
ਅਨੀਤਾ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਵੀਡੀਓ ਰਿਕਾਰਡਿੰਗ ਵੀ ਕੀਤੀ
ਚੇਨਈ : ਵੀਡੀਓ ਸ਼ੇਅਰਿੰਗ ਐਪ ਟਿਕ ਟੋਕ 'ਤੇ ਜ਼ਿਆਦਾ ਸਮਾਂ ਬਿਤਾਉਣ ਨੂੰ ਲੈ ਕੇ ਇਕ ਔਰਤ ਨੂੰ ਉਸ ਦੇ ਪਤੀ ਨੇ ਰੋਕਿਆ। ਪਤੀ ਦੀ ਝਾੜ-ਝੰਬ ਤੋਂ ਔਰਤ ਇੰਨਾ ਨਾਰਾਜ਼ ਹੋ ਗਈ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ।
Suicide
ਮਾਮਲਾ ਤਾਮਿਲਨਾਡੂ ਦੇ ਅਰਿਯਾਲੁਰ ਇਲਾਕੇ ਦਾ ਹੈ। ਜਾਣਕਾਰੀ ਮੁਤਾਬਕ ਇਥੇ ਰਹਿਣ ਵਾਲੀ 24 ਸਾਲਾ ਅਨੀਤਾ ਨੂੰ ਟਿਕ ਟੋਕ ਐਪ ਦਾ ਅਜਿਹਾ ਚਸਕਾ ਲੱਗਿਆ ਕਿ ਉਹ ਆਪਣੇ ਪਰਿਵਾਰ 'ਤੇ ਧਿਆਨ ਦੇਣ ਦੀ ਥਾਂ ਵੱਧ ਸਮਾਂ ਟਿਕ ਟੋਕ ਐਪ 'ਤੇ ਹੀ ਬਿਤਾਉਣ ਲੱਗੀ। ਇਸ ਤੋਂ ਅਨੀਤਾ ਦਾ ਪਤੀ ਨਾਰਾਜ਼ ਹੋ ਗਿਆ ਅਤੇ ਉਸ ਨੂੰ ਅਨੀਤਾ ਨੂੰ ਮੋਬਾਈਲ ਚਲਾਉਣ ਤੋਂ ਰੋਕਿਆ। ਪਤੀ ਦੀ ਇਸ ਗੱਲ ਤੋਂ ਨਾਰਾਜ਼ ਹੋ ਕੇ ਅਨੀਤਾ ਨੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ।
Asked to stop using TikTok, Tamil Nadu woman kills self
24 ਸਾਲਾ ਅਨੀਤਾ ਦਾ ਵਿਆਹ 29 ਸਾਲਾ ਪਲਾਨੀਵੇਲ ਨਾਲ ਹੋਇਆ ਸੀ। ਉਨ੍ਹਾਂ ਦੇ 4 ਸਾਲ ਦੀ ਇਕ ਬੇਟੀ ਅਤੇ 2 ਸਾਲ ਦਾ ਇਕ ਬੇਟਾ ਵੀ ਹੈ। ਜਾਣਕਾਰੀ ਮੁਤਾਬਕ ਟਿਕ ਟੋਕ ਚਲਾਉਣ ਨੂੰ ਲੈ ਕੇ ਪਤੀ ਦੀ ਝਾੜ ਤੋਂ ਨਾਰਾਜ਼ ਅਨੀਤਾ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਵੀਡੀਓ ਰਿਕਾਰਡਿੰਗ ਵੀ ਕੀਤੀ। ਇਸ 'ਚ ਅਨੀਤਾ ਨੇ ਆਪਣੇ ਪਤੀ ਨੂੰ ਦੋਵੇਂ ਬੱਚਿਆਂ ਦਾ ਧਿਆਨ ਰੱਖਣ ਲਈ ਕਿਹਾ ਹੈ।
TikTok
ਪਲਾਨੀਵੇਲ ਖੇਤੀ ਕਰਦੇ ਹਨ ਅਤੇ ਕੰਮ ਦੇ ਸਿਲਸਿਲੇ 'ਚ ਉਹ ਕੁਝ ਸਾਲ ਪਹਿਲਾਂ ਸਿੰਗਾਪੁਰ ਗਏ ਸਨ। ਅਨੀਤਾ ਨੂੰ ਟਿਕ ਟੋਕ ਦੀ ਅਜਿਹੀ ਆਦਤ ਲੱਗ ਗਈ ਸੀ ਕਿ ਉਹ ਆਪਣੇ ਪਰਵਾਰ ਅਤੇ ਬੱਚਿਆਂ ਦਾ ਧਿਆਨ ਨਹੀਂ ਰੱਖਦੀ ਸੀ। ਆਖ਼ਰਕਾਰ ਪਰਵਾਰ ਦੇ ਇਕ ਮੈਂਬਰ ਨੇ ਇਸ ਦੀ ਸ਼ਿਕਾਇਤ ਅਨੀਤਾ ਦੇ ਪਤੀ ਨੂੰ ਕੀਤੀ। ਜਿਸ ਤੋਂ ਬਾਅਦ ਉਸ ਨੇ ਅਨੀਤਾ ਨੂੰ ਫ਼ੋਨ ਕਰ ਕੇ ਟਿਕ ਟੋਕ ਦੀ ਜ਼ਿਆਦਾ ਵਰਤੋਂ ਕਰਨ 'ਤੇ ਨਾਰਾਜ਼ਗੀ ਪ੍ਰਗਟਾਈ ਸੀ। ਉਸ ਨੇ ਅਨੀਤਾ ਨੂੰ ਟਿਕ ਟੋਕ ਨਾ ਚਲਾਉਣ ਬਾਰੇ ਵੀ ਕਿਹਾ ਸੀ।