'ਬਹੁਤ ਜੱਜ ਅਜਿਹੇ ਹਨ ਜੋ ਕੰਮ ਕਰਨਾ ਨਹੀਂ ਜਾਣਦੇ'
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਜੇ ਚੇਲਾਮੇਸ਼ਵਰ ਨੇ ਕੁਝ ਜੱਜਾਂ ਨੂੰ ਆਲਸੀ ਕਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜੀਅਮ ਬਹੁਤ ਹੀ ਅਪਾਰਦਰਸ਼ੀ ਢੰਗ ਨਾਲ ਕੰਮ ਕਰਦਾ ਹੈ। ਜੇਕਰ ਜੱਜਾਂ 'ਤੇ ਕੋਈ ਇਲਜ਼ਾਮ ਆਉਂਦਾ ਹੈ ਤਾਂ ਅਕਸਰ ਕੋਈ ਕਾਰਵਾਈ ਨਹੀਂ ਕਰਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਜੱਜ ਆਲਸੀ ਹੁੰਦੇ ਹਨ ਅਤੇ ਸਮੇਂ ਸਿਰ ਫੈਸਲੇ ਵੀ ਨਹੀਂ ਲਿਖਦੇ। ਉਨ੍ਹਾਂ ਨੂੰ ਨਿਰਣੇ ਲਿਖਣ ਲਈ ਕਈ ਸਾਲ ਲੱਗ ਜਾਂਦੇ ਹਨ। ਬਹੁਤ ਸਾਰੇ ਅਜਿਹੇ ਹਨ ਜੋ ਕੰਮ ਕਰਨਾ ਨਹੀਂ ਜਾਣਦੇ।
ਇਹ ਵੀ ਪੜ੍ਹੋ: ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ’ਚ ਮੌਤ
ਜਸਟਿਸ ਚੇਲਾਮੇਸ਼ਵਰ ਮੰਗਲਵਾਰ ਨੂੰ ਕੇਰਲ ਦੇ ਕੋਚੀ 'ਚ 'ਕੀ ਕਾਲਜੀਅਮ ਸੰਵਿਧਾਨ ਤੋਂ ਵੱਖ ਹੈ' ਵਿਸ਼ੇ 'ਤੇ ਇਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਲਜੀਅਮ ਦੇ ਸਾਹਮਣੇ ਕਈ ਮਾਮਲੇ ਆਉਂਦੇ ਹਨ, ਪਰ ਅਕਸਰ ਕੁਝ ਨਹੀਂ ਹੁੰਦਾ। ਜੇਕਰ ਦੋਸ਼ ਗੰਭੀਰ ਹਨ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਆਮ ਤਰੀਕਾ ਇਹ ਹੈ ਕਿ ਉਸ ਜੱਜ ਦਾ ਤਬਾਦਲਾ ਕਰ ਦਿੱਤਾ ਜਾਵੇ ਜਿਸ ਵਿਰੁੱਧ ਦੋਸ਼ ਲਾਇਆ ਗਿਆ ਹੋਵੇ।
ਇਹ ਵੀ ਪੜ੍ਹੋ: ਪੇਟ ਦੀਆਂ ਕਈ ਬੀਮਾਰੀਆਂ ਠੀਕ ਕਰਨ ’ਚ ਕਾਰਗਰ ਹੈ ਕਾਲੀ ਮਿਰਚ
ਹੁਣ ਜੇ ਮੈਂ ਕੁਝ ਕਹਾਂ ਤਾਂ ਕੱਲ੍ਹ ਨੂੰ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਇਹ ਕਹਿ ਕੇ ਟ੍ਰੋਲ ਕੀਤਾ ਜਾਵੇਗਾ ਕਿ ਉਹ ਨਿਆਂਪਾਲਿਕਾ ਨੂੰ ਕਿਉਂ ਪਰੇਸ਼ਾਨ ਕਰ ਰਿਹਾ ਹੈ, ਪਰ ਇਹ ਮੇਰੀ ਕਿਸਮਤ ਹੈ। ਮੈਂ ਕਦੇ ਵੀ ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ ਦੇ ਮਾਮਲੇ ਵਿੱਚ ਆਪਣੇ ਅਸਹਿਮਤੀ ਵਾਲੇ ਫੈਸਲੇ ਵਿੱਚ ਜੱਜਾਂ ਦੀ ਚੋਣ ਕਾਰਜਕਾਰੀ ਨੂੰ ਸੌਂਪਣ ਦਾ ਸੁਝਾਅ ਨਹੀਂ ਦਿੱਤਾ। ਮੈਂ ਇਸ ਦੇ ਖ਼ਤਰਿਆਂ ਨੂੰ ਕਿਸੇ ਹੋਰ ਨਾਲੋਂ ਜ਼ਿਆਦਾ ਜਾਣਦਾ ਹਾਂ। ਜਸਟਿਸ ਚੇਲਾਮੇਸ਼ਵਰ ਨੇ 42ਵੀਂ ਸੋਧ ਨੂੰ ਲੈ ਕੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਦੇ ਬਿਆਨ 'ਤੇ ਕਿਹਾ- 'ਕੋਈ ਵੀ ਇਸ ਗੱਲ ਵੱਲ ਧਿਆਨ ਨਹੀਂ ਦੇ ਰਿਹਾ ਕਿ ਕੌਲਿਜੀਅਮ ਪ੍ਰਣਾਲੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਤਾਂ ਕਿ ਆਮ ਆਦਮੀ ਨੂੰ ਇਸ ਦਾ ਲਾਭ ਮਿਲ ਸਕੇ।
ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਲੰਬਿਤ ਪਏ ਕੇਸਾਂ ਦੀ ਗਿਣਤੀ
ਸਿਵਲ ਕੇਸ 2,74,132
ਅਪਰਾਧਿਕ ਮਾਮਲੇ 1,65,712
ਕੁੱਲ ਕੇਸ 4,39,844