ਜਹਾਜ਼ ਵਿਚ ਮੌਜੂਦ Black Box ਕੀ ਹੈ? 
Published : Jun 13, 2025, 1:09 pm IST
Updated : Jun 13, 2025, 1:09 pm IST
SHARE ARTICLE
What is the Black Box in an Airplane? Latest News in Punjabi
What is the Black Box in an Airplane? Latest News in Punjabi

ਇਹ ਕਿਵੇਂ ਮਦਦਗਾਰ ਹੈ? ਜਾਣੋ

What is the Black Box in an Airplane? Latest News in Punjabi : ਬੀਤੇ ਦਿਨ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਇਕ ਉਡਾਣ ਭਰਦੇ ਹੀ ਹਾਦਸਾਗ੍ਰਸਤ ਹੋ ਗਈ ਅਤੇ ਇਕ ਇਮਾਰਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਹੁਣ ਤਕ 265 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। ਏਅਰ ਇੰਡੀਆ ਬੋਇੰਗ 787 ਡ੍ਰੀਮਲਾਈਨਰ (VT-ANB) ਹਾਦਸੇ ਦੀ ਜਾਂਚ ਸ਼ੁਰੂ ਹੋਣ ਦੇ ਨਾਲ, ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਹਵਾਈ ਜਹਾਜ਼ ਦੇ ਬਲੈਕ ਬਾਕਸ ਤੋਂ ਕੀਤੀ ਜਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਬਲੈਕ ਬਾਕਸ ਕੀ ਹੈ ਅਤੇ ਇਹ ਜਹਾਜ਼ ਹਾਦਸੇ ਤੋਂ ਬਾਅਦ ਦੇ ਕਾਰਨਾਂ ਦੀ ਜਾਂਚ ਕਰਨ ਵਿਚ ਮਦਦ ਕਿਸ ਤਰ੍ਹਾਂ ਕਰਦਾ ਹੈ।

ਜਹਾਜ਼ ਵਿਚ ਬਲੈਕ ਬਾਕਸ ਇਕ ਫਲਾਈਟ ਰਿਕਾਰਡਿੰਗ ਡਿਵਾਈਸ ਹੈ, ਜੋ ਕਿਸੇ ਵੀ ਹਾਦਸੇ ਤੋਂ ਬਾਅਦ ਉਡਾਣ ਦੌਰਾਨ ਕੀ ਹੋਇਆ ਸੀ, ਨੂੰ ਸਮਝਣ ਵਿਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦਾ ਨਾਮ ਬਲੈਕ ਬਾਕਸ ਜ਼ਰੂਰ ਹੈ, ਪਰ ਇਹ ਕਾਲਾ ਜਾਂ ਨੀਲਾ ਨਹੀਂ ਸਗੋਂ ਚਮਕਦਾਰ ਸੰਤਰੀ ਰੰਗ ਦਾ ਹੁੰਦਾ ਹੈ, ਜੋ ਹਾਦਸੇ ਤੋਂ ਬਾਅਦ ਇਸ ਨੂੰ ਲੱਭਣਾ ਆਸਾਨ ਬਣਾਉਂਦਾ ਹੈ। ਇਹ ਬਹੁਤ ਮਜ਼ਬੂਤ ​​ਸਮੱਗਰੀ ਤੋਂ ਬਣਿਆ ਹੁੰਦਾ ਹੈ, ਤਾਂ ਜੋ ਇਹ ਕਿਸੇ ਵੀ ਹਾਦਸੇ ਵਿਚ ਸੁਰੱਖਿਅਤ ਰਹਿ ਸਕੇ।

ਬਲੈਕ ਬਾਕਸ ਕਿਉਂ ਲਗਾਇਆ ਜਾਂਦਾ ਹੈ?
ਬਲੈਕ ਬਾਕਸ ਮੁੱਖ ਤੌਰ 'ਤੇ ਹਾਦਸਿਆਂ ਦੀ ਜਾਂਚ ਕਰਨ ਲਈ ਵਰਤਿਆ ਜਾਂਦਾ ਹੈ। ਕਿਸੇ ਦੁਰਘਟਨਾ ਤੋਂ ਬਾਅਦ, ਮਾਹਰ ਮਕੈਨੀਕਲ ਡੇਟਾ ਅਤੇ ਪਾਇਲਟ ਦੀਆਂ ਕਾਰਵਾਈਆਂ ਦੋਵਾਂ ਦਾ ਵਿਸ਼ਲੇਸ਼ਣ ਕਰ ਕੇ ਇਹ ਪਤਾ ਲਗਾਉਣ ਦੇ ਯੋਗ ਹੁੰਦੇ ਹਨ ਕਿ ਕੀ ਗਲਤ ਹੋਇਆ ਹੈ। ਕਿਸੇ ਦੁਰਘਟਨਾ ਤੋਂ ਬਾਅਦ, ਭਵਿੱਖ ਵਿਚ ਹਵਾਈ ਜਹਾਜ਼ ਤੇ ਇਸ ਦੇ ਹਿੱਸਿਆਂ ਨੂੰ ਅਪਡੇਟ ਕਰਨ ਲਈ ਬਲੈਕ ਬਾਕਸ ਤੋਂ ਡੇਟਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਤਾਂ ਜੋ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।

