Plane crash: ਧਮਾਕੇ ਨਾਲ ਪੂਰੀ ਧਰਤੀ ਹਿੱਲ ਗਈ, ਧੂੰਆਂ ਤੇ ਕਾਲੀਆਂ ਲਾਸ਼ਾਂ ਸਨ : ਚਸ਼ਮਦੀਦ

By : JUJHAR

Published : Jun 13, 2025, 2:33 pm IST
Updated : Jun 13, 2025, 2:35 pm IST
SHARE ARTICLE
Plane crash: The whole earth shook with the explosion, there were smoke and black bodies: Eyewitness
Plane crash: The whole earth shook with the explosion, there were smoke and black bodies: Eyewitness

ਕਿਹਾ, ਅੱਗ ਇੰਨੀ ਤੇਜ਼ ਸੀ ਕਿ ਲੋਕ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ਸਨ

ਅਹਿਮਦਾਬਾਦ ਜਹਾਜ਼ ਹਾਦਸੇ ’ਚ ਚਾਲਕ ਦਲ ਦੇ ਮੈਂਬਰਾਂ ਸਮੇਤ 241 ਯਾਤਰੀਆਂ ਦੀ ਜਾਨ ਚਲੀ ਗਈ। ਹਾਦਸੇ ਵਿਚ ਸਿਰਫ਼ ਇਕ ਯਾਤਰੀ ਬਚਿਆ। ਜਹਾਜ਼ ਰਿਹਾਇਸ਼ੀ ਇਲਾਕੇ ਵਿਚ ਡਿੱਗਿਆ। ਨੇੜਲੇ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਅਤੇ ਫਿਰ ਦੇਖਿਆ ਕਿ ਹਰ ਪਾਸੇ ਧੂੰਆਂ ਸੀ। ਦੁਰਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ’ਤੇ ਰਹਿਣ ਵਾਲੇ ਸੂਰਜ ਗੱਜਰ ਨੇ ਕਿਹਾ, ਜਦੋਂ ਹਾਦਸਾ ਹੋਇਆ, ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਭੂਚਾਲ ਆ ਗਿਆ ਹੋਵੇ। ਪੂਰੀ ਧਰਤੀ ਹਿੱਲ ਰਹੀ ਸੀ। ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੇ ਇਲਾਕਿਆਂ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਹਰ ਕੋਈ ਇਹ ਸੋਚ ਕੇ ਡਰ ਗਿਆ ਕਿ ਕੀ ਹੋਇਆ ਹੈ।

ਉਨ੍ਹਾਂ ਕਿਹਾ ਕਿ ਹਰ ਪਾਸੇ ਧੂੰਆਂ ਸੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਫਾਇਰ ਬ੍ਰਿਗੇਡ ਟੀਮ ਨੇ ਪਹਿਲਾਂ ਅੱਗ ਬੁਝਾਈ। ਉਸ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕਢਿਆ ਗਿਆ। ਲਾਸ਼ਾਂ ਕਾਲੀਆਂ ਸਨ। ਮੈਂ 54 ਸਾਲ ਦੀ ਉਮਰ ਵਿਚ ਪਹਿਲੀ ਵਾਰ ਅਜਿਹਾ ਹਾਦਸਾ ਦੇਖਿਆ। ਇਕ ਚਸ਼ਮਦੀਦ ਗਵਾਹ ਨੇ ਕਿਹਾ ਕਿ ਲੰਡਨ ਜਾਣ ਵਾਲੀ ਉਡਾਣ ਕਿਵੇਂ ਹਾਦਸਾਗ੍ਰਸਤ ਹੋਈ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਏਅਰ ਇੰਡੀਆ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਇੰਨੀ ਤਕਨਾਲੋਜੀ ਦੇ ਬਾਅਦ ਵੀ ਹਾਦਸੇ ਹੋ ਰਹੇ ਹਨ। ਇੱਥੇ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਅਸਫ਼ਲ ਹੈ।

ਇਕ ਸਥਾਨਕ ਵਿਅਕਤੀ ਨੇ ਕਿਹਾ ਕਿ ਮੇਰਾ ਦਫ਼ਤਰ ਹਾਦਸੇ ਵਾਲੀ ਥਾਂ ਤੋਂ 200 ਮੀਟਰ ਦੂਰ ਹੈ। ਅਚਾਨਕ ਇਕ ਬਹੁਤ ਹੀ ਤੇਜ਼ ਆਵਾਜ਼ ਆਈ। ਮੈਂ ਦਫ਼ਤਰ ਤੋਂ ਬਾਹਰ ਆਇਆ। ਸਾਰਾ ਇਲਾਕਾ ਧੂੰਏਂ ਨਾਲ ਭਰਿਆ ਹੋਇਆ ਸੀ। ਹਾਦਸੇ ਵਾਲੀ ਥਾਂ ’ਤੇ ਭਗਦੜ ਮਚ ਗਈ। ਇਸ ਤੋਂ ਬਾਅਦ ਅਸੀਂ ਦੇਖਿਆ ਕਿ ਇੱਥੇ ਇਕ ਹਾਦਸਾ ਹੋਇਆ ਹੈ। ਜਦੋਂ ਮੈਂ ਮੌਕੇ ’ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਇੱਥੇ ਮਲਬਾ ਖਿੰਡਿਆ ਹੋਇਆ ਸੀ। ਅੱਗ ਲੱਗੀ ਹੋਈ ਸੀ ਅਤੇ ਧੂੰਆਂ ਉੱਠ ਰਿਹਾ ਸੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਫਿਰ ਸਾਨੂੰ ਪਤਾ ਲੱਗਾ ਕਿ ਜਹਾਜ਼ ਦੇ ਖੰਭ ਇੱਥੇ ਡਿੱਗ ਪਏ ਅਤੇ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਰਾਕੇਸ਼ ਮਿਸ਼ਰਾ, ਜੋ ਹਾਦਸੇ ਵਾਲੀ ਥਾਂ ’ਤੇ ਮੌਜੂਦ ਸੀ, ਨੇ ਕਿਹਾ- ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਅੱਗ ਸੀ। ਜਨਤਾ ਸਿਰਫ਼ ਤਮਾਸ਼ਾ ਦੇਖ ਸਕਦੀ ਸੀ। ਅੱਗ ਇੰਨੀ ਤੇਜ਼ ਸੀ ਕਿ ਲੋਕ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ਸਨ। ਪੁਲਿਸ ਅਤੇ ਬਚਾਅ ਟੀਮਾਂ 5 ਮਿੰਟਾਂ ਦੇ ਅੰਦਰ-ਅੰਦਰ ਪਹੁੰਚ ਗਈਆਂ। ਇਕ ਹੋਰ ਗਵਾਹ ਨੇ ਕਿਹਾ ਕਿ ਮੈਂ ਇੱਥੋਂ 3-4 ਕਿਲੋਮੀਟਰ ਦੂਰ ਰਹਿੰਦਾ ਹਾਂ। ਲਗਭਗ 2 ਵਜੇ ਅਸਮਾਨ ਵਿਚ ਕਾਲੇ ਬੱਦਲ ਆਉਣੇ ਸ਼ੁਰੂ ਹੋ ਗਏ। ਅਸੀਂ ਇਕ ਦੂਜੇ ਤੋਂ ਪੁੱਛਣ ਲੱਗੇ ਕਿ ਕੀ ਅੱਗ ਲੱਗੀ ਹੈ।

ਲਗਭਗ 15 ਮਿੰਟ ਬਾਅਦ ਸਾਨੂੰ ਖ਼ਬਰ ਮਿਲੀ ਕਿ ਏਅਰ ਇੰਡੀਆ ਦੀ ਉਡਾਣ ਹਾਦਸਾਗ੍ਰਸਤ ਹੋ ਗਈ ਹੈ। ਜਹਾਜ਼ ਵਿਚ 242 ਯਾਤਰੀ ਸਵਾਰ ਸਨ ਅਤੇ ਬਚਣ ਦੀ ਸੰਭਾਵਨਾ ਲਗਭਗ ਜ਼ੀਰੋ ਸੀ। ਪੁਲਿਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਸੀ। ਅਸੀਂ ਅੱਜ ਸਵੇਰੇ ਇੱਥੇ ਦੇਖਣ ਆਏ ਸੀ। ਚਸ਼ਮਦੀਦ ਨੇ ਕਿਹਾ ਕਿ ਮੈਂ ਘਰ ਵਿਚ ਸੀ ਜਦੋਂ ਇਕ ਉੱਚੀ ਆਵਾਜ਼ ਆਈ। ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਸਭ ਕੁਝ ਧੂੰਏਂ ਨਾਲ ਢੱਕਿਆ ਹੋਇਆ ਸੀ। ਫਿਰ ਅਸੀਂ ਇੱਥੇ ਆਏ। ਫਿਰ ਅਸੀਂ ਦੇਖਿਆ ਕਿ ਉੱਥੇ ਬਹੁਤ ਸਾਰੀਆਂ ਲਾਸ਼ਾਂ ਪਈਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement