
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਪ੍ਰੋਗਰਾਮ ਵਿਚ ਪਾਰਟੀ ਦੇ ਸਾਂਸਦਾਂ ਨੂੰ 7 ਸਮੂਹਾਂ ਵਿਚ ਵੰਡਿਆ ਗਿਅ ਹੈ ਅਤੇ ਇਹ ਪੰਜਵੇਂ ਸਮੂਹ ਨਾਲ ਉਨ੍ਹਾਂ ਦੀ ਬੈਠਕ ਸੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਰਿਹਾਇਸ਼ 'ਤੇ ਭਾਜਪਾ ਦੀਆਂ ਮਹਿਲਾਂ ਸਾਂਸਦਾਂ ਨਾਲ ਸ਼ੁਕਰਵਾਰ ਨੂੰ ਸਵੇਰ ਦੇ ਖਾਣੇ 'ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲੈਣ ਅਤੇ ਅਪਣੇ ਖੇਤਰ ਵਿਚ ਕੁਪੋਸ਼ਣ ਦੀ ਸਮੱਸਿਆ ਸਣੇ ਨਵੇਂ ਖੇਤਰਾਂ ਵਿਚ ਕੰਮ ਕਰਨ ਦਾ ਸੁਝਾਅ ਦਿਤਾ। ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਦੀਆਂ ਮਹਿਲਾਂ ਸਾਂਸਦਾਂ ਨੂੰ ਅਪਣੀ ਜਾਣ-ਪਹਿਚਾਣ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹ ਕਿ ਸਭ ਨੂੰ ਇਕ ਦੂਜੇ ਬਾਰੇ ਪਤਾ ਹੋਣਾ ਚਾਹੀਦਾ ਹੈ।
PM Modi
ਬੈਠਕ ਵਿਚ ਸ਼ਾਲ ਇਕ ਸਾਂਸਦ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਸਿਆਸਤ ਸਿਰਫ਼ ਅਪਣੇ ਬਾਰੇ ਵਿਚ ਨਹੀਂ ਸਗੋਂ ਦੂਜਿਆਂ ਲਈ ਹੁੰਦੀ ਹੈ।
ਬੱਚਿਆਂ ਦੇ ਕੁਪੋਸ਼ਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਸਾਂਸਦ ਅਜਿਹੇ ਖੇਤਰਾਂ ਵਿਚ ਬੱਚਿਆਂ ਨੂੰ ਸੰਤੁਲਿਤ ਭੋਜਨ ਦੇਣ ਦੀ ਦਿਸ਼ਾ ਵਿਚ ਕੰਮ ਕਰ ਸਕਦੀਆਂ ਹਨ ਜਿਥੇ ਕੁਪੋਸ਼ਣ ਦੀ ਸਮੱਸਿਆ ਹੈ।
Amit Shah
ਉਨ੍ਹਾਂ ਗੁਜਰਾਤ ਵਿਚ ਹੋਏ ਇਕ ਪ੍ਰਯੋਗ ਦਾ ਜ਼ਿਕਰ ਕੀਤਾ ਜਦੋਂ ਇਕ ਸਿਹਤਮੰਦ ਅਤੇ ਰਿਸ਼ਟ-ਪੁਸ਼ਟ ਬੱਚੇ ਦੀ ਤਸਵੀਰ ਮਾਵਾਂ ਨੂੰ ਅਪਣੇ ਮੋਬਾਈਲ 'ਤੇ ਪਾਉਣ ਲਈ ਕਿਹਾ ਜਾਂਦਾ ਸੀ ਜਿਸ ਨੂੰ ਦੇਖ ਕੇ ਹੋਰ ਮਹਿਲਾਵਾਂ ਨੂੰ ਅਪਣੇ ਬੱਚਿਆਂ ਨੂੰ ਤੰਦਰੁਸਤ ਰੱਖਣ 'ਚ ਪ੍ਰੇਰਣਾ ਮਿਲਦੀ ਹੈ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਪ੍ਰੋਗਰਾਮ ਵਿਚ ਪਾਰਟੀ ਦੇ ਸਾਂਸਦਾਂ ਨੂੰ 7 ਸਮੂਹਾਂ ਵਿਚ ਵੰਡਿਆ ਗਿਅ ਹੈ ਅਤੇ ਇਹ ਪੰਜਵੇਂ ਸਮੂਹ ਨਾਲ ਉਨ੍ਹਾਂ ਦੀ ਬੈਠਕ ਸੀ। 17ਵੀਂ ਲੋਕ ਸਭਾ ਵਿਚ ਕੁੱਲ 78 ਮਹਿਲਾ ਸਾਂਸਦ ਹਨ। ਸੁਤੰਤਰਤਾ ਤੋਂ ਬਾਅਦ ਲੋਕ ਸਭਾ ਵਿਚ ਮਹਿਲਾ ਸਾਂਸਦਾਂ ਦੀ ਇਹ ਸੱਭ ਤੋਂ ਵੱਧ ਗਿਣਤੀ ਹੈ।
Pralhad Joshi
ਇਨ੍ਹਾਂ ਵਿਚੋਂ 41 ਮਹਿਲਾ ਸਾਂਸਦ ਭਾਜਪਾ ਦੀਆਂ ਹਨ। ਮੁਲਾਕਾਤ ਦੌਰਾਨ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸਾਂਸਦੀ ਕੰਮਕਾਜੀ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16ਵੀਂ ਲੋਕ ਸਭਾ ਦੌਰਾਨ ਵੀ ਵੱਖ ਵੱਖ ਸੂਬਿਆਂ ਦੇ ਪਾਰਟੀ ਸਾਂਸਦਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨਾਲ ਸਰਕਾਰ ਦੇ ਏਜੰਡੇ ਬਾਰੇ ਚਰਚਾ ਕੀਤੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜੁਆਨ ਸਾਂਸਦਾਂ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਹ ਸਿਆਸਤ ਤੋਂ ਬਿਨਾਂ ਹੋਰ ਕੀ ਕੰਮ ਕਰਦੇ ਹਨ।