ਇਕ ਬਲੈਕ ਬਾਕਸ ਵਿਚ ਦੋ ਹਿੱਸੇ ਹੁੰਦੇ ਹਨ।
ਪਹਿਲਾ ਫਲਾਈਟ ਡੇਟਾ ਰਿਕਾਰਡਰ (FDR) ਹੈ, ਜੋ ਜਹਾਜ਼ ਪ੍ਰਣਾਲੀ ਤੋਂ ਤਕਨੀਕੀ ਡੇਟਾ ਰਿਕਾਰਡ ਕਰਦਾ ਹੈ। ਇਹ ਉਚਾਈ, ਗਤੀ, ਇੰਜਣ ਪ੍ਰਦਰਸ਼ਨ, ਦਿਸ਼ਾ ਅਤੇ ਫਲਾਈਟ ਕੰਟਰੋਲ ਇਨਪੁਟਸ ਵਰਗੀਆਂ ਚੀਜ਼ਾਂ ਨੂੰ ਟਰੈਕ ਕਰਦਾ ਹੈ।

ਦੂਜਾ ਕਾਕਪਿਟ ਵੌਇਸ ਰਿਕਾਰਡਰ (CVR) ਹੈ, ਜੋ ਕਾਕਪਿਟ ਤੋਂ ਆਡੀਉ ਰਿਕਾਰਡ ਕਰਦਾ ਹੈ। ਇਹ ਪਾਇਲਟ ਅਤੇ ਸਹਿ-ਪਾਇਲਟ ਵਿਚਕਾਰ ਗੱਲਬਾਤ, ਰੇਡੀਉ ਸੰਚਾਰ ਤੇ ਆਲੇ ਦੁਆਲੇ ਦੀਆਂ ਕਾਕਪਿਟ ਆਵਾਜ਼ਾਂ ਜਿਵੇਂ ਕਿ ਅਲਾਰਮ ਜਾਂ ਸਵਿੱਚ ਆਦਿ ਨੂੰ ਵੀ ਰਿਕਾਰਡ ਕਰਦਾ ਹੈ।

ਬਲੈਕ ਬਾਕਸ ਦੀਆਂ ਵਿਸ਼ੇਸ਼ਤਾਵਾਂ
ਬਲੈਕ ਬਾਕਸ ਆਮ ਤੌਰ 'ਤੇ ਹਵਾਈ ਜਹਾਜ਼ ਦੇ ਪਿਛਲੇ ਹਿੱਸੇ ਵਿਚ ਸਥਾਪਤ ਕੀਤਾ ਜਾਂਦਾ ਹੈ, ਜਿਸ ਨਾਲ ਇਸ ਦੇ ਹਾਦਸੇ ਤੋਂ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ। ਟਿਕਾਊਤਾ ਦੇ ਮਾਮਲੇ ਵਿਚ, ਇਹ ਬਹੁਤ ਜ਼ਿਆਦਾ ਪ੍ਰਭਾਵ ਅਤੇ ਉੱਚ ਤਾਪਮਾਨ ਦਾ ਸਾਹਮਣਾ ਕਰ ਸਕਦਾ ਹੈ। ਇਹ ਵਾਟਰਪ੍ਰੂਫ਼ ਦੇ ਨਾਲ-ਨਾਲ ਸੁਰੱਖਿਆ ਸਮੱਗਰੀ ਨਾਲ ਢੱਕਿਆ ਹੋਇਆ ਹੁੰਦਾ ਹੈ। ਰਿਕਾਰਡਿੰਗ ਸਮੇਂ ਦੀ ਗੱਲ ਕਰੀਏ ਤਾਂ CVR ਆਮ ਤੌਰ 'ਤੇ 2 ਘੰਟੇ ਦੀ ਆਡੀਉ ਸਟੋਰ ਕਰ ਸਕਦਾ ਹੈ। ਜਦੋਂ ਕਿ FDR 25 ਘੰਟੇ ਜਾਂ ਇਸ ਤੋਂ ਵੱਧ ਫਲਾਈਟ ਡੇਟਾ ਸਟੋਰ ਕਰ ਸਕਦਾ ਹੈ।
 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement