
ਜਾਣਕਾਰੀ ਮੁਤਾਬਕ, ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਕਰੀਬ 5 ਵਜੇ ਹੋਵੇਗੀ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅਤੇ ਬਾਲੀਵੁਡ ਅਦਾਕਾਰਾ ਪਰਣੀਤੀ ਚੋਪੜਾ ਦੀ ਕੁੜਮਾਈ 13 ਮਈ ਭਾਵ ਅੱਜ ਹੋਵੇਗੀ। ਜਾਣਕਾਰੀ ਮੁਤਾਬਕ, ਦਿੱਲੀ ਦੇ ਕਪੂਰਥਲਾ ਹਾਊਸ ’ਚ ਇਹ ਪ੍ਰੋਗਰਾਮ ਹੋਵੇਗਾ, ਮੰਗਣੀ ਦੀ ਸੈਰੇਮਨੀ ਬਾਲੀਵੁਡ ਥੀਮ ’ਤੇ ਹੋਵੇਗੀ।
ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਚੋਣ ਨਤੀਜੇ : ਅੱਜ ਪਤਾ ਚਲੇਗਾ ਕਿਸ ਦੇ ਹੱਥ ਲੱਗੇਗੀ ਸੱਤਾ ਦੀ ਕੁੰਜੀ
ਰਾਘਵ ਚੱਢਾ ਪਵਨ ਸਚਦੇਵ ਦੀ ਡਿਜ਼ਾਈਨ ਕੀਤੀ ਹੋਈ ਅਚਕਨ ਅਤੇ ਪਰਣੀਤੀ ਚੋਪੜਾ ਮਨੀਸ਼ ਮਲਹੋਤਰਾ ਦੀ ਡਿਜ਼ਾਈਨ ਕੀਤੀ ਹੋਈ ਡਰੈੱਸ ਪਹਿਨੇਗੀ। ਜਾਣਕਾਰੀ ਮੁਤਾਬਕ, ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਕਰੀਬ 5 ਵਜੇ ਹੋਵੇਗੀ। ਸੱਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ। ਇਸ ਤੋਂ ਬਾਅਦ ਅਰਦਾਸ ਅਤੇ ਫਿਰ ਮੰਗਣੀ ਦੀ ਰਸਮ ਅਤੇ ਉਸ ਤੋਂ ਬਾਅਦ ਡਿਨਰ ਦਾ ਪ੍ਰੋਗਰਾਮ ਰਖਿਆ ਗਿਆ ਹੈ।
ਇਹ ਵੀ ਪੜ੍ਹੋ: ਅੱਜ ਆਉਣਗੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ, 7.30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਪ੍ਰੋਗਰਾਮ ਲਈ ਉਨ੍ਹਾਂ ਦੇ ਪ੍ਰਵਾਰ ਅਤੇ ਕਰੀਬੀ ਦੋਸਤਾਂ ਸਣੇ 150 ਲੋਕਾਂ ਨੂੰ ਸੱਦਾ ਦਿਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਿਯੰਕਾ ਚੋਪੜਾ ਸਣੇ ਰਾਜਨੀਤਿਕ ਅਤੇ ਬਾਲੀਵੁਡ ਦੀਆਂ ਕਈ ਵੱਡੀਆਂ ਹਸਤੀਆਂ ਪ੍ਰੋਗਰਾਮ ’ਚ ਸ਼ਾਮਲ ਹੋਣਗੀਆਂ।