
ਇਹ ਹੈਰੋਇਨ ਤੇਹਰਾਨ ਤੋਂ ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਟਰਮੀਨਲ -3 'ਤੇ ਪਹੁੰਚਾਈ ਜਾ ਰਹੀ ਸੀ।
ਨਵੀਂ ਦਿੱਲੀ: ਕਸਟਮ ਵਿਭਾਗ ਨੇ ਮੰਗਲਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ (Delhi IGI Airport) ਅੱਡੇ ਤੋਂ ਦੋ ਵਿਦੇਸ਼ੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਉਹ ਦੋਵੇਂ ਤਸਕਰ ਤਹਿਰਾਨ ਤੋਂ ਸ਼ੈਂਪੂ ਵਿਚ ਹੈਰੋਇਨ ਲੁਕਾ (Heroin Hidden in Shampoo) ਕੇ ਲਿਆ ਰਹੇ ਸਨ। ਫੜੇ ਗਏ ਦੋਵੇਂ ਤਸਕਰ ਅਫ਼ਗ਼ਾਨਿਸਤਾਨ ਦੇ ਵਸਨੀਕ ਹਨ। ਇਹ ਹੈਰੋਇਨ ਤੇਹਰਾਨ ਤੋਂ ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਟਰਮੀਨਲ -3 'ਤੇ ਪਹੁੰਚਾਈ ਜਾ ਰਹੀ ਸੀ।
ਹੋਰ ਪੜ੍ਹੋ: ਦੋ ਦੋਸਤਾਂ ਦੀ ਪਹਿਲ ਕਦਮੀ, ਸ਼ੁਰੂ ਕੀਤਾ ਐਕੁਆਪੋਨਿਕਸ ਫਾਰਮ, ਅੱਜ 300 ਏਕੜ ਜ਼ਮੀਨ 'ਚ ਕਰਦੇ ਖੇਤੀ
Heroin hidden in Shampoo Bottles seized at Delhi IGI Airport
ਦੋਵਾਂ ਅਫ਼ਗਾਨ ਨਾਗਰਿਕਾਂ (Afghanistan Smugglers) ਤੋਂ ਕਰੀਬ 7 ਕਿਲੋ 620 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 53 ਕਰੋੜ 34 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਤਸਕਰਾਂ ਨੇ ਹੈਰੋਇਨ ਲਿਆਉਣ ਲਈ ਇਹ ਅਨੋਖਾ ਢੰਗ ਵਰਤਿਆ, ਤਾਂ ਜੋ ਕੋਈ ਵੀ ਸ਼ੱਕੀ ਨਾ ਹੋ ਸਕੇ। ਪਰ ਕਸਟਮ ਵਿਭਾਗ (Customs Department) ਦੀ ਚੌਕਸੀ ਨਾਲ ਅਪਰਾਧੀਆਂ ਨੂੰ ਫੜ ਲਿਆ ਗਿਆ ਹੈ।
ਹੋਰ ਪੜ੍ਹੋ: ਪ੍ਰਚੂਨ ਮੰਡੀ 'ਚ ਬਹੁਤੇ ਦੁਕਾਨਦਾਰ ਆਮ ਵਸਤਾਂ ਦੀਆਂ ਕੀਮਤਾਂ 'ਚੋਂ 70 ਫ਼ੀਸਦੀ ਤਕ ਕਮਾ ਰਹੇ ਨੇ ਮੁਨਾਫ਼ਾ
ਹੈਰੋਇਨ ਨੂੰ ਸ਼ੈਂਪੂ ਦੀਆਂ ਬੋਤਲਾਂ ਵਿਚ ਤਰਲ ਰੂਪ ਵਿਚ ਲਿਆਂਦਾ ਜਾ ਰਿਹਾ ਸੀ। ਦੋਵੇਂ ਅਫ਼ਗਾਨ ਨਾਗਰਿਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਦਿੱਲੀ ਵਿਚ ਕਿੱਥੇ ਸਪਲਾਈ ਕੀਤੀ ਜਾਣੀ ਸੀ। ਦਰਅਸਲ, ਕਸਟਮ ਵਿਭਾਗ ਨੂੰ ਇਨ੍ਹਾਂ ਦੋਵਾਂ ਤਸਕਰਾਂ ਬਾਰੇ ਪਹਿਲਾਂ ਹੀ ਪਤਾ ਸੀ। ਜਦੋਂ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ ਤਾਂ ਇਸ ਵਿਚ ਸ਼ੈਂਪੂ ਦੀਆਂ ਬੋਤਲਾਂ ਮਿਲੀਆਂ।
Smugglers
ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਸ਼ੈਂਪੂ ਦੀਆਂ ਬੋਤਲਾਂ ਖੋਲ੍ਹੀਆਂ ਗਈਆਂ। ਜਦੋਂ ਬੋਤਲਾਂ ਵਿਚ ਭਰੇ ਤਰਲ ਪਦਾਰਥਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਵਿਚ ਹੈਰੋਇਨ ਮਿਲਾ ਦਿੱਤੀ ਗਈ ਸੀ। ਦੋਵਾਂ ਅਫ਼ਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।