CBSE 12th Result 2024: CBSE ਬੋਰਡ ਵਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ; 87.98 ਫ਼ੀ ਸਦੀ ਵਿਦਿਆਰਥੀ ਪਾਸ
Published : May 13, 2024, 11:35 am IST
Updated : May 13, 2024, 12:13 pm IST
SHARE ARTICLE
CBSE 12th Result 2024 Declared
CBSE 12th Result 2024 Declared

ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਨਤੀਜਾ ਸੀਬੀਐਸਈ ਬੋਰਡ cbse.gov.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਹੈ।

CBSE 12th Result 2024: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 12ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿਤੇ ਹਨ। ਇਸ ਸਾਲ ਲਗਭਗ 39 ਲੱਖ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਸ਼ਾਮਲ ਹੋਏ ਸਨ।

ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਨਤੀਜਾ ਸੀਬੀਐਸਈ ਬੋਰਡ cbse.gov.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਹੈ। 12ਵੀਂ ਜਮਾਤ ਵਿਚ ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 87.98% ਰਹੀ ਹੈ। ਬੋਰਡ ਮੁਤਾਬਕ ਇਸ ਸਾਲ ਲੜਕੀਆਂ ਦਾ ਨਤੀਜਾ ਲੜਕਿਆਂ ਨਾਲੋਂ 6.40 ਫ਼ੀ ਸਦੀ ਬਿਹਤਰ ਰਿਹਾ ਹੈ

ਇੰਝ ਚੈੱਕ ਕਰੋ ਅਪਣਾ ਨਤੀਜਾ

1: ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ results.cbse.nic.in ਜਾਂ cbse.gov.in'ਤੇ ਜਾਓ

2: ਹੋਮ ਪੇਜ 'ਤੇ CBSE 12th Result Direct Link 'ਤੇ ਕਲਿੱਕ ਕਰੋ।

3: ਲੌਗਇਨ ਪੇਜ ਖੁੱਲ੍ਹੇਗਾ, ਅਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਾਖਲ ਕਰੋ

4: ਤੁਹਾਡਾ CBSE ਬੋਰਡ ਨਤੀਜਾ ਸਕ੍ਰੀਨ 'ਤੇ ਖੁੱਲ੍ਹੇਗਾ, ਇਸ ਨੂੰ ਚੈੱਕ ਕਰੋ

5:  ਵਿਦਿਆਰਥੀ ਇੱਥੇ ਤੋਂ ਨਤੀਜੇ ਦੀ ਡਿਜੀਟਲ ਕਾਪੀ ਡਾਊਨਲੋਡ ਕਰ ਸਕਣਗੇ ਅਤੇ ਇਸ ਨੂੰ ਅਪਣੇ ਕੋਲ ਰੱਖ ਸਕਣਗੇ।

ਇਸ ਸਾਲ ਸੀਬੀਐਸਈ ਦੀ 12ਵੀਂ ਜਮਾਤ ਦੀ ਪ੍ਰੀਖਿਆ 7126 ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। ਇਸ ਸਾਲ 12ਵੀਂ ਦੀ ਪ੍ਰੀਖਿਆ ਲਈ ਕੁੱਲ 1,63,3730 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ 'ਚੋਂ 1621224 ਵਿਦਿਆਰਥੀ ਪ੍ਰੀਖਿਆ 'ਚ ਸ਼ਾਮਲ ਹੋਏ ਸਨ।  ਸਾਲ 2024 12ਵੀਂ ਦੀ ਪ੍ਰੀਖਿਆ 1426420 ਨੇ ਪਾਸ ਕੀਤੀ ਹੈ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 87.98 ਪ੍ਰਤੀਸ਼ਤ ਹੈ। ਪਿਛਲੇ ਸਾਲ (2023) ਕੁੱਲ ਪਾਸ ਪ੍ਰਤੀਸ਼ਤਤਾ 87.33 ਸੀ। ਯਾਨੀ ਇਸ ਸਾਲ ਨਤੀਜਿਆਂ 'ਚ 0.65 ਫ਼ੀ ਸਦੀ ਦਾ ਵਾਧਾ ਹੋਇਆ ਹੈ।

ਵਿਦਿਆਰਥੀ ਆਪਣੇ ਨਤੀਜੇ CBSE ਦੀ ਅਧਿਕਾਰਤ ਵੈੱਬਸਾਈਟ cbse.nic.in ਰਾਹੀਂ ਦੇਖ ਸਕਦੇ ਹਨ ਪਰ, ਕਈ ਵਾਰ ਨਤੀਜੇ ਜਾਰੀ ਹੁੰਦੇ ਹੀ ਵੈੱਬਸਾਈਟ ਕ੍ਰੈਸ਼ ਹੋ ਜਾਂਦੀ ਹੈ। ਅਜਿਹੇ 'ਚ ਵੈੱਬਸਾਈਟ ਤੋਂ ਇਲਾਵਾ ਵਿਦਿਆਰਥੀ ਇਨ੍ਹਾਂ ਤਰੀਕਿਆਂ ਰਾਹੀਂ ਵੀ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਆਓ ਜਾਣਦੇ ਹਾਂ ਸੀਬੀਐਸਈ 12ਵੀਂ ਦੇ ਨਤੀਜੇ ਦੇਖਣ ਦੇ ਤਰੀਕੇ-

ਵੈੱਬ ਪੋਰਟਲ
ਵਿਦਿਆਰਥੀ ਇਨ੍ਹਾਂ ਵੈੱਬਸਾਈਟਾਂ 'ਤੇ ਆਪਣੇ ਨਤੀਜੇ ਦੇਖ ਸਕਦੇ ਹਨ ਜੇਕਰ ਵੈੱਬਸਾਈਟ ਦੀ ਲੋਡਿੰਗ ਸਪੀਡ ਹੌਲੀ ਹੈ ਜਾਂ ਸਾਈਟ ਕਰੈਸ਼ ਹੋ ਜਾਂਦੀ ਹੈ।

www.results.nic.in

www.cbseresults.nic.in

www.cbse.nic.in

examresults.com

ਉਮੰਗ ਐਪ
ਵਿਦਿਆਰਥੀ ਆਪਣੇ ਨਤੀਜੇ ਉਮੰਗ ਮੋਬਾਈਲ ਪਲੇਟਫਾਰਮ ਜਾਂ ਉਮੰਗ ਐਪ 'ਤੇ ਵੀ ਦੇਖ ਸਕਦੇ ਹਨ। ਇਹ ਐਪ ਐਂਡਰਾਇਡ, ਆਈਓਐਸ ਅਤੇ ਵਿੰਡੋਜ਼ ਆਧਾਰਿਤ ਸਮਾਰਟਫ਼ੋਨਾਂ ਲਈ ਉਪਲਬਧ ਹੈ।

SMS
ਵਿਦਿਆਰਥੀ ਐਸਐਮਐਸ ਰਾਹੀਂ ਬੋਰਡ ਦੇ ਨਤੀਜੇ ਵੀ ਦੇਖ ਸਕਣਗੇ। ਇਸ ਦੇ ਲਈ ਆਪਣੇ ਮੋਬਾਈਲ 'ਤੇ cbse12 ਟਾਈਪ ਕਰੋ ਅਤੇ ਇਸ ਨੂੰ 7738299899 'ਤੇ ਭੇਜੋ।

ਟੈਲੀਫੋਨ ਅਤੇ IVRS
ਵਿਦਿਆਰਥੀ ਆਪਣੇ ਨਤੀਜੇ ਟੈਲੀਫੋਨ ਕਾਲ ਜਾਂ ਇੰਟਰਐਕਟਿਵ ਵੌਇਸ ਰਿਸਪਾਂਸ ਸਿਸਟਮ (IVRS) ਰਾਹੀਂ ਵੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਵਿਦਿਆਰਥੀਆਂ ਨੂੰ ਬੋਰਡ ਵਲੋਂ ਦਿੱਤੇ ਗਏ ਨੰਬਰ 'ਤੇ ਕਾਲ ਕਰਨੀ ਪਵੇਗੀ।

ਦਿੱਲੀ ਦੇ ਵਿਦਿਆਰਥੀ 24300699 'ਤੇ ਕਾਲ ਕਰਕੇ ਨਤੀਜਾ ਜਾਣ ਸਕਦੇ ਹਨ। ਜਦੋਂ ਕਿ, ਦੇਸ਼ ਦੇ ਹੋਰ ਹਿੱਸਿਆਂ ਦੇ ਵਿਦਿਆਰਥੀ 011 - 24300699 ਰਾਹੀਂ ਆਪਣੇ ਨਤੀਜੇ ਚੈੱਕ ਕਰਨ ਦੇ ਯੋਗ ਹੋਣਗੇ।

ਡਿਜੀਲਾਕਰ
ਇਸ ਵਾਰ ਵੀ ਨਤੀਜਾ ਆਨਲਾਈਨ ਜਾਰੀ ਕਰਨ ਦੇ ਨਾਲ-ਨਾਲ ਬੋਰਡ ਡਿਜੀਲਾਕਰ 'ਤੇ ਮਾਰਕਸ਼ੀਟ ਵੀ ਸਾਂਝਾ ਕਰੇਗਾ। ਡਿਜਿਲਾਕਰ ਰਾਹੀਂ ਦਸਤਾਵੇਜ਼ਾਂ ਤੱਕ ਪਹੁੰਚ ਕਰਨ ਲਈ ਰੋਲ ਨੰਬਰ ਦੀ ਬਜਾਏ ਆਧਾਰ ਕਾਰਡ ਨੰਬਰ ਅਤੇ ਇਸ ਨਾਲ ਜੁੜੇ ਮੋਬਾਈਲ ਨੰਬਰ ਦੀ ਵਰਤੋਂ ਕਰਨੀ ਪਵੇਗੀ। ਇਸ ਤੋਂ ਇਲਾਵਾ ਬੋਰਡ ਨੇ ਪਿਛਲੇ ਸਾਲ ਚਿਹਰੇ ਦੀ ਪਛਾਣ ਪ੍ਰਣਾਲੀ ਵੀ ਸ਼ੁਰੂ ਕੀਤੀ ਸੀ। ਅਜਿਹੇ 'ਚ ਜੇਕਰ ਵਿਦਿਆਰਥੀ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਵੀ ਉਹ ਡਿਜੀਲਾਕਰ ਦੀ ਵਰਤੋਂ ਕਰ ਸਕੇਗਾ। ਡਿਜੀਲਾਕਰ ਮੋਬਾਈਲ ਐਪ ਨੂੰ ਗੂਗਲ ਪਲੇ ਜਾਂ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

 (For more Punjabi news apart from CBSE 12th Result 2024 Declared punjabi news, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement