
ਯੂਪੀ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਨੇ ਕਿਹਾ ਕਿ ਯੂਪੀ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ
ਲਖਨਊ, 12 ਜੁਲਾਈ : ਯੂਪੀ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਨੇ ਕਿਹਾ ਕਿ ਯੂਪੀ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਪਾਰਟੀ ਦੇ ਚਿਹਰਾ ਹੋਣਗੇ ਅਤੇ ਇਹ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਲੱਲੂ ਨੇ ਕਿਹਾ ਕਿ ਕਾਂਗਰਸ ਕਿਸੇ ਰਾਜਸੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ ਸਗੋਂ ਲੋਕਾਂ, ਜਮਹੂਰੀਅਤ, ਨੌਜਵਾਨਾਂ, ਕਿਸਾਨਾਂ, ਗ਼ਰੀਬਾਂ, ਦਲਿਤਾਂ ਅਤੇ ਸਾਧਨਹੀਣਾਂ ਨਾਲ ਗਠਜੋੜ ਕਰੇਗੀ।
File Photo
ਲੱਲੂ ਨੇ ਕਿਹਾ ਕਿ ਯੂਪੀ ਪ੍ਰਿਯੰਕਾ ਦੀ ਭੂਮੀ ਹੈ। ਉਹ ਇਥੋਂ ਦੀ ਹੈ। ਪ੍ਰਿਯੰਕਾ ਅਤੇ ਉਨ੍ਹਾਂ ਦੇ ਪਰਵਾਰ ਦਾ ਯੂਪੀ ਦੀ ਭੂਮੀ ਅਤੇ ਰਾਜ ਦੇ ਕਰੋੜਾਂ ਲੋਕਾਂ ਨਾਲ ਲਗਾਅ ਹੈ। ਉਹ ਰਾਜ ਦੇ ਕਰੋੜਾਂ ਲੋਕਾਂ ਦੇ ਦਿਲ ਵਿਚ ਰਹਿੰਦੀ ਹੈ। ਨਿਰਸੰਦੇਹ ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਲੜੇਗੀ। ਸਾਨੂੰ ਯਕੀਨ ਹੈ ਕਿ ਪ੍ਰਿਯੰਕਾ ਦੀ ਅਗਵਾਈ ਵਿਚ ਕਾਂਗਰਸ ਨੂੰ ਲੋਕ ਅਪਣਾ ਆਸ਼ੀਰਵਾਦ ਦੇਣਗੇ।
ਉਨ੍ਹਾਂ ਕਿਹਾ ਕਿ ਯੂਪੀ ਦੇ ਲੋਕਾਂ ਦੀ ਭਾਵਨਾ ਹੈ ਕਿ ਪ੍ਰਿਯੰਕਾ ਦੀ ਦੇਖਰੇਖ ਹੇਠ ਸਰਕਾਰ ਬਣੇ। ਲੱਲੂ ਨੇ ਭਾਜਪਾ ਆਗੂਆਂ ਦੇ ਇਸ ਦਾਅਵੇ ਨੂੰ ਰੱਦ ਕਰ ਦਿਤਾ ਕਿ ਪ੍ਰਿਯੰਕਾ ਟਵਿਟਰ ਵਾਲੀ ਆਗੂ ਹੈ। ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਪ੍ਰਿਯੰਕਾ ਤੋਂ ਡਰੀ ਹੋਈ ਹੈ। ਰਾਜ ਸਰਕਾਰ ਦੁਆਰਾ ਹਿਰਾਸਤ ਵਿਚ ਲਏ ਜਾਣ ਦੇ ਬਾਵਜੂਦ ਉਹ ਸੜਕਾਂ ’ਤੇ ਉਤਰੀ ਅਤੇ ਸੋਨਭਦਰ ਦੇ ਆਦਿਵਾਸੀਆਂ ਲਈ ਸੰਘਰਸ਼ ਕੀਤਾ। ਜਿਸ ਤਰ੍ਹਾਂ ਉਹ ਹਰ ਮੁੱਦੇ ’ਤੇ ਸਰਕਾਰ ਨੂ ੰਅਲੱਗ-ਥਲੱਗ ਕਰ ਰਹੀ ਸੀ, ਸਰਕਾਰ ਡਰੀ ਹੋਈ ਹੈ ਅਤੇ ਫਸੀ ਹੋਈ ਹੈ। (ਏਜੰਸੀ)