ਗਾਹਕਾਂ ਨੂੰ ਵੇਚਣ ਲਈ ਖੜ੍ਹੇ ਸਨ ਤਸਕਰ
ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਦੇ ਕਬਜ਼ੇ ’ਚੋਂ 58 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਮਧੂ ਮੱਖੀਆਂ ਤੋਂ ਬਚਣ ਲਈ ਨੌਜਵਾਨ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਮੌਤ
ਜਾਂਚ ਅਧਿਕਾਰੀ ਐਸ.ਆਈ ਰਮੇਸ਼ ਚੰਦਰ ਨੇ ਦਸਿਆ ਕਿ ਮੁਖ਼ਬਰ ਨੇ ਇਤਲਾਹ ਦਿਤੀ ਕਿ ਅਮਨਦੀਪ ਸਿੰਘ ਉਰਫ਼ ਤੂਤਵਾਲਾ ਹੈਰੋਇਨ ਵੇਚਣ ਦਾ ਆਦੀ ਹੈ। ਅੱਜ ਵੀ ਫਾਜ਼ਿਲਕਾ ਵਾਲੇ ਪਾਸੇ ਤੋਂ ਹੈਰੋਇਨ ਵੇਚਣ ਲਈ ਪਿੰਡ ਪਤਰੇਵਾਲਾ ਵੱਲ ਆ ਰਿਹਾ ਹੈ। ਸੂਚਨਾ ਮਿਲਣ 'ਤੇ ਐਸਆਈ ਅੰਗਰੇਜ਼ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਅਮਨਦੀਪ ਸਿੰਘ ਨੂੰ ਮੌਕੇ 'ਤੇ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ:ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ 9 ਅਤੇ 10 ਮਈ ਨੂੰ ਜਲੰਧਰ ਦੇ ਸਾਰੇ ਸਕੂਲ ਅਤੇ ਕਾਲਜ ਰਹਿਣਗੇ ਬੰਦ
ਦੂਜੇ ਪਾਸੇ ਥਾਣਾ ਸਿਟੀ ਪੁਲਿਸ ਦੇ ਜਾਂਚ ਅਧਿਕਾਰੀ ਭਗਤ ਸਿੰਘ ਨੇ ਦਸਿਆ ਕਿ ਮੁਖਬਰ ਨੇ ਸੂਚਨਾ ਦਿਤੀ ਕਿ ਸ਼ਿਵਮ ਕੁਮਾਰ ਉਰਫ ਸ਼ਿਵੂ ਵਾਸੀ ਗਲੀ ਨੰਬਰ 6 ਰਾਧਾ ਸੁਆਮੀ ਕਾਲੋਨੀ ਫਾਜ਼ਿਲਕਾ ਜੋ ਰਾਜਸਥਾਨ ਤੋਂ ਨਸ਼ਾ ਲਿਆ ਕੇ ਫਿਰੋਜ਼ਪੁਰ ਵਿਖੇ ਵੇਚਦਾ ਹੈ। ਅਜੇ ਵੀ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਜੱਟੀਆਂ ਮੁਹੱਲਾ ਫਾਜ਼ਿਲਕਾ ਨੇੜੇ ਪੁਰਾਣੇ ਪਟਵਾਰਖਾਨਾ ਚੌਕ ਨੇੜੇ ਗਾਹਕਾਂ ਨੂੰ ਵੇਚਣ ਦੀ ਉਡੀਕ ਕਰ ਰਿਹਾ ਹੈ।