Ahmedabad plane crash: ਨਹੀਂ ਮਾਰੀ ਸੀ ਜਹਾਜ਼ ਤੋਂ ਛਾਲ, ਵਿਸ਼ਵਾਸ਼ ਕੁਮਾਰ ਨੇ ਦਸਿਆ ਕਿਵੇਂ ਬਚੀ ਉਸ ਦੀ ਜਾਨ

By : PARKASH

Published : Jun 13, 2025, 12:03 pm IST
Updated : Jun 13, 2025, 12:03 pm IST
SHARE ARTICLE
Ahmedabad plane crash: Did not jump from the plane, Vishwas Kumar tells how he saved his life
Ahmedabad plane crash: Did not jump from the plane, Vishwas Kumar tells how he saved his life

Ahmedabad plane crash: ਕਿਹਾ, ‘ਜਹਾਜ਼ ਟੁੱਟ ਗਿਆ ਤੇ ਮੇਰੀ ਸੀਟ ਨਿਕਲ ਗਈ, ਜਿਸ ਕਾਰਨ ਮੇਰੀ ਜਾਨ ਬਚ ਗਈ’

 

Ahmedabad plane crash: ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ 265 ਲੋਕ ਮਾਰੇ ਗਏ ਸਨ, ਜਦੋਂ ਕਿ ਜ਼ਿੰਦਾ ਬਚੇ ਇੱਕੋ ਇੱਕ ਵਿਅਕਤੀ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਕਿਵੇਂ ਚਮਤਕਾਰੀ ਢੰਗ ਨਾਲ ਇਸ ਤਬਾਹੀ ਤੋਂ ਬਾਅਦ ਲੱਗੀ ਅੱਗ ਤੋਂ ਬਚ ਗਿਆ। ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼ ਜਹਾਜ਼ ਦੇ ਖੱਬੇ ਪਾਸੇ ਐਮਰਜੈਂਸੀ ਦਰਵਾਜ਼ੇ ਦੇ ਕੋਲ 11ਏ ਸੀਟ ’ਤੇ ਬੈਠਾ ਸੀ। ਉਸਨੇ ਕਿਹਾ ਕਿ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਟੁੱਟ ਗਿਆ ਅਤੇ ਉਸਦੀ ਸੀਟ ਮਲਬੇ ਤੋਂ ਵੱਖ ਹੋ ਗਈ। ਨਤੀਜੇ ਵਜੋਂ, ਉਹ ਅੱਗ ਤੋਂ ਬਚ ਗਿਆ ਜਿਸਨੇ ਬਾਕੀ ਜਹਾਜ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਆਪਣਾ ਇਲਾਜ ਕਰ ਰਹੇ ਡਾਕਟਰਾਂ ਨੂੰ ਵਿਸ਼ਵਾਸ਼ ਨੇ ਦੱਸਿਆ, ‘‘ਜਹਾਜ਼ ਟੁੱਟ ਗਿਆ ਅਤੇ ਮੇਰੀ ਸੀਟ ਨਿਕਲ ਗਈ, ਮੈਂ ਇਸ ਤਰ੍ਹਾਂ ਬਚ ਗਿਆ।’’ ਵਿਸ਼ਵਾਸ਼ ਨੇ ਡਾਕਟਰਾਂ ਨੂੰ ਦੱਸਿਆ ਕਿ ਉਸਨੇ ਜਹਾਜ਼ ਤੋਂ ਛਾਲ ਨਹੀਂ ਮਾਰੀ ਸੀ ਪਰ ਜਹਾਜ਼ ਟੁੱਟਣ ’ਤੇ ਸੀਟ ਨਾਲ ਬੰਨ੍ਹੇ ਹੋਏ ਡਿੱਗ ਗਿਆ ਸੀ। ਉਸਨੂੰ ਸੱਟਾਂ ਲੱਗੀਆਂ ਹੈ ਅਤੇ ਉਸਨੂੰ ਟਰੌਮਾ ਵਾਰਡ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇੱਕ ਵੀਡੀਓ ਜੋ ਹੁਣ ਵਾਇਰਲ ਹੋ ਰਿਹਾ ਹੈ, ਵਿੱਚ ਇੱਕ ਜ਼ਖ਼ਮੀ ਅਤੇ ਖ਼ੂਨ ਨਾਲ ਲੱਥਪੱਥ ਰਮੇਸ਼ ਨੂੰ ਐਂਬੂਲੈਂਸ ਵੱਲ ਲੰਗੜਾਉਂਦਿਆਂ ਦਿਖਾਇਆ ਗਿਆ ਹੈ ਜਦੋਂ ਕਿ ਰਾਹਗੀਰ ਉਸਨੂੰ ਜਹਾਜ਼ ਵਿੱਚ ਸਵਾਰ ਬਾਕੀ ਲੋਕਾਂ ਬਾਰੇ ਸਵਾਲ ਪੁੱਛ ਰਹੇ ਹਨ।

ਬੋਇੰਗ 787-8 ਡਰੀਮਲਾਈਨਰ ਜਹਾਜ਼, ਜੋ ਕਿ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਜਾ ਰਿਹਾ ਸੀ, ਵੀਰਵਾਰ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਮੈਡੀਕਲ ਕਾਲਜ ਹੋਸਟਲ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਲਗਭਗ 600-800 ਫੁੱਟ ਉੱਪਰ ਚੜ੍ਹਿਆ ਅਤੇ ਲਗਭਗ ਤੁਰੰਤ ਜ਼ਮੀਨ ’ਤੇ ਡਿੱਗ ਗਿਆ।

(For more news apart from Ahmedabad plane crash Latest News, stay tuned to Rozana Spokesman)

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement