
ਏਡੀਜੀਪੀ ਕੁਲਵੰਤ ਸਰੰਗਲ ਨੇ ਪ੍ਰੈਸ ਕਾਨਫਰੰਸ ਕਰ ਸਿੱਧੂ ਮੂਸੇਵਾਲਾ ਕਤਲਕਾਂਡ ਚ ਹੋਈ ਗ੍ਰਿਫ਼ਤਾਰੀ ਤੇ ਕੀਤੇ ਵੱਡੇ ਖੁਲਾਸੇ
ਪੁਣੇ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮਾਮਲੇ ਵਿਚ ਦੋ ਹੋਰ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਣੇ ਪੁਲਿਸ ਨੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਅਤੇ ਉਸਦਾ ਸਾਥੀ ਨਵਨਾਥ ਸੂਰਿਆਵੰਸ਼ੀ ਫੜਿਆ ਹੈ। ਇਸ ਮਾਮਲੇ ਵਿੱਚ ਏਡੀਜੀਪੀ ਕੁਲਵੰਤ ਸਾਰੰਗਲ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਚ ਹੋਈ ਗ੍ਰਿਫ਼ਤਾਰੀ ਤੇ ਵੱਡੇ ਖੁਲਾਸੇ ਕੀਤੇ।
PHOTO
ਜਾਣਕਾਰੀ ਦਿੰਦੇ ਹੋਏ ਮਹਾਰਾਸ਼ਟਰ ਦੇ ਏਡੀਜੀਪੀ ਲਾਅ ਐਂਡ ਆਰਡਰ ਕੁਲਵੰਤ ਕੁਮਾਰ ਸਾਰੰਗਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੀਡੀਆ ਤੋਂ ਸੂਚਨਾ ਮਿਲੀ ਸੀ ਕਿ ਮੂਸੇਵਾਲਾ ਹੱਤਿਆਕਾਂਡ ਵਿੱਚ ਮਹਾਰਾਸ਼ਟਰ ਦੇ ਕੁਝ ਲੋਕ ਵੀ ਸ਼ਾਮਲ ਹਨ। ਇਸ ਤੋਂ ਬਾਅਦ ਪੁਲਿਸ ਨੇ ਸੰਤੋਸ਼ ਜਾਧਵ ਅਤੇ ਸੌਰਵ ਮਹਾਕਾਲ ਦਾ ਰਿਕਾਰਡ ਲੱਭਣਾ ਸ਼ੁਰੂ ਕਰ ਦਿੱਤਾ। ਉਦੋਂ ਪਤਾ ਲੱਗਾ ਕਿ ਸੰਤੋਸ਼ ਜਾਧਵ ਮਕੋਕਾ ਕੇਸ 'ਚ ਭਗੌੜਾ ਹੈ।
PHOTO
ਜਦੋਂ ਕਿ ਸੌਰਵ ਮਹਾਕਾਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਫਿਰ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ ਅਤੇ ਵੱਖ-ਵੱਖ ਟੀਮਾਂ ਗੁਜਰਾਤ ਭੇਜੀਆਂ ਗਈਆਂ | ਜਿੱਥੇ ਅੱਠ ਦਿਨਾਂ ਬਾਅਦ ਪੁਲਿਸ ਨੂੰ ਸਫਲਤਾ ਮਿਲੀ ਅਤੇ ਸੰਤੋਸ਼ ਅਤੇ ਨਵਨਾਥ ਦੋਵੇਂ ਪੁਲਿਸ ਦੇ ਹੱਥੇ ਚੜ੍ਹ ਗਏ। ਉਨ੍ਹਾਂ ਨੇ ਕਿਹਾ ਕਿ ਉਸ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਕਿਵੇਂ ਹੈ?
Pune police arrest shooter Santosh Jadhav
ਅਤੇ ਮੂਸੇਵਾਲਾ ਕਤਲ ਕਾਂਡ 'ਚ ਇਸ ਦੀ ਕੀ ਭੂਮਿਕਾ ਹੈ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਪੰਜਾਬ ਅਤੇ ਦਿੱਲੀ ਪੁਲਿਸ ਨੇ ਕਾਰਵਾਈ ਕੀਤੀ। ਅਸੀਂ ਬਿਸ਼ਨੋਈ ਗੈਂਗ ਅਤੇ ਮੂਸੇਵਾਲਾ ਕਤਲ ਕਾਂਡ ਦੋਵਾਂ ਬਾਰੇ ਵੀ ਪੁੱਛਗਿੱਛ ਕਰਾਂਗੇ। ਸੰਤੋਸ਼ ਅਤੇ ਮਹਾਕਾਲ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਸਨ। ਸੰਤੋਸ਼ ਬਿਸ਼ਨੋਈ ਮਹਾਕਾਲ ਰਾਹੀਂ ਗੈਂਗ ਦੇ ਸੰਪਰਕ 'ਚ ਆਇਆ, ਮਹਾਕਾਲ ਆਂਧਰਾ ਤੋਂ ਯੂਪੀ ਪੰਜਾਬ ਤੱਕ ਰੇਕੀ ਦਾ ਕੰਮ ਕਰਦਾ ਸੀ।
Pune police arrest shooter Santosh Jadhav