ਹਵਾਈ ਫ਼ੌਜ ਨੇ ਗਲਵਾਨ ਵਾਦੀ ’ਚ ਝੜਪ ਤੋਂ ਬਾਅਦ 68 ਹਜ਼ਾਰ ਤੋਂ ਵੱਧ ਫ਼ੌਜੀਆਂ ਨੂੰ ਪੂਰਬੀ ਲੱਦਾਖ ’ਚ ਪਹੁੰਚਾਇਆ ਸੀ

By : BIKRAM

Published : Aug 13, 2023, 10:12 pm IST
Updated : Aug 13, 2023, 10:15 pm IST
SHARE ARTICLE
Indian Army
Indian Army

ਐਲ.ਏ.ਸੀ. ਤੋਂ ਫ਼ੌਜਾਂ ਹਟਾਉਣ ਲਈ ਚੀਨ ਅਤੇ ਭਾਰਤ ਵਿਚਕਾਰ ਉੱਚ ਪੱਧਰੀ ਫੌਜੀ ਗੱਲਬਾਤ ਦਾ ਅਗਲਾ ਪੜਾਅ ਸੋਮਵਾਰ ਨੂੰ

ਨਵੀਂ ਦਿੱਲੀ: ਗਲਵਾਨ ਵਾਦੀ ’ਚ ਹਿੰਸਕ ਝੜਪਾਂ ਤੋਂ ਬਾਅਦ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਤੇਜ਼ੀ ਨਾਲ ਤੈਨਾਤੀ ਲਈ ਭਾਰਤੀ ਹਵਾਈ ਫ਼ੌਜ ਵਲੋਂ 68 ਹਜ਼ਾਰ ਤੋਂ ਵੱਧ ਫ਼ੌਜੀ, ਲਗਭਗ 90 ਟੈਂਕ ਅਤੇ ਹੋਰ ਹਥਿਆਰ ਪ੍ਰਣਾਲੀਆਂ ਨੂੰ ਦੇਸ਼ ਭਰ ਤੋਂ ਪੂਰਬੀ ਲੱਦਾਖ ’ਚ ਪਹੁੰਚਾਇਆ ਗਿਆ ਸੀ। ਰਖਿਆ ਅਤੇ ਸੁਰਖਿਆ ਅਦਾਰਿਆਂ ਦੇ ਸਿਖਰਲੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ’ਚ ਦੋਹਾਂ ਧਿਰਾਂ ਵਿਚਕਾਰ 15 ਜੂਨ, 2020 ਨੂੰ ਹੋਈ ਸਭ ਤੋਂ ਗੰਭੀਰ ਫ਼ੌਜੀ ਝੜਪਾਂ ਦੀ ਪਿੱਠਭੂਮੀ ’ਚ ਭਾਰਤੀ ਹਵਾਈ ਫ਼ੌਜ ਨੇ ਲੜਾਕੂ ਜਹਾਜ਼ਾਂ ਦੇ ਕਈ ਸਕੁਆਡਰਨ ਨੂੰ ‘ਤਿਆਰ ਸਥਿਤੀ’ ’ਚ ਰੱਖਣ ਤੋਂ ਇਲਾਵਾ, ਦੁਸ਼ਮਣ ਦੀ ਤੈਨਾਤੀ ’ਤੇ 24 ਘੰਟੇ ਨਿਗਰਾਨੀ ਅਤੇ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਲਈ ਅਪਣੇ ਐਸ.ਯੂ.-30 ਐਮ.ਕੇ. ਆਈ. ਅਤੇ ਜਗੁਆਰ ਲੜਾਕੂ ਜਹਾਜ਼ਾਂ ਨੂੰ ਇਲਾਕੇ ’ਚ ਤੈਨਾਤਲ ਕੀਤਾ।

