
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜ਼ਮੀਰ ਅਤੇ ਸਈਅਦ ਰਿਆਜ਼ ਅਲੀ ਨਾਂ ਦਾ ਇਕ ਹੋਰ ਵਿਅਕਤੀ ਪਿੰਡ ਤੋਂ ਜਗਤਿਆਲ ਵਾਪਸ ਆ ਰਹੇ ਸਨ।
ਹੈਦਰਾਬਾਦ: ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ ਵਿਚ ਵਿਚ ਭਾਰੀ ਹੜ੍ਹ ਦੀ ਕਵਰੇਜ ਦੌਰਾਨ ਇਕ ਪੱਤਰਕਕਾਰ ਪਾਣੀ ਵਿਚ ਵਹਿ ਗਿਆ। ਦਰਅਸਲ ਤੇਲਗੂ ਨਿਊਜ਼ ਚੈਨਲ ਐਨਟੀਵੀ ਨਾਲ ਕੰਮ ਕਰਨ ਵਾਲਾ ਰਿਪੋਰਟਰ ਜ਼ਮੀਰ ਗੋਦਾਵਰੀ ਦਾ ਪਾਣੀ ਵਧਣ ਕਾਰਨ ਪਿੰਡ ਵਿਚ ਫਸੇ ਨੌਂ ਖੇਤ ਮਜ਼ਦੂਰਾਂ ਬਾਰੇ ਰਿਪੋਰਟ ਕਰਨ ਲਈ ਰਾਏਕਲ ਮੰਡਲ ਦੇ ਬੋਰਨਾਪੱਲੀ ਪਿੰਡ ਗਿਆ ਸੀ।
ਜਦੋਂ ਗੋਦਾਵਰੀ ਨਦੀ 'ਤੇ ਸ੍ਰੀਰਾਮ ਸਾਗਰ ਪ੍ਰਾਜੈਕਟ (SRSP) ਜਲ ਭੰਡਾਰ ਦੇ ਗੇਟਾਂ ਨੂੰ ਹਟਾਇਆ ਗਿਆ ਤਾਂ ਬੋਰਨਾਪੱਲੀ ਦੇ 9 ਮਜ਼ਦੂਰ ਨਦੀ ਦੇ ਵਹਾਅ ਦੇ ਵਿਚਕਾਰ ਫਸ ਗਏ। ਇਹਨਾਂ ਲੋਕਾਂ ਨੇ ਆਪਣੇ ਪਰਿਵਾਰਾਂ ਨੂੰ ਇਕ ਸੈਲਫੀ ਵੀਡੀਓ ਭੇਜਿਆ ਸੀ। ਜ਼ਮੀਰ ਬਚਾਅ ਕਾਰਜ ਨੂੰ ਕਵਰ ਕਰਨ ਗਿਆ ਸੀ।
Telangana journalist washed away in floodwaters in Jagtial
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜ਼ਮੀਰ ਅਤੇ ਸਈਅਦ ਰਿਆਜ਼ ਅਲੀ ਨਾਂ ਦਾ ਇਕ ਹੋਰ ਵਿਅਕਤੀ ਪਿੰਡ ਤੋਂ ਜਗਤਿਆਲ ਵਾਪਸ ਆ ਰਹੇ ਸਨ। ਉਹ ਇਕ ਸਵਿਫਟ ਡਿਜ਼ਾਇਰ ਕਾਰ ਵਿਚ ਸਨ ਅਤੇ ਰਾਮੋਜੀਪੇਟ ਪਿੰਡ ਪਹੁੰਚੇ, ਉਹਨਾਂ ਨੇ ਮੁੱਖ ਸੜਕ ਤੋਂ ਇੱਕ ਸ਼ਾਰਟਕੱਟ ਲਿਆ। ਜਦੋਂ ਉਹ ਰਾਏਕਲ ਮੰਡਲ ਦੇ ਰਾਮੋਜੀਪੇਟ ਅਤੇ ਭੂਪਤੀਪੁਰ ਦੇ ਵਿਚਕਾਰ ਹੜ੍ਹ ਵਾਲੀ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਹਨਾਂ ਦੀ ਕਾਰ ਹੜ੍ਹ ਦੇ ਪਾਣੀ ਵਿਚ ਵਹਿ ਗਈ।
ਸਥਾਨਕ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸਈਅਦ ਰਿਆਜ਼ ਅਲੀ ਨੂੰ ਸੁਰੱਖਿਅਤ ਲਿਜਾਇਆ ਗਿਆ, ਜਦਕਿ ਜ਼ਮੀਰ ਲਾਪਤਾ ਹੋ ਗਿਆ। ਪੱਤਰਕਾਰ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਨੌਂ ਮਜ਼ਦੂਰਾਂ ਨੂੰ ਐਨਡੀਆਰਐਫ ਨੇ ਬਚਾ ਲਿਆ।