਈਫ ਸਾਇੰਸ ਭਾਰਤ ਵਿਚ ਇਸ ਮਹਾਂਮਾਰੀ ਨਾਲ ਜੁੜੀ ਜਾਂਚ ਅਤੇ ਖੋਜ ਨੂੰ ਅੱਗੇ ਵਧਾਉਣ ਵਿਚ ਸਹਾਇਤਾ ਕਰੇਗੀ।
File
ਕੋਰੋਨਾ ਵਾਇਰਸ ਦੀ ਲਾਗ ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਦੇਸ਼ ਵਿਚ ਹੁਣ ਤੱਕ 8 ਹਜ਼ਾਰ ਤੋਂ ਵੱਧ ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਹੋਚੁੱਕੀ ਹੈ, ਜਦੋਂ ਕਿ 270 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।