
ਏਮਜ਼ ਹਸਪਤਾਲ ਵਿਚ ਦਾਖ਼ਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੰਗਲਵਾਰ ਨੂੰ ਛੁੱਟੀ ਦੇ ਦਿਤੀ ਗਈ। ਨਵੀਂ ਦਵਾਈ ਕਾਰਨ ਰਿਐਕਸ਼ਨ ਅਤੇ ਬੁਖ਼ਾਰ
ਨਵੀਂ ਦਿੱਲੀ, 12 ਮਈ: ਏਮਜ਼ ਹਸਪਤਾਲ ਵਿਚ ਦਾਖ਼ਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੰਗਲਵਾਰ ਨੂੰ ਛੁੱਟੀ ਦੇ ਦਿਤੀ ਗਈ। ਨਵੀਂ ਦਵਾਈ ਕਾਰਨ ਰਿਐਕਸ਼ਨ ਅਤੇ ਬੁਖ਼ਾਰ ਹੋਣ ਮਗਰੋਂ 87 ਸਾਲਾ ਡਾ. ਮਨਮੋਹਨ ਸਿੰਘ ਨੂੰ ਐਤਵਾਰ ਰਾਤ ਏਮਜ਼ ਵਿਚ ਦਾਖ਼ਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਦੁਪਹਿਰ 12.30 ਵਜੇ ਛੁੱਟੀ ਦੇ ਦਿਤੀ ਗਈ।
File photo
ਉਨ੍ਹਾਂ ਨੂੰ ਪਹਿਲਾਂ ਦਿਲ ਅਤੇ ਛਾਤੀ ਨਾਲ ਸਬੰਧਤ ਯੂਨਿਟ ਦੇ ਆਈਸੀਯੂ ਵਿਚ ਰਖਿਆ ਗਿਆ ਸੀ ਅਤੇ ਫਿਰ ਸੋਮਵਾਰ ਰਾਤ ਉਨ੍ਹਾਂ ਨੂੰ ਪ੍ਰਾਈਵੇਟ ਵਾਰਡ ਵਿਚ ਭੇਜ ਦਿਤਾ ਗਿਆ ਸੀ। ਉਨ੍ਹਾਂ ਦੀ ਕੋਰੋਨਾ ਵਾਇਰਸ ਜਾਂਚ ਦੀ ਰੀਪੋਰਟ ਨੈਗੇਟਿਵ ਆਈ ਸੀ। ਉਹ ਇਸ ਵੇਲੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ। ਉਹ 2004 ਤੋਂ 2014 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ। (ਏਜੰਸੀ)