
ਕੇਰਲ ਦੇ ਕੱਟਇਮ ਵਿਚ ਸਾਲਾਂ ਤੱਕ 34 ਸਾਲ ਦਾ ਇਕ ਮਹਿਲਾ ਦਾ ਯੋਨ ਸ਼ੋਸ਼ਣ ਕਰਨ ਦੇ ਆਰੋਪੀ ਗਿਰਜਾ ਘਰ ਦੇ ਦੋ ਪਾਦਰੀਆਂ ਦੀ ਸੁਪਰੀਮ ਕੋਰਟ ਵਿਚ ਦਰਜ ਜ਼ਮਾਨਤ ਪਟੀਸ਼ਨ...
ਤਿਰੂਵਨੰਤਪੁਰਮ : ਕੇਰਲ ਦੇ ਕੱਟਇਮ ਵਿਚ ਸਾਲਾਂ ਤੱਕ 34 ਸਾਲ ਦਾ ਇਕ ਮਹਿਲਾ ਦਾ ਯੋਨ ਸ਼ੋਸ਼ਣ ਕਰਨ ਦੇ ਆਰੋਪੀ ਗਿਰਜਾ ਘਰ ਦੇ ਦੋ ਪਾਦਰੀਆਂ ਦੀ ਸੁਪਰੀਮ ਕੋਰਟ ਵਿਚ ਦਰਜ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਪੁਲਿਸ ਦੇ ਸਾਹਮਣੇ ਸਮਰਪਣ ਕਰ ਦਿਤਾ। ਸਿਖਰ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਨੂੰ 13 ਅਗਸਤ ਤੱਕ ਸਮਰਪਣ ਕਰਨ ਦਾ ਆਦੇਸ਼ ਦਿਤਾ ਸੀ।
Bishop Franco Mulakkal
ਸੋਨੀ ਵਰਗੀਜ ਅਤੇ ਜੇਸੀ ਕੇ. ਜਾਰਜ ਨੇ ਦੱਖਣ ਕੇਰਲ ਦੇ ਕੋੱਲਮ ਦੇ ਪੁਲਿਸ ਕਮਿਸ਼ਨਰ ਦੇ ਸਾਹਮਣੇ ਖੁਦ ਨੂੰ ਸਰੈਂਡਰ ਕਰ ਦਿਤਾ ਅਤੇ ਬਾਅਦ ਵਿਚ ਉਨ੍ਹਾਂ ਦੋਹਾਂ ਨੂੰ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਹਵਾਲੇ ਕਰ ਦਿਤਾ ਗਿਆ। ਉਹ ਮਲਾਂਕਰਾ ਆਰਥੋਡਾਕਸ ਸੀਰੀਅਨ ਗਿਰਜਾ ਘਰ ਦੇ ਉਨ੍ਹਾਂ ਚਾਰ ਪਾਦਰੀਆਂ ਵਿਚ ਸ਼ਾਮਿਲ ਸਨ, ਜਿਨ੍ਹਾਂ ਦੇ ਉਤੇ ਮਹਿਲਾ ਦੇ ਯੋਨ ਸ਼ੋਸ਼ਣ ਕਰਨ ਵਿਚ ਸ਼ਾਮਿਲ ਹੋਣ ਦਾ ਇਲਜ਼ਾਮ ਸੀ। ਉਨ੍ਹਾਂ ਵਿਚੋਂ ਦੋ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
Women raped by priests
ਰਾਜ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਪਿਛਲੇ ਮਹੀਨੇ ਇਕ ਹਾਉਸ ਵਾਈਫ ਦੇ ਉਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਕਿ ਉਨ੍ਹਾਂ ਦਾ ਯੋਨ ਸ਼ੋਸ਼ਣ ਕੀਤਾ ਗਿਆ ਅਤੇ ਮਹਿਲਾ ਨੇ ਇਹਨਾਂ ਮੁਲਜ਼ਮਾਂ ਵਿਚੋਂ ਇਕ ਦੇ ਸਾਹਮਣੇ ਬਿਆਨ ਦਿਤਾ। ਉਸ ਤੋਂ ਬਾਅਦ ਇਸ ਮੁਲਜ਼ਮਾਂ ਵਿਰੁਧ ਪੁਲਿਸ ਨੇ ਕੇਸ ਦਰਜ ਕੀਤਾ। ਦੋ ਬੱਚੇ ਦੀ ਮਾਂ ਨੇ ਪੁਲਿਸ ਨੂੰ ਦਿਤੇ ਅਪਣੇ ਬਿਆਨ ਵਿਚ ਕਿਹਾ ਕਿ ਦੂਰ ਦੇ ਰਹਿਣਵਾਲੇ ਉਸ ਦੇ ਇਕ ਰਿਸ਼ਤੇਦਾਰ ਫਾਦਰ ਵਰਗੀਜ ਸੱਭ ਤੋਂ ਪਹਿਲਾਂ ਉਸ ਦਾ ਬਲਾਤਕਾਰ ਕੀਤਾ, ਉਸ ਸਮੇਂ ਉਹ 16 ਸਾਲ ਦੀ ਸੀ। ਉਸ ਤੋਂ ਬਾਅਦ ਉਸ ਮਹਿਲਾ ਦਾ 2009 ਵਿਚ ਵਿਆਹ ਹੋਣ ਤੋਂ ਬਾਅਦ ਫਾਦਰ ਜਾਬ ਮੈਥਿਊ ਨੇ ਵੀ ਉਸ ਦੇ ਨਾਲ ਉਹੋ ਜਿਹਾ ਹੀ ਕੀਤਾ।
Women raped by priests
ਮਹਿਲਾ ਦੀ ਸ਼ਿਕਾਇਤ ਦੇ ਮੁਤਾਬਕ, ਬਾਅਦ ਵਿਚ ਫਾਦਰ ਮੈਥਿਊ ਨੇ ਇਹ ਗੱਲ ਹੋਰ ਸਾਥੀਆਂ ਨਾਲ ਜਿਵੇਂ ਕਿ ਕੇ. ਜਾਰਜ ਅਤੇ ਜਾਨਸਨ ਵੀ. ਮੈਥਿਊ ਦੇ ਨਾਲ ਸਾਂਝੀ ਕੀਤੀ। ਉਨ੍ਹਾਂ ਦੋਹਾਂ ਨੇ ਵੀ ਬਾਅਦ ਵਿਚ ਉਸ ਮਹਿਲਾ ਦਾ ਕਥਿਤ ਤੌਰ 'ਤੇ ਬਲੈਕਮੇਲ ਕੀਤਾ। ਹਾਲਾਂਕਿ, ਪਾਦਰੀ ਨੇ ਇਸ ਆਰੋਪ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਸੱਭ ਉਨ੍ਹਾਂ ਨੂੰ ਫਸਾਉਣ ਲਈ ਕੀਤਾ ਜਾ ਰਿਹਾ ਸੀ।