
ਅਫ਼ਗ਼ਾਨਿਸਤਾਨ ’ਚ ਭੂਚਾਲ ਤੋਂ ਬਾਅਦ ਹੜ੍ਹ ਦਾ ਕਹਿਰ, 400 ਲੋਕਾਂ ਦੀ ਮੌਤ
ਕਾਬੁਲ, 23 ਜੂਨ : ਅਫ਼ਗ਼ਾਨਿਸਤਾਨ ’ਚ ਮੰਗਲਵਾਰ ਦੇਰ ਰਾਤ ਆਏ ਭੂਚਾਲ ਤੋਂ ਬਾਅਦ ਲਗਾਤਾਰ ਬਾਰਸ਼ ਕਾਰਨ ਆਏ ਹੜ੍ਹ ਨੇ ਆਮ ਜਨਜੀਵਨ ਪ੍ਰਭਾਵਤ ਕਰ ਦਿਤਾ ਹੈ। ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੜ੍ਹ ਦੇ ਕਹਿਰ ਕਾਰਨ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੇਸ਼ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਤ ਹੋਏ ਹਨ।
ਕੁਨਾਰ, ਨੰਗਰਹਾਰ, ਨੂਰਿਸਤਾਨ, ਲਘਮਾਨ, ਪੰਜਸ਼ੀਰ, ਪਰਵਾਨ, ਕਾਬੁਲ, ਕਪੀਸਾ, ਮੈਦਾਨ, ਵਾਰਦਕ, ਬਾਮਿਯਾਨ, ਗਜ਼ਨੀ, ਲੋਗਰ, ਸਮੰਗਾਨ, ਸਰ-ਏ-ਪੁਲ, ਤੱਖਰ, ਪਕਤੀਆ, ਖੋਸਤ, ਕਪੀਸਾ, ਮੈਦਾਨ ਵਾਰਦਕ, ਬਾਮਿਯਾਨ, ਗਜ਼ਨੀ, ਲੋਗਾਰ, ਸਮਾਗਨ ਦਾ ਇਲਾਕਾ ਪ੍ਰਭਾਵਤ ਹੈ। ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦੀ ਨਿਗਰਾਨੀ ਕਰਨ ਵਾਲੇ ਉਪ ਮੰਤਰੀ ਮੌਲਵੀ ਸ਼ਰਫੂਦੀਨ ਮੁਸਲਿਮ ਨੇ ਕਿਹਾ, ‘ਇਸ ਸਮੇਂ ਦੌਰਾਨ ਬਚਾਏ ਗਏ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਜਿਨ੍ਹਾਂ ਦੇ ਘਰ ਇਸ ਹੜ੍ਹ ਦੇ ਪਾਣੀ ਵਿਚ ਢਹਿ ਗਏ ਹਨ, ਉਨ੍ਹਾਂ ਨੂੰ ਟੈਂਟਾਂ ਵਿਚ ਲਿਜਾਇਆ ਗਿਆ ਹੈ। 2022 ਵਿਚ ਅਫ਼ਗ਼ਾਨਿਸਤਾਨ ’ਚ ਕੁਦਰਤੀ ਆਫ਼ਤ ਕਾਰਨ 30 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ। (ਏਜੰਸੀ)