'ਕੋਰੋਨਾ' ਸੰਕਟ 'ਚ ਟਕਰਾਅ , ਭਾਰਤ ਨੇ ਲਦਾਖ਼ ਵਿਚ ਲੜਾਕੂ ਜਹਾਜ਼ ਤੈਨਾਤ ਕੀਤੇ
Published : May 13, 2020, 7:30 am IST
Updated : May 13, 2020, 7:30 am IST
SHARE ARTICLE
File Photo
File Photo

ਕੋਰੋਨਾ ਸੰਕਟ ਅਤੇ ਤਾਲਾਬੰਦੀ ਵਿਚਾਲੇ ਚੀਨ ਨੇ ਭਾਰਤੀ ਸਰਹੱਦ 'ਤੇ ਹਲਚਲ ਵਧਾ ਦਿਤੀ ਹੈ।

ਨਵੀਂ ਦਿੱਲੀ, 12 ਮਈ: ਕੋਰੋਨਾ ਸੰਕਟ ਅਤੇ ਤਾਲਾਬੰਦੀ ਵਿਚਾਲੇ ਚੀਨ ਨੇ ਭਾਰਤੀ ਸਰਹੱਦ 'ਤੇ ਹਲਚਲ ਵਧਾ ਦਿਤੀ ਹੈ। ਉਧਰ, ਭਾਰਤ ਨੇ ਵੀ ਚੀਨ ਨੂੰ ਕਰਾਰਾ ਜਵਾਬ ਦੇਣ ਲਈ ਲਦਾਖ਼ ਵਿਚ ਲੜਾਕੂ ਜਹਾਜ਼ਾਂ ਦੀ ਤੈਨਾਤੀ ਕਰ ਦਿਤੀ ਹੈ। ਦਰਅਸਲ, ਪਿਛਲੇ ਦਿਨੀਂ ਭਾਰਤੀ ਖੇਤਰ ਲਾਗੇ ਚੀਨੀ ਫ਼ੌਜੀ ਹੈਲੀਕਾਪਟਰ ਉਡਾਨ ਭਰਦੇ ਵਿਖਾਈ ਦਿਤੇ ਸਨ ਅਤੇ ਉਹ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰ ਸਕਦੇ ਸਨ।

ਸਰਕਾਰੀ ਸੂਤਰਾਂ ਨੇ ਦਸਆਿ ਕਿ ਜਿਉਂ ਹੀ ਚੀਨੀ ਹੈਲੀਕਾਪਟਰਾਂ ਦੀ ਆਵਾਜਾਈ ਸ਼ੁਰੂ ਹੋਈ, ਭਾਰਤੀ ਲੜਾਕੂ ਜਹਾਜ਼ਾਂ ਨੂੰ ਲਦਾਖ਼ ਸੈਕਟਰ ਵਿਚ ਸਰਹੱਦੀ ਖੇਤਰਾਂ ਵਿਚ ਲਿਜਾਇਆ ਗਿਆ। ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਨੇ ਲਾਗਲੇ ਬੇਸ ਕੈਂਪ ਤੋਂ ਉਡਾਨ ਭਰੀ ਸੀ। ਫ਼ਿਲਹਾਲ, ਚੀਨੀ ਹੈਲੀਕਾਪਟਰਾਂ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਨਹੀਂ ਕੀਤੀ। ਇਹ ਘਟਨਾ ਪਿਛਲੇ ਹਫ਼ਤੇ ਦੀ ਹੈ ਜਦ ਭਾਰਤੀ ਅਤੇ ਚੀਨ ਫ਼ੌਜੀ ਇਕ ਦੂਜੇ ਨਾਲ ਉਲਝ ਗਏ ਸਨ। ਫਿਰ 150 ਤੋਂ ਵੱਧ ਚੀਨੀ ਫ਼ੌਜੀ ਨੇ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ।

File photoFile photo

ਸੂਤਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦ ਕਈ ਸਾਲਾਂ ਵਿਚ ਭਾਰਤ ਨੇ ਲੜਾਕੂ ਜਹਾਜ਼ਾਂ ਨੂੰ ਤੈਨਾਤ ਕਰ ਕੇ ਹਵਾਈ ਖੇਤਰਾਂ ਦੀ ਉਲੰਘਣਾ ਕਰਨ ਦੇ ਚੀਨੀ ਯਤਨਾਂ ਦਾ ਜਵਾਬ ਦਿਤਾ ਹੈ। ਪਿਛਲੇ ਇਕ ਹਫ਼ਤੇ ਵਿਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਾ ਕਈ ਵਾਰ ਆਹਮਣਾ-ਸਾਹਮਣਾ ਹੋਇਆ ਹੈ। ਚੀਨ ਵਾਂਗ ਹੀ ਪਾਕਿਸਤਾਨ ਦੇ ਲੜਾਕੂ ਜਹਾਜ਼ ਵੀ ਲਗਾਤਾਰ ਸਰਹੱਦੀ ਇਲਾਕਿਆਂ ਵਿਚ ਉਡਾਨ ਭਰ ਰਹੇ ਹਨ। ਪਾਕਿਸਤਾਨੀ ਹਵਾਈ ਫ਼ੌਜ ਦੇ ਜਹਾਜ਼ ਸਰਹੱਦੀ ਇਲਾਕੇ ਵਿਚ ਗਸ਼ਤ ਕਰ ਰਹੇ ਹਨ। ਦਰਅਸਲ, ਪਾਕਿਸਤਾਨ ਹੰਦਵਾੜਾ ਹਮਲੇ ਦੇ ਬਾਅਦ ਭਾਰਤ ਦੇ ਪਲਟਵਾਰ ਤੋਂ ਚੌਕਸ ਹੈ। ਉਧਰ, ਭਾਰਤੀ ਹਵਾਈ ਫ਼ੌਜ ਪਲ-ਪਲ ਪਾਕਿਸਤਾਨ ਦੀਆਂ ਹਰਕਤਾਂ 'ਤੇ ਨਜ਼ਰ ਰੱਖ ਰਹੀ ਹੈ।  (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement