
ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚ ਜਿੱਥੇ ਹਰ-ਪਾਸੇ ਕੰਮਕਾਰ ਠੱਪ ਹੋ ਗਏ ਹਨ ਅਤੇ ਲੋਕਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ।
ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚ ਜਿੱਥੇ ਹਰ-ਪਾਸੇ ਕੰਮਕਾਰ ਠੱਪ ਹੋ ਗਏ ਹਨ ਅਤੇ ਲੋਕਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਉੱਥੇ ਹੀ ਅਜਿਹੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ ਜਿਹੜੀਆਂ ਕਿ ਲੌਕਡਾਊਨ ਵਿਚ ਲੋਕਾਂ ਦੀ ਗਰੀਬੀ ਅਤੇ ਲਾਚਾਰੀ ਦਾ ਹਾਲ ਬਿਆਨ ਕਰ ਰਹੀਆਂ ਹਨ। ਦਰਅਸਲ ਇੰਦੌਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖਣ ਵਾਲਾ ਹਰ ਕੋਈ ਹੈਰਾਨ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਇਕ ਬੈਲ ਗੱਡੀ ਦਿਖਾਈ ਦੇ ਰਹੀ ਹੈ
photo
ਜਿਸ ਦੇ ਇਕ ਪਾਸੇ ਬੈਲ ਅਤੇ ਦੂਜੇ ਪਾਸੇ ਬੈਲ ਦਾ ਮਾਲਕ ਉਸ ਗੱਡੀ ਨੂੰ ਖੁਦ ਖਿਚਦਾ ਹੋਇਆ ਸੜਕ ਦੇ ਉੱਤੋਂ ਦੀ ਗੁਜਰ ਰਿਹਾ ਹੈ। ਕਦੇ ਇਸ ਬੈਲ ਗੱਡੀ ਨੂੰ ਉਹ ਵਿਅਕਤੀ ਖਿਚ ਰਿਹਾ ਹੈ ਅਤੇ ਕਦੇ ਉਸ ਗੱਡੇ ਉਪਰ ਬੈਠੀ ਉਹ ਮਹਿਲਾ। ਜ਼ਿਕਰਯੋਗ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਮੰਗਲਵਾਰ ਦੁਪਹਿਰ ਦਾ ਹੈ। ਜਿਸ ਵਿਚ ਮਹੂ ਦੇਵਾਸ ਰੋਡ ਨੂੰ ਜਾਣ ਵਾਲੀ ਸੜਕ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਇੰਦੌਰ ਬਾਈਪਾਸ ਦੀਆਂ ਹਨ। ਜਿੱਥੇ ਮਾਹੂ ਤੋਂ ਚੱਲਿਆ ਰਾਹੁਲ ਬੈਲਗੱਡੀ ਵਿਚ ਆਪਣੇ ਛੋਟੇ ਭਰਾ ਅਤੇ ਭਾਬੀ ਨੂੰ ਬਿਠਾ ਕੇ ਆਪਣੇ ਘਰ ਨਾਯਤਾ ਮੰਡਲ ਇੰਦੌਰ ਦੇ ਵੱਲ ਜਾ ਰਿਹਾ ਹੈ। ਜੋ ਕਿ ਕਰੀਬ 25 ਕਿਲੋਮੀਟਰ ਦਾ ਸਫ਼ਰ ਹੈ।
file
ਉਧਰ ਰਾਹੁਲ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਪੈਦਲ ਹੀ ਆਪਣੇ ਘਰ ਚਲੇ ਗਏ ਸੀ ਅਤੇ ਹੁਣ ਉਹ ਬਚੇ ਹੋਏ ਲੋਕਾਂ ਦੇ ਨਾਲ ਆਪਣੀ ਬੈਲਗੱਡੀ ਨੂੰ ਘਰ ਲਿਜਾ ਰਿਹਾ ਹੈ। ਜਿਸ ਕਰਕੇ ਬੈਲ ਉਤੇ ਉਸ ਦਾ ਭਰਾ ਅਤੇ ਉਸ ਦੀ ਭਾਬੀ ਬੈਠੇ ਹਨ। ਜਦੋਂ ਗੱਡੇ ਨੂੰ ਖਿਚਦਿਆਂ ਇਕ ਥੱਕ ਜਾਂਦਾ ਹੈ ਤਾਂ ਦੂਸਰਾ ਉਸ ਦੀ ਜਗ੍ਹਾ ਲੱਗ ਜਾਂਦਾ ਹੈ। ਉਨ੍ਹਾਂ ਦੀ ਭਾਬੀ ਵੀ ਇਸ ਵਿਚ ਉਨ੍ਹਾਂ ਦੀ ਮਦਦ ਕਰ ਰਹੀ ਹੈ।
file
ਦੱਸ ਦੱਈਏ ਕਿ ਰਾਹੁਲ ਨਾ ਦਾ ਇਹ ਵਿਅਕਤੀ ਪਿੰਡ-ਪਿੰਡ ਘੁੰਮ ਕੇ ਬਲਦ ਵੇਚਣ ਅਤੇ ਖ੍ਰੀਦਣ ਦਾ ਕੰਮ ਕਰਦਾ ਹੈ, ਪਰ ਹੁਣ ਆਪਣੇ ਪਰਿਵਾਰ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਉਸ ਨੇ ਆਪਣਾ ਇਕ ਬਲਦ ਘੱਟ ਕੀਂਮਤ ਤੇ ਵੇਚ ਦਿੱਤਾ । ਕਿਉਂਕਿ ਲੌਕਡਾਊਨ ਦੇ ਕਾਰਨ ਘਰ ਦਾ ਖ਼ਰਚ ਕਰਨਾ ਮੁਸ਼ਕਿਲ ਹੋ ਰਿਹਾ ਸੀ। ਫਿਲਹਾਲ ਹੁਣ ਇਹ ਬੈਲਗੱਡੀ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੀ ਹੈ, ਪਰ ਅੱਜ ਦੇ ਸਮੇਂ ਵਿਚ ਇਹ ਤਸਵੀਰ ਕਰੋਨਾ ਸੰਕਟ ਵਿਚ ਲੋਕਾਂ ਦੀ ਬੇਵਸੀ ਨੂੰ ਦਰਸਾ ਰਹੀ ਹੈ। ਜਿੱਥੇ ਲੋਕਾਂ ਨੂੰ ਮਜ਼ੂਬਰੀ ਚ ਬੈਲ ਵੇਚ ਖੁਦ ਨੂੰ ਗੱਡਾ ਖਿਚਣਾ ਪੈ ਰਿਹਾ ਹੈ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।