ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਬਾਰਸ਼ ਦੀ ਚਿਤਾਵਨੀ
Published : Jun 13, 2021, 9:38 am IST
Updated : Jun 13, 2021, 12:04 pm IST
SHARE ARTICLE
Rain
Rain

ਮੌਸਮ ਵਿਭਾਗ ਨੇ ਮੁੰਬਈ ’ਚ ਅਗਲੇ ਦੋ ਦਿਨਾਂ ਤਕ ਭਾਰੀ ਬਾਰਸ਼ ਦੀ ਚਿਤਾਵਨੀ ਦਿਤੀ ਹੈ ਅਤੇ ਇਸ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ।

ਨਵੀਂ ਦਿੱਲੀ : ਉੱਤਰ ਭਾਰਤ ’ਚ ਜਲਦ ਮਾਨਸੂਨ ਬਾਰਸ਼ (Rain ) ਕਾਰਨ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਦੱਖਣ-ਪਛਮੀ ਮੌਨਸੂਨ ਦੇ 14-15 ਜੂਨ ਤਕ ਦਿੱਲੀ, ਹਰਿਆਣਾ, ਪੰਜਾਬ (Punjab)  ਸਮੇਤ ਉਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ’ਚ ਪਹੁੰਚਣ ਦੀ ਸੰਭਾਵਨਾ ਹੈ।

RainRain

ਮਾਨਸੂਨ ਬੰਗਾਲ ਦੀ ਖਾੜੀ, ਉਡੀਸ਼ਾ, ਪੱਛਮੀ ਬੰਗਾਲ, ਝਾਰਖੰਡ ਅਤੇ ਬਿਹਾਰ ਦੇ ਬਾਕੀ ਇਲਾਕਿਆਂ ’ਚ ਅੱਗੇ ਵੱਧ ਚੁੱਕਾ ਹੈ। ਅਗਲੇ 24 ਘੰਟਿਆਂ ’ਚ ਇਹ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਪਹੁੰਚ ਜਾਵੇਗਾ। ਮੌਸਮ ਵਿਭਾਗ ਨੇ ਮੁੰਬਈ ’ਚ ਅਗਲੇ ਦੋ ਦਿਨਾਂ ਤਕ ਭਾਰੀ ਬਾਰਸ਼ (Rain ) ਦੀ ਚਿਤਾਵਨੀ ਦਿਤੀ ਹੈ ਅਤੇ ਇਸ ਬਾਰੇ ਰੈੱਡ ਅਲਰਟ( Red alert)  ਜਾਰੀ ਕੀਤਾ ਹੈ।

Rain Rain

 

 ਇਹ ਵੀ ਪੜੋ: ਮੋਗਾ ਦੇ ਟਰੈਫਿਕ ਇੰਚਾਰਜ ਨੂੰ ਸਲਾਮ, ਨੌਕਰੀ ਦੇ ਨਾਲ-ਨਾਲ ਕਰਦਾ ਹੈ ਹਸਪਤਾਲ 'ਚ ਮਰੀਜ਼ਾਂ ਦੀ ਸੇਵਾ

 

ਅਗਲੇ 24 ਘੰਟਿਆਂ ਦੌਰਾਨ ਮਾਨਸੂਨ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਇਹ ਉਡੀਸ਼ਾ ਨੂੰ ਪਾਰ ਕਰਦੇ ਹੋਏ ਮੱਧ ਭਾਰਤ ਵਲ ਅੱਗੇ ਵਧੇਗਾ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਪੌੜੀ, ਬਾਗੇਸ਼ਵਰ, ਪਿਥੌਰਗੜ੍ਹ, ਦੇਹਰਾਦੂਨ, ਨੈਨੀਤਾਲ ਅਤੇ ਚੰਪਾਵਤ ਜ਼ਿਲ੍ਹਿਆਂ ’ਚ ਭਾਰੀ ਬਾਰਸ਼ (Rain )  ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

RainRain

 

 ਇਹ ਵੀ ਪੜੋ: ਦੇਸ਼ ’ਚ 71 ਦਿਨਾਂ ਬਾਅਦ ਆਏ ਸੱਭ ਤੋਂ ਘੱਟ ਮਾਮਲੇ :24 ਘੰਟਿਆਂ ’ਚ ਮਿਲੇ 80,834 ਨਵੇਂ ਪਾਜ਼ੇਟਿਵ ਮਰੀਜ਼

 

ਮੌਨਸੂਨ 15 ਤੋਂ 20 ਜੂਨ ਦੌਰਾਨ ਉੱਤਰਾਖੰਡ ਪਹੁੰਚ ਸਕਦਾ ਹੈ। ਦਖਣੀ-ਪਛਮੀ ਮਾਨਸੂਨ ਦੇ ਅਗਲੇ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼ ਦੇ ਕੁੱਝ ਹੋਰ ਹਿੱਸਿਆਂ, ਛੱਤੀਸਗੜ੍ਹ ਦੇ ਬਾਰੀ ਹਿੱਸਿਆਂ, ਉਡੀਸ਼ਾ, ਪਛਮੀ ਬੰਗਾਲ, ਝਾਰਖੰਡ ਅਤੇ ਬਿਹਾਰ ਅਤੇ ਸਾਬਕਾ ਉਤਰੀ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement