Ahemdabad Plane Crash: ‘ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਕਿਵੇਂ ਬਚਿਆ’, ਜਹਾਜ਼ ਹਾਦਸੇ ’ਚ ਬਚੇ ਵਿਅਕਤੀ ਦੇ ਭਾਵੁਕ ਬੋਲ
Published : Jun 13, 2025, 5:57 pm IST
Updated : Jun 13, 2025, 5:57 pm IST
SHARE ARTICLE
Ahemdabad Plane Crash
Ahemdabad Plane Crash

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਰਮੇਸ਼ ਨੂੰ ਮਿਲੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

Ahemdabad Plane Crash: ਅਹਿਮਦਾਬਾਦ ਤੋਂ ਗੈਟਵਿਕ, ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI 171 ਦੇ ਹਾਦਸੇ ਵਿੱਚ ਇੱਕੋ ਇੱਕ ਬਚੇ ਵਿਸ਼ਵਾਸ ਕੁਮਾਰ ਰਮੇਸ਼ ਨੇ ਕਿਹਾ ਕਿ ਉਹ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਉਹ ਚਮਤਕਾਰੀ ਢੰਗ ਨਾਲ ਉਸ ਹਾਦਸੇ ਵਿੱਚ ਕਿਵੇਂ ਬਚ ਗਿਆ ਜਿਸ ਵਿੱਚ 265 ਲੋਕਾਂ ਦੀਆਂ ਜਾਨਾਂ ਗਈਆਂ।

ਬ੍ਰਿਟਿਸ਼ ਨਾਗਰਿਕ ਰਮੇਸ਼ ਨੇ ਕਿਹਾ ਕਿ ਉਸ ਨੂੰ ਮਹਿਸੂਸ ਹੋਇਆ ਕਿ ਜਹਾਜ਼ ਅਹਿਮਦਾਬਾਦ ਤੋਂ ਗੈਟਵਿਕ ਤੱਕ ਨੌਂ ਘੰਟੇ ਦੀ ਯਾਤਰਾ ਪੂਰੀ ਕਰਨ ਲਈ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਰੁਕ ਗਿਆ ਅਤੇ ਹਰੀਆਂ ਅਤੇ ਚਿੱਟੀਆਂ ਲਾਈਟਾਂ ਜਗ ਪਈਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਰਮੇਸ਼ ਨੂੰ ਮਿਲੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

 ਇੱਕ ਇੰਟਰਵਿਊ ਵਿੱਚ, ਲੈਸਟਰ ਦੇ ਵਸਨੀਕ ਰਮੇਸ਼ ਨੇ ਕਿਹਾ, "ਇਹ ਸਭ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਕਿਵੇਂ ਬਚ ਗਿਆ।"

ਉਸ ਨੇ ਕਿਹਾ,  "ਇੱਕ ਪਲ ਲਈ ਮੈਨੂੰ ਲੱਗਿਆ ਕਿ ਮੈਂ ਮਰਨ ਵਾਲਾ ਹਾਂ, ਪਰ ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਜ਼ਿੰਦਾ ਸੀ। ਮੈਂ ਆਪਣੀ ਸੀਟ ਬੈਲਟ ਖੋਲ੍ਹੀ ਅਤੇ ਬਾਹਰ ਨਿਕਲ ਆਇਆ।’

ਰਮੇਸ਼ ਨੇ ਕਿਹਾ,  "ਏਅਰਹੋਸਟੈੱਸ ਅਤੇ ਬਹੁਤ ਸਾਰੇ ਲੋਕ ਮੇਰੀਆਂ ਅੱਖਾਂ ਦੇ ਸਾਹਮਣੇ ਮਰ ਗਏ। ਇੱਕ ਮਿੰਟ ਦੇ ਅੰਦਰ ਹੀ ਇੰਝ ਲੱਗ ਰਿਹਾ ਸੀ ਜਿਵੇਂ ਜਹਾਜ਼ ਰੁਕ ਗਿਆ ਹੋਵੇ। ਹਰੀਆਂ ਅਤੇ ਚਿੱਟੀਆਂ ਲਾਈਟਾਂ ਚਮਕ ਰਹੀਆਂ ਸਨ। ਅਤੇ ਜਹਾਜ਼ ਇੱਕ ਇਮਾਰਤ ਨਾਲ ਟਕਰਾ ਗਿਆ।”

ਰਮੇਸ਼ (45) ਅਹਿਮਦਾਬਾਦ-ਲੰਡਨ AI171 ਉਡਾਣ ਭਰਨ ਵਾਲੇ 12 ਸਾਲ ਪੁਰਾਣੇ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਦੀ ਸੀਟ ਨੰਬਰ 11A 'ਤੇ ਬੈਠਾ ਸੀ। ਜਹਾਜ਼ ਵਿੱਚ 12 ਚਾਲਕ ਦਲ ਦੇ ਮੈਂਬਰਾਂ ਸਮੇਤ 240 ਲੋਕ ਸਵਾਰ ਸਨ। 

ਸੀਟ ਨੰਬਰ 11A ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੀ ਇਕਾਨਮੀ ਕਲਾਸ ਦੀ ਪਹਿਲੀ ਕਤਾਰ ਦੀਆਂ ਛੇ ਸੀਟਾਂ ਵਿੱਚੋਂ ਇੱਕ ਹੈ। ਸੀਟ ਦੇ ਨਕਸ਼ੇ ਦੇ ਅਨੁਸਾਰ, ਇਹ ਐਮਰਜੈਂਸੀ ਐਗਜ਼ਿਟ ਦੇ ਨੇੜੇ ਵਾਲੀ ਸੀਟ ਸੀ ਅਤੇ ਜਹਾਜ਼ ਦੇ ਫਲਾਈਟ ਅਟੈਂਡੈਂਟ ਲਈ ਬਣਾਈ ਗਈ ਜਗ੍ਹਾ ਦੇ ਨਾਲ ਲੱਗਦੀ ਸੀਟ ਸੀ।
ਉਸ ਨੇ ਕਿਹਾ, "ਜਹਾਜ਼ ਦਾ ਜਿੱਥੇ ਮੈਂ ਬੈਠਿਆ ਸੀ ਉਹ ਹਿੱਸਾ ਜ਼ਮੀਨ ਉੱਤੇ ਡਿੱਗਿਆ। ਮੇਰੇ ਕੋਲ ਥੋੜ੍ਹੀ ਜਗ੍ਹਾ ਸੀ। ਜਦੋਂਦਰਵਾਜ਼ਾ ਖੁੱਲ੍ਹਿਆ ਤਾਂ ਮੈਂ ਇਕ ਜਗ੍ਹਾਂ ਲੱਭ ਸਕਿਆ ਤੇ ਭੱਜ ਨਿਕਲਿਆ। ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਜ਼ਿੰਦਾ ਹਾਂ। ਅੱਗ ਵਿਚ ਮੇਰਾ ਹੱਥ ਜਲ ਗਿਆ ਪਰ ਮੈਂ ਦੁਰਘਟਨਾ ਵਾਲੇ ਸਥਾਨ ਤੋਂ ਬਾਹਰ ਨਿਕਲ ਆਇਆ। ਮੈਨੂੰ ਬਹੁਤ ਵਧੀਆ ਸਿਹਤ ਸਹੂਲਤ ਮਿਲੀ।

ਰਮੇਸ਼ ਮੂਲ ਰੂਪ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਦਮਨ ਦੀਵ ਦਾ ਰਹਿਣ ਵਾਲਾ ਹੈ ਅਤੇ ਬ੍ਰਿਟਿਸ਼ ਰਾਜਧਾਨੀ ਲੰਡਨ ਤੋਂ 140 ਕਿਲੋਮੀਟਰ ਦੂਰ ਲੈਸਟਰ ਵਿੱਚ ਰਹਿੰਦਾ ਹੈ।

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਵੀ ਹਾਦਸੇ ਵਾਲੇ ਜਹਾਜ਼ ਵਿੱਚ ਸਵਾਰ ਸਨ ਅਤੇ ਉਨ੍ਹਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ।

ਜਹਾਜ਼ ਵਿੱਚ ਸਵਾਰ ਕੁੱਲ 242 ਲੋਕਾਂ ਵਿੱਚੋਂ ਰਮੇਸ਼ ਇਕਲੌਤਾ ਬਚਿਆ ਵਿਅਕਤੀ ਹੈ। ਜਹਾਜ਼ ਵਿੱਚ ਸਵਾਰ ਸਾਰੇ 241 ਹੋਰ ਲੋਕ - ਜਿਨ੍ਹਾਂ ਵਿੱਚ 169 ਭਾਰਤੀ, 52 ਬ੍ਰਿਟਿਸ਼ ਨਾਗਰਿਕ, ਸੱਤ ਪੁਰਤਗਾਲੀ ਨਾਗਰਿਕ ਅਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਲ ਹਨ - ਮਾਰੇ ਗਏ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement