ਸਿਰਫ਼ 1 ਰੁਪਏ 'ਚ ਆਕਸੀਜਨ ਕੰਸਨਟ੍ਰੇਟਰ ਦੇ ਰਿਹਾ ਹੈ ਇਹ NGO, ਹੁਣ ਤੱਕ ਬਚਾਈ 62 ਲੋਕਾਂ ਦੀ ਜਾਨ 
Published : May 13, 2021, 4:22 pm IST
Updated : May 13, 2021, 4:22 pm IST
SHARE ARTICLE
File Photo
File Photo

‘ਦਿ ਵੌਇਸ ਆਫ ਸਲੱਮ’ ਦੇ ਸੰਸਥਾਪਕ ਦੇਵ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਕਰਕੇ ਅਸੀਂ ਕਈ ਝੁੱਗੀਆਂ ਦੇ ਲੋਕਾਂ ਨੂੰ ਇਲਾਜ ਦੀ ਘਾਟ ਕਾਰਨ ਮਰਦੇ ਵੇਖਿਆ ਹੈ।

ਨਵੀਂ ਦਿੱਲੀ - ਕੋਰੋਨਾ ਦੇ ਇਸ ਸੰਕਟ ਵਿਚ ਆਕਸੀਜਨ ਦੀ ਵੀ ਵੱਡੀ ਕਮੀ ਦੇਖਣ ਨੂੰ ਮਿਲੀ ਹੈ। ਇਸ ਸੰਕਟ ਨੂੰ ਦੇਖਦੇ ਹੋਏ ਕਈ ਨਾਮੀ ਸੰਸਥਾਵਾਂ ਜਾਂ ਕਹਿ ਲਈਏ ਕਿ ਕਈ ਅਮੀਰ ਹਸਤੀਆਂ ਨੇ ਆਕਸੀਜਨ ਦੀ ਮੁਫ਼ਤ ਸੇਵਾ ਕੀਤੀ। ਹੁਣ ਇਸ ਕਮੀ ਦੇ ਚਲਦੇ ਨੋਇਡਾ ਦਾ ਇਕ ਗੈਰ-ਸਰਕਾਰੀ ਸੰਗਠਨ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਇਆ ਹੈ।

Oxygen ConcentratorOxygen Concentrator

‘ਦਿ ਵੌਇਸ ਆਫ ਸਲੱਮ’ ਨਾਂ ਦਾ ਐੱਨ.ਜੀ.ਓ. ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਸਿਰਫ਼ ਇਕ ਰੁਪਏ ’ਚ ਕਿਰਾਏ ’ਤੇ ਆਕਸੀਜਨ ਕੰਸਨਟ੍ਰੇਟਰ ਉਪਲੱਬਧ ਕਰਵਾ ਰਿਹਾ ਹੈ। ‘ਦਿ ਵੌਇਸ ਆਫ ਸਲੱਮ’ ਦੇ ਸੰਸਥਾਪਕ ਦੇਵ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਅਸੀਂ ਕਈ ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਇਲਾਜ ਦੀ ਘਾਟ ਕਾਰਨ ਮਰਦੇ ਵੇਖਿਆ ਹੈ।

corona casecorona Viru

ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ’ਚ ਲੋਕਾਂ ਕੋਲ ਆਕਸੀਜਨ ਕੰਸਨਟ੍ਰੇਟਰ ਅਤੇ ਸਿਲੰਡਰ ਦੀ ਗੱਲ ਤਾਂ ਛੱਡੋ, ਖਾਣ ਲਈ ਭੋਜਨ ਅਤੇ ਸਵੱਛਤਾ ਵਰਗੀਆਂ ਬੁਨਿਆਦੀ ਲੋੜਾਂ ਦੀ ਵੀ ਕਮੀ ਹੈ। ਇਸੇ ਲਈ ਉਹ ਉਹਨਾਂ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਜਾਣਕਾਰੀ ਮੁਤਾਬਕ, ਇਹ ਐੱਨ.ਜੀ.ਓ., ਉਪਕਰਣਾਂ ਨੂੰ ਪ੍ਰਾਪਤ ਕਰਨ ਲਈ ਡੋਨੇਟਕਾਰਟ ਅਤੇ ਹੋਰ ਕ੍ਰਾਊਡਫੰਡਿੰਗ ਪਲੇਟਫਾਰਮਾਂ ਰਾਹੀਂ ਲੋਕਾਂ ਤੋਂ ਮਦਦ ਮੰਗਦਾ ਹੈ। ਇਹ ਐੱਨ.ਜੀ.ਓ. 1 ਲੱਖ ਰੁਪਏ ਤੋਂ ਜ਼ਿਆਦਾ ਦੇ ਉਪਕਰਣ ਸਿਰਫ਼ 1 ਰੁਪਏ ’ਚ ਕਿਰਾਏ ’ਤੇ ਦਿੰਦਾ ਹੈ। ਹੁਣ ਤੱਕ ਇਸ ਐੱਨ.ਜੀ.ਓ. ਨੇ ਸਲੱਮ ਖ਼ੇਤਰਾਂ ’ਚ ਲਗਭਗ 62 ਲੋਕਾਂ ਦੀ ਜਾਨ ਬਚਾਈ ਹੈ।  

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement