
ਕਾਂਗਰਸ ਦੀ ਮੁੰਬਈ ਇਕਾਈ ਦੇ ਮੁਖੀ ਸੰਜੈ ਨਿਰੂਪਮ ਅਪਣੇ ਬਿਆਨਾਂ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਾਂ ਵਿਚ ਘਿਰਦੇ ਦਿਖ ਰਹੇ ਹਨ। ਇਸ ਵਾਰ ਉਹ ਪੀਐਮ ਮੋਦੀ ਨੂੰ ਲੈ ਕੇ...
ਮੁੰਬਈ : ਕਾਂਗਰਸ ਦੀ ਮੁੰਬਈ ਇਕਾਈ ਦੇ ਮੁਖੀ ਸੰਜੈ ਨਿਰੂਪਮ ਅਪਣੇ ਬਿਆਨਾਂ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਾਂ ਵਿਚ ਘਿਰਦੇ ਦਿਖ ਰਹੇ ਹਨ। ਇਸ ਵਾਰ ਉਹ ਪੀਐਮ ਮੋਦੀ ਨੂੰ ਲੈ ਕੇ ਦਿਤੇ ਅਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਹਨ। ਦਰਅਸਲ, ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਦੇ ਉਸ ਫੈਸਲੇ ਦਾ, ਜਿਸ ਵਿਚ ਰਾਜ ਦੇ ਸਕੂਲ ਵਿਚ ਪ੍ਰਧਾਨ ਮੰਤਰੀ 'ਤੇ ਬਣੀ ਫਿਲਮ ਦਿਖਾਉਣ ਦੀ ਗੱਲ ਕਹੀ ਦੀ ਹੈ, ਵਿਰੋਧ ਕਰਦੇ ਹੋਏ ਪੀਐਮ ਮੋਦੀ ਨੂੰ ਅਨਪੜ੍ਹ ਦੱਸ ਦਿਤਾ ਅਤੇ ਕਿਹਾ ਕਿ ਪੀਐਮ ਮੋਦੀ ਤੋਂ ਸਕੂਲ ਦੇ ਬੱਚੇ ਕੁੱਝ ਨਹੀਂ ਸਿਖ ਸਕਦੇ।
Sanjay Nirupam
ਸੰਜੈ ਨਿਰੂਪਮ ਦੇ ਇਸ ਬਿਆਨ 'ਤੇ ਭਾਜਪਾ ਨੇਤਾਵਾਂ ਨੇ ਸਖਤ ਵਿਰੋਧ ਜਤਾਇਆ ਹੈ। ਭਾਜਪਾ ਦੀ ਮਹਾਰਾਸ਼ਟਰ ਇਕਾਈ ਦੀ ਮਹਿਲਾ ਬੁਲਾਰਾ ਸ਼ਾਇਨਾ ਐਨਸੀ ਨੇ ਤਾਂ ਸੰਜੈ ਨਿਰੂਪਮ ਨੂੰ ‘‘ਮਾਨਸਿਕ ਤੌਰ 'ਤੇ ਪਾਗਲ’’ ਤੱਕ ਕਰਾਰ ਦੇ ਦਿਤਾ। ਧਿਆਨ ਯੋਗ ਹੈ ਕਿ ਕਾਂਗਰਸ ਨੇਤਾ ਨਿਰੂਪਮ ਨੇ ਇਕ ਇੰਟਰਵਿਊ ਕਿਹਾ ਸੀ ਕਿ ਜਬਰਨ ਫਿਲਮ ਦਿਖਾਉਣ ਦਾ ਫੈਸਲਾ ਗਲਤ ਹੈ। ਬੱਚਿਆਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ। ਮੋਦੀ ਵਰਗੇ ਅਣਸਿੱਖਿਅਤ ਅਤੇ ਅਨਪੜ੍ਹ ਵਿਅਕਤੀ 'ਤੇ ਬਣੀ ਫਿਲਮ ਦੇਖ ਕੇ ਬੱਚੇ ਕੀ ਸਿਖਣਗੇ ?
Narendra Modi
ਇੰਨਾ ਹੀ ਨਹੀਂ ਸੰਜੈ ਨਿਰੂਪਮ ਨੇ ਇਹ ਵੀ ਕਿਹਾ ਸੀ ਕਿ ਬੱਚਿਆਂ ਅਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਕੋਲ ਕਿੰਨੀ ਡਿਗਰੀਆਂ ਹਨ। ਬਾਅਦ ਵਿਚ ਅਪਣੇ ਬਿਆਨ ਬਾਰੇ ਵਿਚ ਪੁੱਛੇ ਜਾਣ 'ਤੇ ਨਿਰੂਪਮ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਹਰ ਸ਼ਬਦ 'ਤੇ ਇਤਰਾਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਲੋਕਤੰਤਰ ਵਿਚ ਪ੍ਰਧਾਨ ਮੰਤਰੀ ਰੱਬ ਨਹੀਂ ਹੁੰਦਾ। ਧਿਆਨ ਹੋ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸੰਜੈ ਨਿਰੂਪਮ ਨੇ ਕੋਈ ਵਿਵਾਦਿਤ ਬਿਆਨ ਦਿਤਾ ਹੋਵੇ।
Sanjay Nirupam
ਇਸ ਤੋਂ ਪਹਿਲਾਂ ਕਰਨਾਟਕ ਵਿਚ ਬੀਜੇਪੀ ਦੀ ਸਰਕਾਰ ਡਿੱਗਣ ਅਤੇ ਕਾਂਗਰਸ - ਜੇਡੀਐਸ ਦੀ ਜਿੱਤ ਦੇ ਤੁਰਤ ਬਾਅਦ ਹੀ ਕਾਂਗਰਸੀ ਨੇਤਾ ਸੰਜੈ ਨਿਰੂਪਮ ਨੇ ਅਪਣੇ ਵਿਵਾਦਿਤ ਬਿਆਨ ਨਾਲ ਸਿਆਸੀ ਘਮਾਸਾਨ ਨੂੰ ਅਤੇ ਤੇਜ਼ ਕਰ ਦਿਤਾ ਸੀ। ਦਰਅਸਲ, ਮੁੰਬਈ ਕਾਂਗਰਸ ਦੇ ਮੁਖੀ ਸੰਜੈ ਨਿਰੂਪਮ ਨੇ ਬੀਐਸ ਯੇਦਿਉਰੱਪਾ ਦੇ ਅਸਤੀਫੇ ਦੇ ਤੁਰਤ ਬਾਅਦ ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਦੀ ਤੁਲਣਾ ਕੁੱਤੇ ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜੰਮ ਕੇ ਆਲੋਚਨਾ ਹੋਣ ਲੱਗੀ ਸੀ।