ਸ਼ੱਕੀ ਨਕਸਲੀਆਂ ਨੇ ਯਾਤਰੀ ਬਸ 'ਚ ਲਗਾਈ ਅੱਗ, ਫ਼ੋਨ ਅਤੇ ਪੈਸੇ ਵੀ ਲੁੱਟੇ
Published : Aug 13, 2019, 9:12 pm IST
Updated : Aug 13, 2019, 9:12 pm IST
SHARE ARTICLE
Maoists torch bus in Chhattisgarh near Malkangiri border
Maoists torch bus in Chhattisgarh near Malkangiri border

ਯਾਤਰੀਆਂ ਅਤੇ ਬਸ ਡਰਾਈਵਰ ਨੂੰ ਬਸ ਵਿਚੋਂ ਹੇਠਾਂ ਉਤਾਰਣ ਮਗਰੋਂ ਪਟਰੌਲ ਛਿੜਕ ਕੇ ਅੱਗ ਲਗਾਈ

ਰਾਏਪੁਰ :  ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਨਾਰਾਇਣਪੁਰ ਜ਼ਿਲ੍ਹੇ ਵਿਚ ਸ਼ੱਕੀ ਨਕਸਲੀਆਂ ਨੇ ਇਕ ਯਾਤਰੀ ਬਸ ਵਿਚ ਅੱਗ ਲਗਾ ਦਿਤੀ ਅਤੇ ਯਾਤਰੀਆਂ ਤੋਂ ਲੁੱਟ ਖੋਹ ਵੀ ਕੀਤੀ। ਨਾਰਾਇਣਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਬੇਨੂਰ ਥਾਣੇ ਅਧੀਨ ਸ਼ੱਕੀ ਨਕਸਲੀਆਂ ਨੇ ਨਿਜੀ ਯਾਤਰੀ ਬਸ ਵਿਚ ਅੱਗ ਲਗਾ ਦਿਤੀ ਅਤੇ ਯਾਤਰੀਆਂ ਤੋਂ ਮੋਬਾਈਲ ਫ਼ੋਨ ਅਤੇ ਪੈਸੇ ਵੀ ਲੁੱਟ ਲਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੀਤੀ ਰਾਤ ਨਾਰਾਇਣਪੁਰ ਜ਼ਿਲ੍ਹਾ ਹੈਡਕੁਆਰਟਰ ਦੇ ਗੁਆਂਢੀ ਜ਼ਿਲ੍ਹੇ ਗੋਂਡਾਗਾਂਵ ਲਈ ਯਾਤਰੀ ਬਸ ਰਵਾਨਾ ਹੋਈ ਸੀ।

Maoists Torch Bus In Chhattisgarh Near Malkangiri BorderMaoists Torch Bus In Chhattisgarh Near Malkangiri Border

ਬਸ ਜਦੋਂ ਬੇਨੂਰ ਥਾਣੇ ਅਧੀਨ ਕਾਕੋੜੀ ਪੁਲ ਕੋਲ ਪਹੁੰਚੀ ਤਾਂ ਹਥਿਆਰਬੰਦ ਸ਼ੱਕੀ ਨਕਸਲੀਆਂ ਨੇ ਬਸ ਨੂੰ ਘੇਰ ਲਿਆ ਅਤੇ ਸਾਰੇ ਯਾਤਰੀਆਂ ਨੂੰ ਹੇਠਾਂ ਉਤਾਰ ਦਿਤਾ।ਅਧਿਕਾਰੀਆਂ ਨੇ ਦਸਿਆ ਕਿ ਯਾਤਰੀਆਂ ਅਤੇ ਬਸ ਡਰਾਈਵਰ ਨੂੰ ਬਸ ਵਿਚੋਂ ਹੇਠਾਂ ਉਤਾਰਣ ਮਗਰੋਂ ਪਟਰੌਲ ਛਿੜਕ ਕੇ ਅੱਗ ਲਗਾ ਦਿਤੀ। ਘਟਨਾ ਸਥਾਨ ਤੋਂ ਭੱਜਣ ਤੋਂ ਪਹਿਲਾਂ ਉਨ੍ਹਾਂ ਯਾਤਰੀਆਂ ਤੋਂ ਮੋਬਾਈਲ ਫ਼ੋਨ ਅਤੇ ਪੈਸੇ ਵੀ ਲੁੱਟ ਲਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ਵਿਚ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਨਕਸਲੀਲਾਂ ਦੀ ਭਾਲ ਸ਼ੁਰੂ ਕੀਤੀ ਗਈ।

Maoists kill SSB jawanMaoists

ਮੁੱਢਲੀ ਜਾਂਚ ਤੋਂ ਪਤਾ ਲਗਾਇਆ ਗਿਆ ਹੈ ਕਿ ਇਹ ਘਟਨਾ ਨੂੰ  ਅੰਜਾਮ ਨਕਸਲੀਆਂ ਵਲੋਂ  ਦਿਤਾ ਗਿਆ ਹੈ ਹਾਲਾਂਕਿ ਨਕਸਲੀ ਇਸ ਤਰ੍ਰਾਂ ਅਗਜ਼ਨੀ ਦੀ ਘਟਨਾ ਕਰਨ ਦੌਰਾਨ ਯਾਤਰੀਆਂ ਨੂੰ ਨਹੀਂ ਲੁੱਟਦੇ। ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਵਿਚ ਅਪਰਾਧਕ ਜਥੇਬੰਦੀਆਂ ਦਾ ਹੱਥ ਵੀ ਹੋ ਸਕਦਾ ਹੈ।

Location: India, Chhatisgarh, Raipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement