
ਕੁੱਝ ਭਾਜਪਾ ਮੰਤਰੀਆਂ ਵੱਲੋਂ ਵਿਗਿਆਨ ਨੂੰ ਲੈ ਕੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਸੁਣ ਕੇ ਕਈ ਵਾਰ ਤਾਂ ਅਮਰੀਕੀ ਖੋਜ
ਨਵੀਂ ਦਿੱਲੀ : ਕੁੱਝ ਭਾਜਪਾ ਮੰਤਰੀਆਂ ਵੱਲੋਂ ਵਿਗਿਆਨ ਨੂੰ ਲੈ ਕੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਸੁਣ ਕੇ ਕਈ ਵਾਰ ਤਾਂ ਅਮਰੀਕੀ ਖੋਜ ਸੰਸਥਾ 'ਨਾਸਾ' ਦੇ ਵਿਗਿਆਨੀ ਵੀ ਚੱਕਰਾਂ ਵਿਚ ਪੈ ਜਾਂਦੇ ਹੋਣਗੇ। ਇਸ ਤਰ੍ਹਾਂ ਦਾ ਹੀ ਇਕ ਦਾਅਵਾ ਹੁਣ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਵੱਲੋਂ ਕੀਤਾ ਗਿਆ ਹੈ।
Future May See Walking-Talking Computers
ਜਿਨ੍ਹਾਂ ਦਾ ਕਹਿਣਾ ਹੈ ਕਿ ਅਣੂ ਅਤੇ ਪਰਮਾਣੂ ਦੀ ਖੋਜ ਚਰਕ ਰਿਸ਼ੀ ਵੱਲੋਂ ਕੀਤੀ ਗਈ ਸੀ। ਕੇਂਦਰੀ ਮੰਤਰੀ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਬੋਲਣ ਵਾਲੇ ਕੰਪਿਊਟਰ ਬਣਾਉਣੇ ਹਨ ਤਾਂ ਇਹ ਸਿਰਫ਼ ਸੰਸਕ੍ਰਿਤ ਭਾਸ਼ਾ ਕਰਕੇ ਹੀ ਬਣਾਏ ਜਾ ਸਕਦੇ ਹਨ ਨਹੀਂ ਤਾਂ ਕੰਪਿਊਟਰ ਕ੍ਰੈਸ਼ ਹੋ ਜਾਣਗੇ, ਕਿਉਂਕਿ ਸੰਸਕ੍ਰਿਤ ਇਕ ਵਿਗਿਆਨਕ ਭਾਸ਼ਾ ਹੈ।
Future May See Walking-Talking Computers
ਦੱਸ ਦਈਏ ਕਿ ਕੇਂਦਰੀ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਆਈਆਈਟੀ ਬੰਬੇ ਦੇ 57ਵੇਂ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਹ ਪਹਿਲਾਂ ਵੀ ਅਪਣੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿ ਚੁੱਕੇ ਹਨ। ਮੰਤਰੀ ਦੇ ਇਨ੍ਹਾਂ ਬਿਆਨਾਂ ਨੂੰ ਲੈ ਕੇ ਭਾਵੇਂ ਕਿ ਸਮਾਗਮ ਵਿਚ ਕਾਫ਼ੀ ਤਾੜੀਆਂ ਗੂੰਜੀਆਂ ਪਰ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਮੰਤਰੀ ਦੇ ਇਸ ਦਾਅਵੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।