
ਸਕੂਟੀ 'ਤੇ ਜਾਂਦੇ ਸਮੇਂ ਕੁੜੀ ਨਾਲ ਵਰਤਿਆ ਭਾਣਾ
ਚੇਨੱਈ: ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ‘ਚ ਇਕ ਅਜਿਹੀ ਦਰਦਨਾਕ ਘਟਨਾ ਵਾਪਰੀ ਜਿੱਥੇ ਵੀਰਵਾਰ ਨੂੰ 23 ਸਾਲ ਦੀ ਸਾਫਟਵੇਅਰ ਇੰਜੀਨੀਅਰ ਮਹਿਲਾ ਦੀ ਮੌਤ ਹੋ ਗਈ। ਦਰਅਸਲ ਗੈਰ ਕਾਨੂੰਨੀ ਢੰਗ ਨਾਲ ਸੜਕ ਦੇ ਵਿਚਾਲੇ ਲੱਗਾ ਪੋਸਟਰ ਜਦੋਂ ਮਹਿਲਾ ਉੱਪਰ ਆ ਡਿੱਗਿਆ ਤਾਂ ਉਸੇ ਸਮੇਂ ਮਹਿਲਾ ਨੂੰ ਇੱਕ ਪਾਣੀ ਵਾਲੇ ਟੈਂਕਰ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਤੁਰੰਤ ਇੰਜੀਨੀਅਰ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
Photo
ਦਅਰਸਲ ਆਈ ਟੀ ਕੰਪਨੀ ‘ਚ ਕੰਮ ਕਰਨ ਵਾਲੀ ਸੁਭਾਸ਼੍ਰੀ ਐਕਟਿਵਾਂ ‘ਤੇ ਸਵਾਰ ਹੋ ਕੇ ਦਫਤਰ ਤੋਂ ਘਰ ਜਾ ਰਹੀ ਸੀ ਜਿੱਥੇ ਅਚਾਨਕ ਗੈਰਕਾਨੂੰਨੀ ਤਰੀਕੇ ਨਾਲ ਲੱਗਾ ਪੋਸਟਰ ਸੁਭਾਸ਼੍ਰੀ ‘ਤੇ ਡਿੱਗ ਗਿਆ ਅਤੇ ਕੁੱਝ ਹੀ ਸੈਕਿੰਡ ਬਾਅਦ ਉਸ ਨੂੰ ਪਾਣੀ ਵਾਲੇ ਟੈਂਕਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਸੁਭਾਸ਼੍ਰੀ ਦੇ ਸਿਰ ‘ਤੇ ਜ਼ਿਆਦਾ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਸੁਭਾਸ਼੍ਰੀ ਦੇ ਐਕਟਿਵਾ ਚਲਾਉਦੇ ਸਮੇਂ ਹੈਲਮਟ ਵੀ ਪਾਇਆ ਹੋਇਆ ਸੀ।
Truk
ਕਾਬਲੇਗੋਰ ਹੈ ਕਿ ਪੋਸਟਰ ‘ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਈ.ਪਲਾਨੀਸਾਮੀ ਅਤੇ ਉਪ ਮੁੱਖ ਮੰਤਰੀ ਓ.ਪਨੀਰਸੇਲਵਮ ਤੋਂ ਇਲਵਾ ਸਾਬਕਾ ਮੱਖ ਮੰਤਰੀ ਜੇ.ਜੇ.ਜੈਲਲਿਤਾ ਦੀਆਂ ਤਸਵੀਰਾਂ ਲੱਗੀਆ ਸਨ ਜਿਸ ਨੂੰ ਸੜਕ ਦੇ ਵਿਚਕਾਰ AIADMK ਦੇ ਨੇਤਾ ਜੈਗੋਪਾਲ ਨੇ ਆਪਣੇ ਪਰਿਵਾਰ ਵਿਚ ਹੋਣ ਵਾਲੇ ਵਿਆਹ ਸਮਾਗਮ ਸੰਬੰਧੀ ਲਗਵਾਇਆ ਸੀ।
ਇਸ ਮਾਮਲੇ ‘ਚ ਚੇਨੱਈ ਪੁਲਿਸ ਦਾ ਕਹਿਣਾ ਹੈ ਕਿ ਪੋਸਟਰ ਛਾਪਣ ਵਾਲੀ ਪ੍ਰੈਸ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਟੈਂਕਰ ਦੇ ਡਰਾਈਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਸਤ੍ਹਾਂ ਦੇ ਅਹੰਕਾਰ ਕਾਰਨ ਸੜਕ ‘ਤੇ ਲੱਗੇ ਹੋਏ ਗੈਰਕਾਨੂੰਨੀ ਢੰਗ ਨਾਲ ਲੱਗੇ ਪੋਸਟਰਾਂ ਨਾਲ ਹੋਰ ਕਿੰਨੇ ਲੋਕਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।