ਹਵਾਈ ਫ਼ੌਜ ਦੀ ਰਣਨੀਤਕ ‘ਏਅਰਲਿਫ਼ਟ’ ਸਮਰਥਾ ਪਿਛਲੇ ਕੁਝ ਸਾਲਾਂ ’ਚ ਕਿਸ ਤਰ੍ਹਾਂ ਵਧੀ ਹੈ, ਇਸ ਦਾ ਜ਼ਿਕਰ ਕਰਦਿਆਂ ਸੂਤਰਾਂ ਨੇ ਕਿਹਾ ਕਿ ਇਕ ਵਿਸ਼ੇਸ਼ ਮੁਹਿੰਮ ਹੇਠ ਐਲ.ਏ.ਸੀ. ਨਾਲ ਵੱਖੋ-ਵੱਖ ਮੁਸ਼ਕਲ ਪਹੁੰਚ ਵਾਲੇ ਇਲਾਕਿਆਂ ’ਚ ਤੁਰਤ ਤੈਨਾਤੀ ਲਈ ਹਵਾਈ ਫ਼ੌਜ ਦੇ ਆਵਾਜਾਈ ਬੇੜੇ ਵਲੋਂ ਫ਼ੌਜੀਆਂ ਅਤੇ ਹਥਿਆਰਾਂ ਨੂੰ ‘ਬਹੁਤ ਘੱਟ ਸਮੇਂ’ ਅੰਦਰ ਪਹੁੰਚਾਇਆ ਗਿਆ ਸੀ।

ਗਲਵਾਨ ਵਾਦੀ ’ਚ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ’ਚ ਖਟਾਸ ਆਈ। ਇਸ ਸਮੇਂ ਖੇਤਰ ’ਚ ਐਲ.ਏ.ਸੀ. ਦੇ ਦੋਵੇਂ ਪਾਸੇ ਲਗਭਗ 50,000 ਤੋਂ 60,000 ਫੌਜੀ ਤਾਇਨਾਤ ਹਨ। ਦੋਵਾਂ ਧਿਰਾਂ ਵਿਚਾਲੇ ਉੱਚ ਪੱਧਰੀ ਫੌਜੀ ਗੱਲਬਾਤ ਦਾ ਅਗਲਾ ਪੜਾਅ ਸੋਮਵਾਰ ਨੂੰ ਹੋਣ ਵਾਲਾ ਹੈ।

ਗੱਲਬਾਤ ’ਚ, ਭਾਰਤ ਬਾਕੀ ਬਚੇ ਹੋਏ ਟਕਰਾਅ ਵਾਲੀਆਂ ਥਾਵਾਂ ਤੋਂ ਫ਼ੌਜੀਆਂ ਦੀ ਛੇਤੀ ਵਾਪਸੀ ਲਈ ਦਬਾਅ ਪਾਉਣ ਦੀ ਸੰਭਾਵਨਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਨੇ 24 ਜੁਲਾਈ ਨੂੰ ਜੋਹਾਨਸਬਰਗ ’ਚ ਬ੍ਰਿਕਸ ਦੀ ਬੈਠਕ ਤੋਂ ਇਲਾਵਾ ਚੋਟੀ ਦੇ ਚੀਨੀ ਡਿਪਲੋਮੈਟ ਵਾਂਗ ਯੀ ਨਾਲ ਮੁਲਾਕਾਤ ਕੀਤੀ। ਪੂਰਬੀ ਲੱਦਾਖ ਸਰਹੱਦ ’ਤੇ 5 ਮਈ, 2020 ਨੂੰ ਪੈਂਗੋਂਗ ਝੀਲ ਖੇਤਰ ’ਚ ਹਿੰਸਕ ਝੜਪ ਤੋਂ ਬਾਅਦ ਰੁਕਾਵਟ ਪੈਦਾ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਵਧਦੇ ਤਣਾਅ ਕਾਰਨ ਹਵਾਈ ਫ਼ੌਜ ਨੇ ਚੀਨ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਇਲਾਕੇ ’ਚ ਵੱਡੀ ਗਿਣਤੀ ’ਚ ਰੀਮੋਟ ਨਾਲ ਸੰਚਾਲਿਤ ਜਹਾਜ਼ (ਆਰ.ਪੀ.ਏ.) ਵੀ ਤੈਨਾਤ ਕੀਤੇ ਸਨ। ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਦੇ ਜਹਾਜ਼ਾਂ ਨੇ ਭਾਰਤੀ ਫ਼ੌਜ ਦੇ ਕਈ ਡਿਵੀਜ਼ਨ ਨੂੰ ‘ਏਅਰਲਿਫ਼ਟ’ ਕੀਤਾ, ਜਿਸ ’ਚ ਕੁਲ 68 ਹਜ਼ਾਰ ਤੋਂ ਵੱਧ ਫ਼ੌਜੀ, 90 ਤੋਂ ਵੱਧ ਟੈਂਕ, ਪੈਦਲ ਫ਼ੌਜ ਦੇ ਲਗਭਗ 330 ਬੀ.ਐਮ.ਪੀ. ਲੜਾਕੂ ਗੱਡੀਆਂ, ਰਡਾਰ ਪ੍ਰਣਾਲੀ, ਤੋਪਾਂ ਅਤੇ ਕਈ ਹੋਰ ਸਾਜ਼ੋ-ਸਾਮਾਨ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਦੇ ਆਵਾਜਾਈ ਬੇੜੇ ਵਲੋਂ ਕੁਲ 9 ਹਜ਼ਾਰ ਟਨ ਦੀ ਢੋਆ-ਢੁਆਈ ਕੀਤੀ ਗਈ, ਅਤੇ ਇਹ ਹਵਾਈ ਫ਼ੌਜ ਦੀ ਵਧਦੀ ਰਣਨੀਤਕ ‘ਏਅਰਲਿਫ਼ਟ’ ਸਮਰਥਾਵਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਕਵਾਇਦ ’ਚ ਸੀ-130ਜੇ ਸੂਪਰ ਹਰਕੂਲੀਜ਼ ਅਤੇ ਸੀ-17 ਗਲੋਬਮਾਸਟਰ ਜਹਾਜ਼ ਵੀ ਸ਼ਾਮਲ ਸਨ।

ਝੜਪਾਂ ਤੋਂ ਬਾਅਦ, ਰਾਫੇਲ ਅਤੇ ਮਿਗ-29 ਜਹਾਜ਼ਾਂ ਸਮੇਤ ਵੱਡੀ ਗਿਣਤੀ ’ਚ ਲੜਾਕੂ ਜਹਾਜ਼ਾਂ ਨੂੰ ਹਵਾਈ ਗਸ਼ਤ ਲਈ ਤਾਇਨਾਤ ਕੀਤਾ ਗਿਆ ਸੀ, ਜਦੋਂ ਕਿ ਹਵਾਈ ਫੌਜ ਦੇ ਵੱਖ-ਵੱਖ ਹੈਲੀਕਾਪਟਰਾਂ ਨੂੰ ਗੋਲਾ ਬਾਰੂਦ ਅਤੇ ਫੌਜੀ ਸਾਜ਼ੋ-ਸਾਮਾਨ ਨੂੰ ਪਹਾੜੀ ਟਿਕਾਣਿਆਂ ਤਕ ਪਹੁੰਚਾਉਣ ਲਈ ਸੇਵਾ ’ਚ ਲਗਾਇਆ ਗਿਆ ਸੀ।

ਸੂਤਰਾਂ ਨੇ ਕਿਹਾ ਕਿ ਐੱਸ.ਯੂ.-30 ਐਮ.ਕੇ.ਆਈ. ਅਤੇ ਜੈਗੁਆਰ ਲੜਾਕੂ ਜਹਾਜ਼ਾਂ ਦੀ ਨਿਗਰਾਨੀ ਰੇਂਜ ਲਗਭਗ 50 ਕਿਲੋਮੀਟਰ ਸੀ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਚੀਨੀ ਸੈਨਿਕਾਂ ਦੀ ਸਥਿਤੀ ਅਤੇ ਹਰਕਤਾਂ ’ਤੇ ਨੇੜਿਉਂ ਨਜ਼ਰ ਰੱਖੀ ਜਾਵੇ।

ਉਨ੍ਹਾਂ ਕਿਹਾ ਕਿ ਆਈ.ਏ.ਐਫ. ਨੇ ਵੱਖ-ਵੱਖ ਰਾਡਾਰਾਂ ਨੂੰ ਸਥਾਪਤ ਕਰ ਕੇ ਅਤੇ ਇਲਾਕੇ ’ਚ ਐਲ.ਏ.ਸੀ. ਦੇ ਨਾਲ-ਨਾਲ ਅਗਾਊਂ ਟਿਕਾਣਿਆਂ ’ਤੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੇ ਹਥਿਆਰਾਂ ਨੂੰ ਤਾਇਨਾਤ ਕਰ ਕੇ ਅਪਣੀ ਹਵਾਈ ਰਖਿਆ ਸਮਰੱਥਾ ਅਤੇ ਲੜਾਈ ਦੀ ਤਿਆਰੀ ’ਚ ਤੇਜ਼ੀ ਨਾਲ ਵਾਧਾ ਕੀਤਾ ਹੈ।
ਇਕ ਸੂਤਰ ਨੇ ਹੋਰ ਵੇਰਵੇ ਸਾਂਝੇ ਕੀਤੇ ਬਿਨਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਪਲੇਟਫਾਰਮ ਨੇ ਬਹੁਤ ਮੁਸ਼ਕਲ ਹਾਲਾਤ ’ਚ ਕੰਮ ਕੀਤਾ ਅਤੇ ਅਪਣੇ ਸਾਰੇ ਮਿਸ਼ਨ ਉਦੇਸ਼ਾਂ ਨੂੰ ਪੂਰਾ ਕੀਤਾ। ਇਕ ਹੋਰ ਸੂਤਰ ਨੇ ਕਿਹਾ ਕਿ ‘ਆਪ੍ਰੇਸ਼ਨ ਪਰਾਕਰਮ’ ਦੌਰਾਨ ਮੁਕਾਬਲੇ ਸਮੁੱਚੇ ਆਪ੍ਰੇਸ਼ਨ ਨੇ ਭਾਰਤੀ ਹਵਾਈ ਫ਼ੌਜ ਦੀ ਵਧਦੀ ‘ਏਅਰਲਿਫਟ’ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ।

ਦਸੰਬਰ 2001 ’ਚ ਸੰਸਦ ’ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ‘ਆਪਰੇਸ਼ਨ ਪਰਾਕਰਮ’ ਸ਼ੁਰੂ ਕੀਤਾ, ਜਿਸ ਤਹਿਤ ਇਸ ਨੇ ਕੰਟਰੋਲ ਰੇਖਾ ਦੇ ਨਾਲ ਵੱਡੀ ਗਿਣਤੀ ਵਿਚ ਫ਼ੌਜ ਨੂੰ ਲਾਮਬੰਦ ਕੀਤਾ ਸੀ।

ਪੂਰਬੀ ਲੱਦਾਖ ’ਚ ਰੁਕਾਵਟ ਤੋਂ ਬਾਅਦ, ਸਰਕਾਰ ਲਗਭਗ 3,500 ਕਿਲੋਮੀਟਰ-ਲੰਮੇ ਐਲ.ਏ.ਸੀ. ਦੇ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜ਼ੋਰ ਦੇ ਰਹੀ ਹੈ। ਗਲਵਾਨ ਘਾਟੀ ’ਚ ਝੜਪਾਂ ਤੋਂ ਬਾਅਦ ਫੌਜ ਨੇ ਵੀ ਅਪਣੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਹਨ। ਇਸ ਨੇ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼ ’ਚ ਐਲ.ਏ.ਸੀ. ਦੇ ਨਾਲ ਪਹਾੜੀ ਖੇਤਰਾਂ ’ਚ ਆਸਾਨੀ ਨਾਲ ਪੋਰਟੇਬਲ ਐਮ-777 ਅਲਟਰਾ-ਲਾਈਟ ਹਾਵਿਟਜ਼ਰਾਂ ਤੋਪਾਂ ਦੀ ਇਕ ਵੱਡੀ ਗਿਣਤੀ ਨੂੰ ਤਾਇਨਾਤ ਕੀਤਾ ਹੈ।

ਫੌਜ ਨੇ ਅਰੁਣਾਚਲ ਪ੍ਰਦੇਸ਼ ’ਚ ਅਪਣੀਆਂ ਇਕਾਈਆਂ ਨੂੰ ਔਖੇ ਇਲਾਕਿਆਂ ’ਚ ਕੰਮ ਕਰਨ ਲਈ ਅਮਰੀਕਾ ਦੀਆਂ ਬਣੀਆਂ ਗੱਡੀਆਂ, ਇਜ਼ਰਾਈਲ ਤੋਂ 7.62 ਐਮ.ਐਮ. ਨੇਗੇਵ ਲਾਈਟ ਮਸ਼ੀਨ ਗੰਨ ਅਤੇ ਕਈ ਹੋਰ ਘਾਤਕ ਹਥਿਆਰਾਂ ਨਾਲ ਲੈਸ ਕੀਤਾ ਹੈ। ਭਾਰਤੀ ਅਤੇ ਚੀਨੀ ਫੌਜਾਂ ਵਿਚਕਾਰ ਪੂਰਬੀ ਲੱਦਾਖ ਦੇ ਕੁਝ ਸਥਾਨਾਂ ’ਤੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਰੇੜਕਾ ਬਣਿਆ ਹੋਇਆ ਹੈ, ਜਦਕਿ ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਵੱਖ ਹੋਣ ਦੀ ਪ੍ਰਕਿਰਿਆ ਪੂਰੀ ਕੀਤੀ ਹੈ।

SHARE ARTICLE

ਏਜੰਸੀ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement