Weather News : 25 ਜੂਨ ਨੂੰ ਪੰਜਾਬੀ ’ਚ ਦਸਤਕ ਦੇ ਸਕਦੈ ਮੌਨਸੂਨ
Published : Jun 13, 2025, 7:07 pm IST
Updated : Jun 13, 2025, 7:07 pm IST
SHARE ARTICLE
Weather News: Monsoon may hit Punjab on June 25
Weather News: Monsoon may hit Punjab on June 25

19 ਜੂਨ ਤੋਂ 25 ਜੂਨ ਦੇ ਵਿਚਕਾਰ ਉੱਤਰ-ਪਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਅੱਗੇ ਵਧਣ ਦੀ ਉਮੀਦ ਹੈ।

Weather News: ਦੱਖਣ-ਪਛਮੀ ਮਾਨਸੂਨ ਦੇ ਆਮ ਤਰੀਕਾਂ ਤੋਂ ਪਹਿਲਾਂ 25 ਜੂਨ ਤਕ  ਦਿੱਲੀ ਸਮੇਤ ਉੱਤਰ-ਪਛਮੀ  ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਪਹੁੰਚਣ ਦੀ ਸੰਭਾਵਨਾ ਹੈ। ਮੁਢਲੀ ਮੀਂਹ ਪ੍ਰਣਾਲੀ 24 ਮਈ ਨੂੰ ਕੇਰਲ ਪਹੁੰਚੀ ਸੀ, ਜੋ 2009 ਤੋਂ ਬਾਅਦ ਭਾਰਤੀ ਮੁੱਖ ਭੂਮੀ ’ਤੇ ਮਾਨਸੂਨ ਦੀ ਆਮਦ ਦੀ ਸੱਭ ਤੋਂ  ਛੇਤੀ ਤਰੀਕ ਹੈ। ਉਦੋਂ ਇਹ 23 ਮਈ ਨੂੰ ਕੇਰਲ ਪਹੁੰਚਿਆ ਸੀ।

ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ’ਤੇ  ਮਜ਼ਬੂਤ ਘੱਟ ਦਬਾਅ ਪ੍ਰਣਾਲੀਆਂ ਦੀ ਮਦਦ ਨਾਲ ਮਾਨਸੂਨ ਅਗਲੇ ਕੁੱਝ  ਦਿਨਾਂ ’ਚ ਤੇਜ਼ੀ ਨਾਲ ਅੱਗੇ ਵਧਿਆ ਅਤੇ 29 ਮਈ ਤਕ  ਮੁੰਬਈ ਸਮੇਤ ਮੱਧ ਮਹਾਰਾਸ਼ਟਰ ਅਤੇ ਪੂਰੇ ਉੱਤਰ-ਪੂਰਬ ਦੇ ਕੁੱਝ  ਹਿੱਸਿਆਂ ਨੂੰ ਕਵਰ ਕਰ ਲਿਆ। ਹਾਲਾਂਕਿ, ਇਹ 28-29 ਮਈ ਤੋਂ 10-11 ਜੂਨ ਤਕ  ਰੁਕਿਆ ਰਿਹਾ, ਪਰ ਹੁਣ ਫਿਰ ਤੋਂ ਸਰਗਰਮ ਹੋ ਗਿਆ।

ਜੂਨ ਦੀ ਸ਼ੁਰੂਆਤ ਤੋਂ ਮੀਂਹ ਦੀ ਕਮੀ ਕਾਰਨ ਤਾਪਮਾਨ ’ਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਕਾਰਨ 8-9 ਜੂਨ ਤੋਂ ਉੱਤਰ-ਪਛਮੀ  ਅਤੇ ਮੱਧ ਭਾਰਤ ਦੇ ਵੱਡੇ ਹਿੱਸਿਆਂ ’ਚ ਲੂ ਦੀ ਸਥਿਤੀ ਪੈਦਾ ਹੋ ਗਈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਅਨੁਸਾਰ, ਮਾਨਸੂਨ ਹੁਣ 18 ਜੂਨ ਤਕ  ਮੱਧ ਅਤੇ ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਅਤੇ ਉੱਤਰ-ਪਛਮੀ  ਭਾਰਤ ਦੇ ਕੁੱਝ  ਖੇਤਰਾਂ ਨੂੰ ਕਵਰ ਕਰਨ ਦੀ ਸੰਭਾਵਨਾ ਹੈ। ਇਸ ਦੇ 19 ਜੂਨ ਤੋਂ 25 ਜੂਨ ਦੇ ਵਿਚਕਾਰ ਉੱਤਰ-ਪਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਅੱਗੇ ਵਧਣ ਦੀ ਉਮੀਦ ਹੈ।

ਆਈ.ਐਮ.ਡੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਪ੍ਰਣਾਲੀ ਦੇ 30 ਜੂਨ ਦੀ ਆਮ ਤਰੀਕ ਤੋਂ ਪਹਿਲਾਂ 22-23 ਜੂਨ ਤਕ  ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਉਸ ਤੋਂ ਦੋ ਕੁ ਦਿਨਾਂ ਬਾਅਦ ਇਹ ਪੰਜਾਬ ਪਹੁੰਚ ਸਕਦੀ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਨਸੂਨ ਦੀ ਸ਼ੁਰੂਆਤ ਦੀ ਤਾਰੀਖ ਦਾ ਸਿੱਧਾ ਸਬੰਧ ਕੁਲ  ਮੌਸਮੀ ਮੀਂਹ ਨਾਲ ਨਹੀਂ ਹੈ। ਮਈ ’ਚ, ਆਈ.ਐਮ.ਡੀ. ਨੇ ਭਵਿੱਖਬਾਣੀ ਕੀਤੀ ਸੀ ਕਿ ਜੂਨ-ਸਤੰਬਰ ਮਾਨਸੂਨ ਸੀਜ਼ਨ ਦੌਰਾਨ ਭਾਰਤ ’ਚ 87 ਸੈਂਟੀਮੀਟਰ ਦੀ ਲੰਬੀ ਮਿਆਦ ਦੀ ਔਸਤ ਮੀਂਹ ਦਾ 106 ਫ਼ੀ ਸਦੀ  ਮੀਂਹ ਪੈਣ ਦੀ ਸੰਭਾਵਨਾ ਹੈ। ਇਸ 50 ਸਾਲਾਂ ਦੇ ਔਸਤ ਦੇ 96 ਤੋਂ 104 ਫ਼ੀ ਸਦੀ  ਦੇ ਵਿਚਕਾਰ ਮੀਂਹ ਨੂੰ ‘ਆਮ’ ਮੰਨਿਆ ਜਾਂਦਾ ਹੈ। ਪੰਜਾਬ, ਹਰਿਆਣਾ, ਕੇਰਲ ਅਤੇ ਤਾਮਿਲਨਾਡੂ ਦੇ ਕੁੱਝ  ਵੱਖ-ਵੱਖ ਇਲਾਕਿਆਂ ’ਚ ਆਮ ਨਾਲੋਂ ਘੱਟ ਬਾਰਸ਼ ਹੋ ਸਕਦੀ ਹੈ। (ਪੀਟੀਆਈ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement