PM ਮੋਦੀ ਦੇ ਕੰਮ ਦੀ ਤਰੀਫ ਕਰਦਾ THE DAILY GUARDIAN ਦਾ ਆਰਟੀਕਲ, ਕੀ BJP ਮੈਂਬਰ ਨੇ ਲਿਖਿਆ ਹੈ?
Published : May 13, 2021, 1:05 pm IST
Updated : May 13, 2021, 1:09 pm IST
SHARE ARTICLE
THE DAILY GUARDIAN
THE DAILY GUARDIAN

ARTICLE ‘ਚ ਕੋਰੋਨਾ ਦੀ ਹਾਲਤ ਲਈ ਮੋਦੀ ਨੂੰ ਦੱਸਿਆ ਬੇਕਸੂਰ

ਚੰਡੀਗੜ੍ਹ:  PM MODI HAS BEEN WORKING HARD; DON’T GET TRAPPED IN THE OPPOSITION’S BARBS, ਇਹ ਕੁਝ ਲਾਈਨਾਂ ਸ਼ਾਇਦ ਤੁਸੀਂ ਸੋਸ਼ਲ ਮੀਡੀਆ ‘ਤੇ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਜੇਕਰ ਨਹੀਂ ਤਾਂ ਆਓ ਤੁਹਾਨੂੰ ਅਸੀਂ ਇਸ ਬਾਰੇ ਦੱਸਦੇ ਹਾਂ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ ਵਿਚ ਲਿਖਿਆ ਗਿਆ ਆਰਟੀਕਲ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦਾ ਹੈ ਜਿਸ ਨੂੰ ਭਾਜਪਾ ਦੇ ਹੀ ਕਈਆਂ ਆਗੂਆਂ ਵੱਲੋਂ ਸ਼ੇਅਰ ਕੀਤਾ ਗਿਆ ਸੀ।

THE DAILY GUARDIAN THE DAILY GUARDIAN

ਇਸ ਆਰਟੀਕਲ ਨੂੰ THE DAILY GUARDIAN ਨਾਂ ਦੀ ਇਕ ਵੈੱਬਸਾਈਟ ਵੱਲੋਂ ਪਬਲਿਸ਼ ਕੀਤਾ ਗਿਆ ਹੈ । ਹਾਲਾਂਕਿ ਇਸ ‘ਤੇ ਲੋਕਾਂ ਵੱਲੋਂ ਕਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਆਰਟੀਕਲ ਭਾਜਪਾ ਦੇ ਹੀ ਕਿਸੇ IT CELL ਦੇ ਮੈਂਬਰ ਵੱਲੋਂ ਲਿਖਿਆ ਗਿਆ ਹੋਵੇਗਾ।  ਬੀਤੇ ਹਫਤੇ ਭਾਰਤ ਵਿਚ ਕੋਰੋਨਾ ਕਾਰਨ ਵਿਗੜੇ ਹਾਲਾਤਾਂ ਨੂੰ ਦੇਖਦਿਆਂ ਕਈ ਅੰਤਰਰਾਸ਼ਟਰੀ ਅਖਬਾਰਾਂ ਅਤੇ ਰਿਪੋਰਟਾਂ ਵਿਚ ਮੋਦੀ ਦੀ ਸਖਤ ਆਲੋਚਨਾ ਕੀਤੀ ਗਈ ਸੀ।

BJP TweetBJP Tweet

ਨਰਿੰਦਰ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਵਾਲੀ ਸਰਕਾਰ ਨੇ ਮਾਰਚ ਦੀ ਸ਼ੁਰੂਆਤ ਵਿਚ ਐਲਾਨ ਕੀਤਾ ਸੀ ਕਿ ਕੋਰੋਨਾ ਹੁਣ ਬਸ ਖਤਮ ਹੀ ਹੋਣ ਵਾਲਾ ਹੈ ਪਰ ਅਪ੍ਰੈਲ ਮਹੀਨੇ ਆਉਂਦੇ ਹੀ ਕੋਰੋਨਾ ਦੀ ਨਵੀਂ ਲਹਿਰ ਨੇ ਲਾਸ਼ਾਂ ਦੇ ਢੇਰ ਲਾ ਦਿੱਤੇ  ਭਾਰਤ ਵਿਚ ਫੈਲੀ ਕੋਰੋਨਾ ਦੇ ਦੂਜੀ ਲਹਿਰ ਭਾਵ ਡਬਲ ਮਿਊਟੈਂਟ ਨੇ ਹਸਪਤਾਲਾਂ ਵਿਚ ਆਕਸੀਜਨ ਅਤੇ ਬੈੱਡਾਂ ਦੀ ਘਾਟ ਨੂੰ ਜਨਤਕ ਕਰ ਦਿੱਤਾ। 

 

THE DAILY GUARDIAN 2 GRAPHIC THE DAILY GUARDIAN 2

THE DAILY GUARDIAN ਕੀ ਲਿਖਿਆ ਹੈ ਆਰਟੀਕਲ ਵਿਚ....
ਪੂਰੇ ਆਰਟੀਕਲ ਵਿਚ ਲਿਖਿਆ ਹੈ ਕਿ ਕਿਵੇਂ, ਜਦ ਲੋਕ ਕੋਰੋਨਾ ਕਾਲ ਵਿਚ ਵਿਗੜ ਰਹੇ ਹਾਲਾਤਾਂ ਲਈ ਪ੍ਰਧਾਨ ਮੰਤਰੀ ਨੂੰ ਜਿੰਮੇਵਾਰ ਠਹਿਰਾ ਰਹੇ ਸਨ ਤਾਂ ਉਸ ਵੇਲੇ PM ਮੋਦੀ ਬਿਨਾਂ ਕਿਸੇ ਨੂੰ ਜਵਾਬ ਦਿੱਤਿਆਂ ਮੁਲਕ ਦੀ ਭਲਾਈ ਵਿਚ ਲੱਗੇ ਹੋਏ ਹਨ। ਆਰਟਕੀਲ ਵਿਚ ਸਰਕਾਰ ਪ੍ਰਤੀ ਸਾਰੀਆਂ ਆਲੋਚਨਾਵਾਂ ਦੀ ਲੀਪਾਪੋਤੀ ਕਰਦੇ ਹੋਏ ਦੱਸਿਆ ਗਿਆ ਕਿ ਕਿਵੇਂ ਕੁਝ ਮੁੱਖ ਮੰਤਰੀ ਬੱਚਿਆਂ ਵਾਂਗ ਰੋ ਰਹੇ ਹਨ ਉਹ ਆਪਣੀ ਜਿੰਮੇਵਾਰੀ ਤੋਂ ਪਿੱਛਾ ਛੁਡਾਉਂਦੇ ਨਜ਼ਰ ਆ ਰਹੇ ਹਨ। ਕਿਵੇਂ ਕਾਂਗਰਸ ਸਰਕਾਰ ਇਕ ਮਜ਼ਬੂਤ ਸਿਹਤ ਸਿਸਟਮ ਬਣਾਉਣ ਵਿਚ ਨਾਕਾਮਯਾਬ ਰਹੀ ਅਤੇ ਹੁਣ ਕਿਵੇਂ PM ਨਰਿੰਦਰ ਮੋਦੀ ਦੀ ਆਲੋਚਨਾ ਕਰਨ ਵਾਲੀ ਉਨ੍ਹਾਂ ਦੇ ਅਕਸ ਨੂੰ ਗੰਦਾ ਕਰਨ ਵਿਚ ਲੱਗੀ ਹੋਈ ਹੈ।

THE DAILY GUARDIANTHE DAILY GUARDIAN

ਇਹ ਆਰਟੀਕਲ THE DAILY GUARDIAN ਨਾਂ ਦੀ ਵੈੱਬਸਾਈਟ ਵੱਲੋਂ ਪਬਲਿਸ਼ ਕੀਤਾ ਗਿਆ ਹਾਲਾਂਕਿ ਇਸ ਦਾ ਨਾਂ UK ਦੀ ਇਕ ਅੰਗ੍ਰੇਜੀ ਵੈੱਬਸਾਈਟ THE GUARDIAN ਨਾਲ ਜਰੂਰ ਮੇਲ ਖਾਂਦਾ ਹੈ ਪਰ ਦੂਰ-ਦੂਰ ਤੱਕ ਇਸ ਦਾ ਕੋਈ ਨਾਤਾ ਨਹੀਂ ਹੈ

 

Sudesh kumarSudesh Verma

ਆਖਿਰ ਕਿਸ ਨੇ ਲਿਖਿਆ ਇਹ ਆਰਟੀਕਲ
ਇਹ ਆਰਟੀਕਲ ਭਾਜਪਾ ਦੇ ਮੀਡੀਆ ਰਿਲੇਸ਼ੰਸ ਵਿਭਾਗ ਦੇ ਸੁਦੇਸ਼ ਵਰਮਾ ਵੱਲੋਂ ਲਿਖਿਆ ਗਿਆ ਹੈ ਉਹ ਭਾਜਪਾ ਦੇ ਬਲਾਰੇ ਵਜੋਂ ਟੀ. ਵੀ. ਚੈਨਲਾਂ ‘ਤੇ ਆਉਂਦੇ ਰਹਿੰਦੇ ਹਨ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਹ ਵੈੱਬਸਾਈਟ ਉੱਤਰ ਪ੍ਰਦੇਸ਼ ਦੇ ਕਿਸੇ ਖੇਤਰ ਤੋਂ ਚਲਾਈ ਜਾ ਰਹੀ  ਹੈ। ਆਰਟੀਕਲ ਵਿਚ ਸੁਦੇਸ਼ ਵਰਮਾ ਨੇ ਲਿੱਖਦੇ ਨੇ ਕਿ ਭਿਆਨਕ ਸਥਿਤੀ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਛ਼ੱਡ ਸਾਰਿਆਂ ਨੂੰ ਜਿੰਮੇਵਾਰ ਠਹਿਰਾਇਆ ਹੈ।

Corona CaseCorona Case

ਦੁਨੀਆ ਵਿਚ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਖਤਰਨਾਕ ਹੋਵੇਗੀ। ਕੀ ਇਸ ਦੇ ਲਈ ਅਸੀਂ ਮੋਦੀ ਨੂੰ ਜਿੰਮੇਵਾਰ ਠਹਿਰਾ ਸਕਦੇ ਹਾਂ ? ਭਾਜਪਾ ਸਰਕਾਰ ਦੀਆਂ ਤਰੀਫਾਂ ਦੇ ਪੁੱਲ ਬੰਨ੍ਹਦੇ ਹੋਏ ਉਨ੍ਹਾਂ ਵੱਲੋਂ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ। ਦੱਸ ਦਈਏ ਕਿ ਇਹ ਆਰਟੀਕਲ ਉਨ੍ਹਾਂ ਰਿਪੋਰਟਾਂ ਨੂੰ ਗਲਤ ਦਿਖਾਉਣ ਲਈ ਪਬਲਿਸ਼ ਕੀਤਾ ਗਿਆ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਤ ਆਲੋਚਨਾ ਕੀਤੀ ਗਈ ਸੀ।

ਅੰਤਰਰਾਸ਼ਟਰੀ ਅਖਬਾਰਾਂ ਨੇ ਕੀਤੀ ਸੀ ਮੋਦੀ ਦੀ ਆਲੋਚਨਾ....
ਮੋਦੀ ਬਾਰੇ THE WASHINGTON POST ਨੇ ਲਿਖਿਆ ਕਿ ਹਜਾਰਾਂ ਲੋਕ ਮੈਚ ਦੇਖਣ ਗਏ, ਕੁੰਭ ਵਿਚ ਲੱਖਾਂ ਦੀ ਭੀੜ, ਚੋਣ ਰੈਲੀਆਂ ਹੋਈਆਂ ਅਤੇ ਕੋਰੋਨਾ ਜਾਨਲੇਵਾ ਬਣ ਗਿਆ

THE WASHINGTON POST THE WASHINGTON POST

ਇਕ ਆਸਟ੍ਰੇਲੀਆਈ ਅਖਬਾਰ THE AUSTRALIAN ਨੇ ਲਿਖਿਆ ਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਲਾਕਡਾਊਨ ਤੋਂ ਬਾਹਰ ਕੱਢ ਕੇ ਤਬਾਹੀ ਵੱਲ ਕਰ ਦਿੱਤਾ।

THE AUSTRALIAN THE AUSTRALIAN

THE GUARDIAN ਨੇ ਲਿਖਿਆ ਕਿ ਡੋਨਾਲਡ ਟਰੰਪ ਵਾਂਗ ਮੋਦੀ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਚੋਣ ਰੈਲੀਆਂ ਕਰਦੇ ਰਹੇ
TIME ਨਾਂ ਦੇ ਮੈਗਜੀਨ ਨੇ ਮੋਦੀ ਬਾਰੇ ਲਿਖਿਆ ਕਿ ਅਮੀਰਾਂ ਨੂੰ ਆਪਣੀ ਪਹੁੰਚ ਨਾਲ ਹਸਪਤਾਲ ਮਿਲੇ, ਪ੍ਰਧਾਨ ਮੰਤਰੀ ਦੀ ਨਾਕਾਮੀ ਨਾਲ ਕੋਰੋਨਾ ਘਾਤਕ ਹੋਇਆ

THE LANCETTHE LANCET Report 2

ਇਸ ਤੋਂ ਇਲਾਵਾ THE LANCET ਨਾਂ ਦੇ ਇਕ ਮੈਡੀਕਲ ਜਨਰਲ ਵੱਲੋਂ ਨੇ ਵੀ ਇਕ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਉਨ੍ਹਾਂ ਮੋਦੀ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕੇ ਸਨ। ਜਨਰਲ ਨੇ ਆਲੋਚਨਾ ਕਰਦੇ ਹੋਏ ਲਿਖਿਆ ਕਿ, ''PM ਮੋਦੀ ਦਾ ਧਿਆਨ ਟਵਿੱਟਰ 'ਤੇ ਆਪਣੀ ਆਲੋਚਨਾ ਨੂੰ ਦਬਾਉਣ 'ਤੇ ਵਧ ਅਤੇ ਕੋਵਿਡ-19 ਮਹਾਮਾਰੀ 'ਤੇ ਕਾਬੂ ਪਾਉਣ 'ਤੇ ਘੱਟ ਹੈ, ਅਜਿਹੇ ਵੇਲੇ ਵਿਚ ਮੋਦੀ ਨੂੰ ਆਪਣੀਆਂ ਆਲੋਚਨਾਵਾਂ ਅਤੇ ਖੁੱਲ੍ਹੀ ਚਰਚਾ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਨਾ ਮੁਆਫੀ ਦੀ ਕਾਬਲ ਨਹੀਂ ਹੈ।

THE LANCET Report 2THE LANCET Report 

LANCET GENERAL ਦੇ ਹਵਾਲੇ ਤੋਂ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲਿਊਏਸ਼ਨ ਨੇ ਇਕ ਅਨੁਮਾਨ ਲਾਇਆ ਹੈ। ਇਸ ਵਿਚ ਉਨ੍ਹਾਂ ਦੱਸਿਆ ਏ ਕਿ ਭਾਰਤ ਵਿਚ ਇਸ ਸਾਲ ਭਾਵ 1 ਅਗਸਤ ਤੱਕ ਕੋਰੋਨਾ ਮਹਾਮਾਰੀ ਨਾਲ 10 ਲੱਖ ਲੋਕਾਂ ਦੀਆਂ ਮੌਤਾਂ ਹੋ ਜਾਣਗੀਆਂ ਤੇ ਜੇਕਰ ਅਜਿਹਾ ਕੁਝ ਹੁੰਦਾ ਤਾਂ ਮੋਦੀ ਸਰਕਾਰ ਇਸ ਰਾਸ਼ਟਰੀ ਤਬਾਹੀ ਲਈ ਜ਼ਿੰਮੇਵਾਰ ਹੋਵੇਗੀ ਕਿਉਂਕਿ ਮੋਦੀ ਸਰਕਾਰ ਨੇ ਹੀ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਨੁਕਸਾਨ ਸਬੰਧੀ ਚਿਤਾਵਨੀ ਦੇ ਬਾਵਜੂਦ ਧਾਰਮਿਕ ਆਯੋਜਨਾਂ ਨੂੰ ਇਜਾਜ਼ਤ ਦਿੱਤੀਆਂ ਅਤੇ ਨਾਲ ਹੀ ਪ੍ਰਧਾਨ ਮੰਤਰੀ ਖੁਦ ਕਈ ਚੋਣ ਰੈਲੀਆਂ ਵਿਚ ਸ਼ਾਮਲ ਹੋਏ।

TroolTroll

ਭਾਜਪਾ ਮੈਂਬਰਾਂ ਵੱਲੋਂ ਸ਼ੇਅਰ ਕੀਤੇ ਗਏ ਇਸ ਆਰਟੀਕਲ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਜਿਥੇ ਕਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਕਈ ਲੋਕ ਇਨ੍ਹਾਂ ਨੂੰ ਟ੍ਰੇਲ ਦੇ ਨਾਲ ਨਸੀਹਤਾਂ ਵੀ ਦੇ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement