Blood Donate News: ਖੂਨ ਦਾਨ ਕਰਨ ਨਾਲ 88% ਘੱਟ ਜਾਂਦਾ ਹੈ ਦਿਲ ਦੇ ਦੌਰੇ ਦਾ ਖ਼ਤਰਾ, ਇਮਿਊਨਿਟੀ ਸ਼ਕਤੀ ਵੀ ਵਧਦੀ
Published : Jun 13, 2024, 11:23 am IST
Updated : Jun 13, 2024, 11:27 am IST
SHARE ARTICLE
Donating blood reduces the risk of heart attack by 88% News in punjabi
Donating blood reduces the risk of heart attack by 88% News in punjabi

Blood Donate News: ਕੈਂਸਰ ਦਾ ਵੀ ਘੱਟ ਜਾਂਦਾ ਹੈ ਖ਼ਤਰਾ

Donating blood reduces the risk of heart attack by 88% News in punjabi : ਦੇਸ਼ ਵਿਚ ਹਰ ਰੋਜ਼ 12 ਹਜ਼ਾਰ ਦੇ ਕਰੀਬ ਲੋਕ ਸਮੇਂ ਸਿਰ ਖੂਨ ਨਾ ਮਿਲਣ ਕਾਰਨ ਮਰਦੇ ਹਨ ਅਤੇ ਖੂਨ ਦੀ ਇਹ ਕਮੀ ਖੂਨਦਾਨ ਸੰਬੰਧੀ ਜਾਣਕਾਰੀ ਦੀ ਘਾਟ ਅਤੇ ਗਲਤ ਧਾਰਨਾਵਾਂ ਕਾਰਨ ਖੂਨ ਦਾਨ ਨਾ ਕਰਨ ਕਾਰਨ ਹੁੰਦੀ ਹੈ। ਭਾਰਤ ਸਰਕਾਰ ਅਨੁਸਾਰ ਹਰ ਸਾਲ ਲਗਪਗ 15 ਲੱਖ ਯੂਨਿਟ ਖ਼ੂਨ ਦੀ ਲੋੜ ਹੁੰਦੀ ਹੈ ਜਦੋਂਕਿ ਸਿਰਫ਼ 11 ਲੱਖ ਯੂਨਿਟ ਖ਼ੂਨ ਉਪਲਬਧ ਹੁੰਦਾ ਹੈ। ਮਤਲਬ ਹਰ ਸਾਲ ਕਰੀਬ 4 ਲੱਖ ਯੂਨਿਟ ਖੂਨ ਦੀ ਕਮੀ ਹੁੰਦੀ ਹੈ। ਵੱਖ-ਵੱਖ ਖੋਜਾਂ ਦਰਸਾਉਂਦੀਆਂ ਹਨ ਕਿ ਖੂਨ ਦਾਨ ਕਰਨ ਨਾਲ ਨਾ ਸਿਰਫ ਪ੍ਰਾਪਤ ਕਰਨ ਵਾਲੇ ਦੀ ਜਾਨ ਬਚਾਈ ਜਾਂਦੀ ਹੈ, ਸਗੋਂ ਖੂਨਦਾਨ ਕਰਨ ਵਾਲੇ ਵਿਅਕਤੀ ਲਈ ਵੀ ਬਹੁਤ ਸਾਰੇ ਫਾਇਦੇ ਹਨ।

ਇਹ ਵੀ ਪੜ੍ਹੋ: Paind Accident News: ਸੜਕ ਹਾਦਸੇ ਵਿਚ ਪਤੀ ਪਤਨੀ ਦੀ ਇਕੱਠਿਆਂ ਹੋਈ ਮੌਤ

ਇਕ ਰਿਸਰਚ ਮੁਤਾਬਕ ਨਿਯਮਿਤ ਤੌਰ 'ਤੇ ਖੂਨਦਾਨ ਕਰਨ ਵਾਲੇ ਲੋਕਾਂ 'ਚ ਹਾਰਟ ਅਟੈਕ ਦਾ ਖਤਰਾ 88 ਫੀਸਦੀ ਤੱਕ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਨਾਲ ਜੁੜੀਆਂ ਹੋਰ ਬੀਮਾਰੀਆਂ ਦਾ ਖਤਰਾ 33 ਫੀਸਦੀ ਤੱਕ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਆਕਸਫੋਰਡ ਅਕਾਦਮਿਕ ਦੇ ਅਨੁਸਾਰ ਨਿਯਮਤ ਖੂਨਦਾਨ ਪੇਟ ਦੇ ਮੋਟਾਪੇ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।

ਜਾਣੋ ਖੂਨਦਾਨ ਨਾਲ ਜੁੜੇ ਇਹ ਤੱਥ
ਨਿਯਮਿਤ ਖੂਨਦਾਨ ਕਰਨ ਨਾਲ ਦਿਲ ਦੀ ਸਿਹਤ 'ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਘੱਟ ਹੁੰਦਾ ਹੈ। ਕੋਲੰਬੀਆ ਯੂਨੀਵਰਸਿਟੀ ਮੈਡੀਕਲ ਸੈਂਟਰ ਮੁਤਾਬਕ ਜੇਕਰ ਤੁਹਾਡਾ ਹੀਮੋਗਲੋਬਿਨ ਜ਼ਿਆਦਾ ਹੈ ਤਾਂ ਖੂਨ ਦਾਨ ਕਰਨ ਨਾਲ ਖੂਨ ਦਾ ਗਾੜਾਪਨ ਘੱਟ ਜਾਂਦਾ ਹੈ। ਖੂਨ ਦੇ ਗਾੜ੍ਹੇ ਹੋਣ ਕਾਰਨ, ਗੰਢਾ ਬਣਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ।

ਇਹ ਵੀ ਪੜ੍ਹੋ: Khanna Firing News: ਖੰਨਾ ਵਿਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਖੂਨਦਾਨ ਦੇ 24 ਘੰਟੇ ਬਾਅਦ, ਸਰੀਰ ਪਲਾਜ਼ਮਾ ਨੂੰ ਭਰ ਦਿੰਦਾ ਹੈ, ਖੂਨ ਵਿਚ ਦੋ ਤਰ੍ਹਾਂ ਦੇ ਹਿੱਸੇ ਹੁੰਦੇ ਹਨ। ਪਹਿਲਾ ਪਲਾਜ਼ਮਾ ਅਤੇ ਦੂਜਾ ਸੈਲੂਲਰ ਕੰਪੋਨੈਂਟ ਹੈ ਜਿਸ ਵਿੱਚ ਖੂਨ ਦੇ ਸੈੱਲ ਸ਼ਾਮਲ ਹੁੰਦੇ ਹਨ। ਇਸ ਵਿਚ, ਪਲਾਜ਼ਮਾ ਲਗਭਗ 24 ਘੰਟਿਆਂ ਵਿੱਚ ਭਰਿਆ ਜਾਂਦਾ ਹੈ। ਜਦੋਂ ਕਿ ਸੈਲੂਲਰ ਕੰਪੋਨੈਂਟ ਜਿਵੇਂ ਕਿ ਜੇਕਰ ਤੁਹਾਨੂੰ ਸ਼ੂਗਰ ਅਤੇ ਥਾਇਰਾਇਡ ਹੈ ਤਾਂ ਵੀ ਤੁਸੀਂ ਖੂਨਦਾਨ ਕਰ ਸਕਦੇ ਹੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਈ ਵਾਰ ਜਦੋਂ ਅਸੀਂ ਕਿਸੇ ਬਿਮਾਰੀ ਤੋਂ ਪੀੜਤ ਹੁੰਦੇ ਹਾਂ ਤਾਂ ਅਸੀਂ ਖੂਨਦਾਨ ਕਰਨ ਤੋਂ ਝਿਜਕਦੇ ਹਾਂ, ਪਰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜੀਵਨਸ਼ੈਲੀ ਦੀਆਂ ਬਿਮਾਰੀਆਂ ਜਿਵੇਂ ਕਿ ਸ਼ੂਗਰ, ਥਾਇਰਾਇਡ ਅਤੇ ਯੂਰਿਕ ਐਸਿਡ ਤੋਂ ਪੀੜਤ ਲੋਕ ਵੀ ਖੂਨਦਾਨ ਕਰ ਸਕਦੇ ਹਨ।

(For more Punjabi news apart from Donating blood reduces the risk of heart attack by 88% News in punjabi  , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement