
ਅੰਮ੍ਰਿਤਸਰ ਦੇ ਨਸ਼ਾ ਤਸਕਰ ਪੰਕਜ ਵੈਦਿਆ ਉਰਫ਼ ਅਮਿਤ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਅਹਿਮਦਾਬਾਦ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸ਼ੁਕਰਵਾਰ ਨੂੰ ਗੁਜਰਾਤ ਦੇ ਮੁਦਰਾ ਬੰਦਰਗਾਹ ਤੋਂ 21,000 ਕਰੋੜ ਰੁਪਏ ਦੀ 3,000 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਮਾਮਲੇ ਵਿਚ ਇਕ ਹੋਰ ਚਾਰਜਸ਼ੀਟ ਦਾਇਰ ਕੀਤੀ ਹੈ। ਅੰਮ੍ਰਿਤਸਰ ਦੇ ਨਸ਼ਾ ਤਸਕਰ ਪੰਕਜ ਵੈਦਿਆ ਉਰਫ਼ ਅਮਿਤ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਇਹ ਵੀ ਪੜ੍ਹੋ: DGCA ਨੇ ਏਅਰ ਇੰਡੀਆ ਨੂੰ ਲਗਾਇਆ 30 ਲੱਖ ਰੁਪਏ ਜੁਰਮਾਨਾ, ਪਾਇਲਟ ਦਾ ਲਾਇਸੰਸ ਮੁਅੱਤਲ
ਐਨਆਈਏ ਪਹਿਲਾਂ ਹੀ 50 ਦੋਸ਼ੀਆਂ ਵਿਰੁਧ ਇਹ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਇਨ੍ਹਾਂ 'ਚ 7 ਕੰਪਨੀਆਂ ਵੀ ਹਨ। ਦੋਸ਼ੀ ਪੰਕਜ 2020 ਤੋਂ ਨਾਰਕੋ ਟੈਰਰ ਗੈਂਗ ਦਾ ਮੈਂਬਰ ਹੈ। ਇਹ ਗਰੋਹ ਵੱਡੇ ਪੱਧਰ 'ਤੇ ਹੈਰੋਇਨ ਸਪਲਾਈ ਕਰਕੇ ਪੈਸਾ ਕਮਾਉਂਦਾ ਹੈ। ਪੰਕਜ ਅਫ਼ਗਾਨਿਸਤਾਨ ਅਤੇ ਦੁਬਈ ਦੇ ਨਸ਼ਾ ਤਸਕਰਾਂ ਦੇ ਕਹਿਣ 'ਤੇ ਭਾਰਤ 'ਚ ਨਸ਼ਾ ਵੇਚਦਾ ਸੀ।