
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੁਲਿਸ ਵਲੋਂ ਇਕ ਸਿੱਖ ਆਟੋ ਚਾਲਕ ਸਮੇਤ ਉਸ ਦੇ ਆਟੋ ਨੂੰ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ...
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੁਲਿਸ ਵਲੋਂ ਇਕ ਸਿੱਖ ਆਟੋ ਚਾਲਕ ਸਮੇਤ ਉਸ ਦੇ ਆਟੋ ਨੂੰ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਸਿੱਖਾਂ ਦਾ ਕਹਿਣਾ ਹੈ ਕਿ ਸਿੱਖ ਆਟੋ ਚਾਲਕ ਅਤੇ ਉਸ ਦੇ ਆਟੋ ਇਸ ਕਰਕੇ ਫੜਿਆ ਗਿਆ ਕਿਉਂਕਿ ਉਸ ਨੇ ਅਪਣੇ ਆਟੋ 'ਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਈ ਹੋਈ ਸੀ।
Bhindranwale Pic on Auto ਹੈਰਾਨੀ ਦੀ ਗੱਲ ਇਹ ਹੈ ਕਿ ਆਟੋ ਚਾਲਕ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਕਿਉਂ ਫੜਿਆ ਗਿਆ ਹੈ। ਜਦੋਂ ਉਸ ਨੇ ਪੁਲਿਸ ਨੂੰ ਇਸ ਸਬੰਧੀ ਪੁਛਿਆ ਤਾਂ ਪੁਲਿਸ ਨੇ ਕਿਹਾ ਕਿ ਉਸ ਨੂੰ ਕਿਸੇ ਸਵਾਰੀ ਦੀ ਸ਼ਿਕਾਇਤ 'ਤੇ ਫੜਿਆ ਗਿਆ ਹੈ। ਅਸਲ ਵਿਚ ਇਹ ਸਿੱਖ ਆਟੋ ਚਾਲਕ ਦਿੱਲੀ ਦੇ ਤਿਲਕ ਨਗਰ ਇਲਾਕੇ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ, ਜਿੱਥੇ ਜ਼ਿਆਦਾਤਰ 1984 ਦੇ ਪੀੜਤ ਸਿੱਖ ਰਹਿੰਦੇ ਹਨ।
Sikh Auto Driverਪੁਲਿਸ ਅਤੇ ਹੋਰ ਏਜੰਸੀਆਂ ਨੇ ਆਟੋ ਚਾਲਕ ਨਾਲ ਥਾਣੇ ਵਿਚ ਕਾਫ਼ੀ ਪੁਛਗਿੱਛ ਕੀਤੀ ਜਦੋਂ ਇਸ ਘਟਨਾ ਦਾ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਦਿੱਲੀ ਗੁਰਦੁਆਰਾ ਕਮੇਟੀ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਸਿੱਖ ਆਟੋ ਚਾਲਕ ਦੀ ਹਮਾਇਤ ਵਿਚ ਪਹੁੰਚ ਗਏ ਅਤੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ...ਜਿਸ ਤੋਂ ਬਾਅਦ ਸਿੱਖ ਆਟੋ ਚਾਲਕ ਨੂੰ ਮੁੜ ਤੋਂ ਪੇਸ਼ ਹੋਣ ਲਈ ਆਖ ਕੇ ਛੱਡ ਦਿਤਾ ਗਿਆ।
Bhindranwale Pic on Autoਜਾਣਕਾਰੀ ਅਨੁਸਾਰ ਪੁਲਿਸ ਨੂੰ ਕਿਸੇ ਨੇ ਫ਼ੋਨ ਕਰ ਕੇ ਆਟੋ ਚਾਲਕ ਦੇ ਅਤਿਵਾਦੀ ਹੋਣ ਦੀ ਗੱਲ ਆਖੀ ਸੀ, ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੂੰ ਇਸ ਬਿਨਾਹ 'ਤੇ ਅਤਿਵਾਦੀ ਕਰਾਰ ਦੇਣਾ ਕਿੱਥੋਂ ਤਕ ਸਹੀ ਹੈ ਕਿ ਉਸ ਨੇ ਭਿੰਡਰਾਂ ਵਾਲਿਆਂ ਦੀ ਤਸਵੀਰ ਲਗਾÂ ਹੋਈ ਹੈ?