
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ।
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਕੁਝ ਜਰੂਰੀ ਸੇਵਾਵਾਂ ਨੂੰ ਛੱਡ ਬਾਕੀ ਸਾਰਾ ਕੁਝ ਬੰਦ ਹੋਣ ਦਾ ਨਾਲ ਵੱਡੀ ਗਿਣਤੀ ਵਿਚ ਲੋਕ ਬੇਰੁਜਗਾਰ ਹੋ ਗਏ। ਉਧਰ ਕਰੋਨਾ ਦੇ ਇਸ ਸੰਕਟ ਵਿਚ ਅਜੀਮ ਪ੍ਰੇਮਜੀ ਯੂਨੀਵਰਸਿਟੀ ਅਤੇ ਸਿਵਲ ਸੁਸਾਇਟੀ ਸੰਗਠਨ ਦੇ ਸਰਵੇਖਣ ਵਿਚ ਦੇਸ਼ ਵਿਚ ਰੋਜ਼ਗਾਰ ਬਾਰੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ।
lockdown
ਲੌਕਡਾਊਨ ਵਿਚ ਇਸ ਸਰਵੇਖਣ ਵਿਚ ਪਤਾ ਲੱਗਾ ਹੈ ਕਿ ਦੋ-ਤਹਾਈ ਤੋਂ ਜ਼ਿਆਦਾ ਲੋਕਾਂ ਦਾ ਇਸ ਲੌਕਡਾਊਨ ਵਿਚ ਰੋਜਗਾਰ ਚਲਿਆ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਰੋਜ਼ਗਾਰ ਬਚਿਆ ਹੈ ਉਨ੍ਹਾਂ ਦੀ ਵੀ ਕਮਾਈ ਵਿਚ ਕਮੀਂ ਆਈ ਹੈ। ਗੰਭੀਰ ਸਥਿਤੀ ਇਹ ਹੈ ਕਿ ਅੱਧੇ ਨਾਲੋਂ ਵੱਧ ਘਰਾਂ ਵਿਚ ਕੁੱਲ ਆਮਦਨ ਚੋਂ ਇਕ ਹਫ਼ਤੇ ਦਾ ਜਰੂਰੀ ਸਮਾਨ ਖ੍ਰਦੀਣਾ ਮੁਸ਼ਕਿਲ ਹੋ ਰਿਹਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਕੇਵਲ ਵੱਡੇ ਰੋਜਗਾਰ ਖਤਮ ਹੋਏ ਹਨ ਸਗੋਂ ਸਵੈ-ਰੁਜ਼ਗਾਰ ਵੀ ਠੱਪ ਹੁੰਦੇ ਜਾ ਰਹੇ ਹਨ।
lockdown
ਇਸ ਸਰਵੇਖਣ 'ਚ ਆਂਧਰਾ ਪ੍ਰਦੇਸ਼, ਬਿਹਾਰ, ਦਿੱਲੀ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉਡੀਸ਼ਾ, ਰਾਜਸਥਾਨ, ਤੇਲੰਗਾਨਾ ਤੇ ਪੱਛਮੀ ਬੰਗਾਲ ਦੇ ਲਗਭਗ 4000 ਮਜ਼ਦੂਰ ਸ਼ਾਮਲ ਹੋਏ। ਖੋਜਕਰਤਾਵਾਂ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਵਿੱਤੀ ਹਾਲਤ ਅਤੇ ਫ਼ਰਵਰੀ ਤੋਂ ਲੈ ਕੇ ਲੌਕਡਾਊਨ ਦੌਰਾਨ ਹੋ ਰਹੀ ਕਮਾਈ ਬਾਰੇ ਵੀ ਸਵਾਲ ਕੀਤੇ। ਸਵੈ-ਰੁਜ਼ਗਾਰ ਨਾਲ ਜੁੜੇ ਲੋਕਾਂ, ਦਿਹਾੜੀਦਾਰ ਮਜ਼ਦੂਰਾਂ ਤੇ ਆਮ ਨੌਕਰੀਪੇਸ਼ਾ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਗਈ।
Lockdown
ਪੇਂਡੂ ਖੇਤਰਾਂ ਵਿਚ ਬੇਰੁਜਗਾਰੀ ਦਾ ਅੰਕੜਾ ਸ਼ਹਿਰਾਂ ਦੇ ਮੁਕਾਬਲੇ ਥੋੜਾ ਘੱਟ ਹੈ। ਇੱਥੇ ਹਰੇਕ 10 ਵਿਅਕਤੀਆਂ ਵਿਚ 6 ਲੋਕ ਪ੍ਰਭਾਵਿਤ ਹੋਏ ਹਨ। ਉੱਥੇ ਹੀ ਸ਼ਹਿਰ ਵਿਚ ਸਥਿਤੀਆਂ ਕਾਫੀ ਖਰਾਬ ਹਨ। ਜਿੱਥੇ ਹਰ 10 ਲੋਕਾਂ ਵਿਚੋਂ 8 ਦਾ ਰੁਜਗਾਰ ਖੁਸ ਗਿਆ ਹੈ। ਮਤਲਬ ਕਿ 80 ਫੀਸਦੀ ਲੋਕ ਬੇਰੁਜਗਾਰ ਹੋ ਚੁੱਕੇ ਹਨ। ਦੱਸ ਦੱਈਏ ਕਿ ਇਸ ਸਰਵੇਖਣ ਵਿਚ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਸਾਰੇ ਜਰੂਰਤਮੰਦਾਂ ਨੂੰ ਘੱਟੋ-ਘੱਟ 6 ਮਹੀਨੇ ਤੱਕ ਮੁਫ਼ਤ ਰਾਸ਼ਨ ਦੇਣ ਚਾਹੀਦਾ ਹੈ। ਇਸ ਦੇ ਨਾਲ ਹੀ ਪੇਂਡੂ ਖੇਤਰਾਂ ਵਿਚ ਮਨਰੇਗਾ ਦਾ ਦਾਇਆ ਵਧਾਉਂਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕੰਮ ਮਿਲ ਸਕੇ।
lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।