
ਪ੍ਰਧਾਨ ਮੰਤਰੀ ਮੋਦੀ ਨੇ ਕੱਲ ਮੰਗਲਵਾਰ ਨੂੰ ਇਕ ਵਾਰ ਫਿਰ ਰਾਸ਼ਟਰ ਨੂੰ ਸੰਬੋਧਨ ਕੀਤਾ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਕੱਲ ਮੰਗਲਵਾਰ ਨੂੰ ਇਕ ਵਾਰ ਫਿਰ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਸੰਬੋਧਨ ਦੌਰਾਨ ਉਨ੍ਹਾਂ ਨੇ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਰਕਮ ਜੀਡੀਪੀ ਦਾ 10 ਫੀਸਦੀ ਹੈ ਅਤੇ ਇਸ ਨਾਲ ਦੇਸ਼ ਆਤਮ-ਨਿਰਭਰ ਬਣੇਗਾ। ਉਧਰ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੇਵਲ ਸੁਰੱਖੀਆਂ ਬਣਾਉਂਣ ਦੀ ਕੋਸ਼ਿਸ ਕੀਤੀ ਗਈ ਹੈ।
Pm modi
ਇਸ ਲਈ ਸਿਰਫ ਅੰਕੜੇ ਦਿੱਤੇ ਗਏ ਹਨ, ਵੇਰਵੇ ਨਹੀਂ। ਇਸ ਤੋਂ ਇਲਾਵਾ ਇਸ ਨੂੰ ਲੈ ਕੇ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਦੀ ਵੀ ਪ੍ਰਤੀਕਿਰੀਆ ਆਈ ਹੈ। ਉਨ੍ਹਾਂ ਟਵਿਟ ਕਰਕੇ ਕਿਹਾ ਕਿ ਮੋਦੀ ਜੀ ਨੇ ਮੀਡੀਆ ਨੂੰ ਖ਼ਬਰ ਦੀ ਹੈਡਲਾਈਨ ਤਾਂ ਦੇ ਦਿੱਤੀ ਪਰ ਦੇਸ਼ ਨੂੰ ਮਦਦ ਦੀ ਹੈਲਪਲਾਈਨ ਦਾ ਇੰਤਜ਼ਾਰ ਹੈ, ਵਾਅਦੇ ਤੋਂ ਹਕੀਕਤ ਤੱਕ ਦਾ ਸਫ਼ਰ ਪੂਰਾ ਹੋਣ ਦਾ ਇੰਤਜ਼ਾਰ ਰਹੇਗਾ।
photo
ਘਰ ਵਾਪਿਸ ਪਰਤ ਰਹੇ ਮਜ਼ਦੂਰਾਂ ਨੂੰ ਰਾਹਤ, ਉਨ੍ਹਾਂ ਦੇ ਜ਼ਖ਼ਮਾਂ ਤੇ ਮੱਹਲਮ, ਵੱਧ ਸਹਾਇਤਾ ਅਤੇ ਸੁਰੱਖਿਅਤ ਘਰ ਭੇਜਣ ਦੀ ਜਰੂਰਤ ਹੈ। ਉਮੀਦ ਸੀ ਕਿ ਅੱਜ ਇਸ ਬਾਰੇ ਘੋਸ਼ਣਾ ਕੀਤੀ ਜਾਂਦੀ। ਇਸ ਤੋਂ ਇਲਾਵਾ ਛੱਤੀਸਗੜ ਦੇ ਸੀਐਮ ਭੁਪੇਸ਼ ਬਘੇਲ ਨੇ ਕਿਹਾ, “ਵਿੱਤੀ ਪੈਕੇਜ ਦਾ ਐਲਾਨ ਪਹਿਲਾਂ ਹੋਣਾ ਚਾਹੀਦਾ ਸੀ। ਇਹ ਸਾਫ ਨਹੀਂ ਹੈ ਕਿ ਮਜ਼ਦੂਰਾਂ, ਕਿਸਾਨਾਂ, ਵਪਾਰੀਆਂ ਅਤੇ ਐਮਐਸਐਮਈ ਦੇ ਪੈਕੇਜ ‘ਚ ਕੀ ਹੈ।
PM Narendra Modi
ਕੱਲ੍ਹ ਵਿੱਤ ਮੰਤਰੀ ਇਹ ਸਪੱਸ਼ਟ ਕਰਨਗੇ, ਉਦੋਂ ਹੀ ਸਪੱਸ਼ਟ ਹੋ ਜਾਵੇਗਾ ਕਿ ਕਿਹੜੇ ਸੈਕਟਰ ਨੂੰ ਕੀ ਮਿਲ ਰਿਹਾ ਹੈ।” ਦੱਸ ਦੱਈਏ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਰਥਿਕਤਾ ਨੂੰ ਮੁੜ ਪਟੜੀ ਤੇ ਲਿਆਉਂਣ ਲਈ ਐਲਾਨੇ ਪੈਕੇਜ ਦਿਆਂ ਇਸ ਨੂੰ ਦੇਰੀ ਨਾਲ ਚੁੱਕਿਆ ਕਦਮ ਦੱਸਿਆ ਹੈ।
PM Narendra Modi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।