
ਇਕ ਪਾਸੇ ਟਰੰਪ ਲਾਕਡਾਊਨ ਹਟਾ ਕੇ ਆਰਥਿਕਤਾ ਨੂੰ ਪੂਰੀ ਤਰ੍ਹਾਂ...
ਵਾਸ਼ਿੰਗਟਨ: ਅਮਰੀਕੀ (US) ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵ੍ਹਾਈਟ ਹਾਊਸ ਕੋਰੋਨਾ ਟਾਸਕ ਫੋਰਸ ਦੇ ਵਿਗਿਆਨੀ ਡਾਕਟਰ ਐਂਥਨੀ ਫਾਸੀ ਕੋਰੋਨਾ ਵਾਇਰਸ (Coronavirus) ਤੋਂ ਬਾਅਦ ਯੂਐਸ ਵਿਚ ਲਾਕਡਾਊਨ ਹਟਾਉਣ ਦੇ ਮੁੱਦੇ 'ਤੇ ਖੁੱਲ੍ਹ ਕੇ ਸਾਹਮਣਾ ਆ ਗਏ ਹਨ।
Donald Trump
ਇਕ ਪਾਸੇ ਟਰੰਪ ਲਾਕਡਾਊਨ ਹਟਾ ਕੇ ਆਰਥਿਕਤਾ ਨੂੰ ਪੂਰੀ ਤਰ੍ਹਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ ਜਦਕਿ ਫਾਸੀ ਨੇ ਮੰਗਲਵਾਰ ਨੂੰ ਸੈਨੇਟ ਦੇ ਸਾਹਮਣੇ ਇਕ ਸੁਣਵਾਈ ਵਿਚ ਕਿਹਾ ਕਿ ਜੇ ਜਲਦਬਾਜ਼ੀ ਵਿਚ ਲਾਕਡਾਊਨ ਹਟਾਇਆ ਗਿਆ ਤਾਂ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਜਾਣਗੇ। ਉੱਧਰ ਤਿੰਨ ਦਿਨਾਂ ਵਿਚ ਵਾਇਰਸ ਦੇ ਮਾਮਲਿਆਂ ਵਿਚ ਕਮੀ ਤੋਂ ਬਾਅਦ ਅਮਰੀਕਾ ਨੇ ਫਿਰ ਖਤਰਾ ਵਧਦਾ ਦੇਖਿਆ ਅਤੇ 85000 ਦੇ ਆਸ-ਪਾਸ ਵਾਇਰਸ ਦੇ ਨਵੇਂ ਕੇਸ ਸਾਹਮਣੇ ਆਏ।
Lockdown
ਬੀਤੇ 24 ਘੰਟਿਆਂ ਵਿਚ ਮੌਤਾਂ ਦੀ ਗਿਣਤੀ ਵਿਚ ਉਛਾਲ ਆਇਆ ਅਤੇ ਇਸ ਦੌਰਾਨ ਵਾਇਰਸ ਨਾਲ ਕਰੀਬ 1900 ਮੌਤਾਂ ਹੋ ਗਈਆਂ। ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸਿਓ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਿਊਯਾਰਕ ਸਿਟੀ ਨੂੰ ਜੂਨ ਤੋਂ ਪਹਿਲਾਂ ਖੋਲ੍ਹਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਨਿਊਯਾਰਕ ਪ੍ਰਾਂਤ ਦੇ ਉਹਨਾਂ ਹਿੱਸਿਆਂ ਵਿਚ ਢਿੱਲ ਦੇਣ ਲਈ ਮੇਅਰ ਤਿਆਰ ਹਨ ਜਿੱਥੇ ਵਾਇਰਸ ਦੇ ਮਾਮਲੇ ਘਟ ਹੋ ਰਹੇ ਹਨ।
Donald Trump
ਮੇਅਰ ਨੇ ਟਰੰਪ ਦੇ ਪਲਾਨ ਖਿਲਾਫ ਮੀਡੀਆ ਨਾਲ ਗੱਲਬਾਤ ਵਿੱਚ ਸਪੱਸ਼ਟ ਕਿਹਾ ਕਿ ਦੁਬਾਰਾ ਖੋਲ੍ਹਣ ਦੀ ਗੱਲ ਕਰੀਏ ਤਾਂ ਸਪੱਸ਼ਟ ਰੂਪ ਤੋਂ ਉਹ ਅਜੇ ਇਸ ਦੇ ਲਈ ਤਿਆਰ ਨਹੀਂ ਹਨ। ਇਸ ਲਈ ਉਹਨਾਂ ਦਾ ਮੰਨਣਾ ਹੈ ਕਿ ਇਹ ਕਹਿਣਾ ਠੀਕ ਹੋਵੇਗਾ ਕਿ ਜੂਨ ਵਿਚ ਉਹ ਕੁੱਝ ਬਦਲਾਅ ਕਰ ਸਕਦੇ ਹਨ ਉਹ ਵੀ ਜੇ ਪ੍ਰਗਤੀ ਨੂੰ ਜਾਰੀ ਰੱਖ ਸਕੇ। ਇਸ ਤੋਂ ਇਲਾਵਾ ਨਿਊਯਾਰਕ ਦੇ ਗਵਰਨਰ ਐਂਡ੍ਰਯੂ ਕਿਓਮੋ ਨੇ ਵੀ ਫਿਲਹਾਲ ਪ੍ਰਾਂਤ ਦੇ ਕੁੱਝ ਹਿੱਸਿਆਂ ਵਿਚ ਢਿੱਲ ਦੇਣ ਦੀ ਗੱਲ ਕਹੀ ਹੈ।
Lockdown
ਡਾਕਟਰ ਫਾਸੀ ਨੇ ਮੰਗਲਵਾਰ ਨੂੰ ਸੀਨੇਟ ਦੇ ਸਾਹਮਣੇ ਹੋਈ ਸੁਣਵਾਈ ਵਿਚ ਕਿਹਾ ਕਿ ਜੇ ਲਾਕਡਾਊਨ ਨੂੰ ਜ਼ਲਦਬਾਜ਼ੀ ਵਿਚ ਹਟਾਇਆ ਗਿਆ ਤਾਂ ਦੇਸ਼ ਵਿਚ ਦੁੱਖ ਅਤੇ ਮੌਤਾਂ ਹੀ ਦੇਖਣ ਨੂੰ ਮਿਲਣਗੀਆਂ। ਕੋਰੋਨਾ ਵਾਇਰਸ ਵਰਕਫੋਰਸ ਦੇ ਇਕ ਮੈਂਬਰ ਡਾਕਟਰ ਫਾਸੀ ਨੂੰ ਕੋਵਿਡ-19 ਦੇ ਸਬੰਧ ਵਿਚ ਚੁੱਕੇ ਗਏ ਕਦਮਾਂ ਦੀ ਰੂਪ ਰੇਖਾ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
Corona Virus
'The New York Times' ਨਾਲ ਗੱਲਬਾਤ ਵਿਚ ਫਾਸੀ ਨੇ ਕਿਹਾ ਕਿ ਜੇ ਉਹਨਾਂ ਨੇ ਦਿਸ਼ਾ-ਨਿਰਦੇਸ਼ਾ ਦਾ ਪਾਲਣ ਨਹੀਂ ਕੀਤਾ ਤਾਂ ਉਹਨਾਂ ਨੂੰ ਵੱਡੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਸ ਦਈਏ ਕਿ ਵ੍ਹਾਈਟ ਹਾਊਸ ਦੇ ਇਕ ਕਰਮਚਾਰੀ ਦੇ ਕੋਰੋਨਾ ਵਾਇਰਸ ਪੀੜਤ ਪਾਏ ਜਾਣ ਤੋਂ ਬਾਅਦ ਫਾਸੀ ਸੈਲਫ ਆਈਸੋਲੇਸ਼ਨ ਵਿਚ ਚਲੇ ਗਏ ਹਨ ਅਤੇ ਉਹਨਾਂ ਨੇ ਸੀਨੇਟ ਨਾਲ ਵੀਡੀਉ ਕਾਨਫਰੰਸਿੰਗ ਰਾਹੀਂ ਗੱਲ ਕੀਤੀ ਸੀ।
ਡਾਕਟਰ ਫਾਸੀ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਪ੍ਰਾਂਤਾ ਦੀ ਤਾਰੀਫ ਕਰ ਰਹੇ ਹਨ ਜੋ ਲੰਬੇ ਲਾਕਡਾਊਨ ਤੋਂ ਬਾਅਦ ਫਿਰ ਤੋਂ ਖੁੱਲ੍ਹ ਰਹੇ ਹਨ। ਟਰੰਪ ਨਾ ਸਿਰਫ ਅਪਣਾ ਚੋਣ ਅਭਿਆਨ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੇ ਹਨ ਬਲਕਿ ਉਹਨਾਂ ਨੇ 31 ਰਾਜਾਂ ਦੇ ਗਵਰਨਰਾਂ ਨੂੰ ਲਾਕਡਾਊਨ ਵਿਚ ਛੋਟ ਦੇਣ ਜਾਂ ਉਸ ਨੂੰ ਪੂਰੀ ਤਰ੍ਹਾਂ ਸਮਾਪਤ ਕਰਨ ਲਈ ਰਾਜੀ ਕਰ ਲਿਆ ਹੈ।
ਟਰੰਪ ਨੇ ਲਾਕਡਾਊਨ ਦੇ ਖਿਲਾਫ ਚਲ ਰਹੇ ਸਾਰੇ ਅੰਦੋਲਨਾਂ ਨੂੰ ਵੀ ਅਪਣਾ ਖੁੱਲ੍ਹਾ ਸਮਰਥਨ ਦਿੱਤਾ ਹੈ ਅਤੇ ਲਾਕਡਾਊਨ ਨੂੰ ਡਿਕਟੇਟਰਸ਼ਿਪ ਦੱਸਣ ਵਾਲੇ ਬਿਜ਼ਨੈਸਮੈਨ ਏਲਨ ਮਸਕ ਦਾ ਵੀ ਸਮਰਥਨ ਕੀਤਾ ਹੈ। ਟਰੰਪ ਨੇ ਵਿਸ਼ਵਾਸ ਦਵਾਇਆ ਕਿ ਅਮਰੀਕਾ ਨੇ ਅਪਣੀ ਕੋਰੋਨਾ ਵਾਇਰਸ ਵਾਲੀ ਜਾਂਚ ਦੀ ਸਮਰੱਥਾ ਨੂੰ ਵਧਾ ਦਿੱਤਾ ਹੈ ਅਤੇ ਦੇਸ਼ ਵਿਚ ਹੋਣ ਵਾਲੇ ਟ੍ਰਾਇਲ ਦੀ ਗਿਣਤੀ ਇਸ ਹਫ਼ਤੇ ਇਕ ਕਰੋੜ ਤੋਂ ਪਾਰ ਚਲੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।