
ਟ੍ਰੈਕਿੰਗ ਅਤੇ ਜੰਗਲ ਸਫਾਰੀ ਦਾ ਵੀ ਮਜ਼ਾ ਵੀ ਲਿਆ ਜਾ ਸਕਦੇ ਹੈ
ਚੇਨੱਈ: ਚੇਨੱਈ ਕਈ ਅਜਿਹੀਆਂ ਖੂਬਸੂਰਤ ਥਾਵਾਂ ਨਾਲ ਘਿਰਿਆ ਹੋਇਆ ਹੈ ਜਿੱਥੇ ਤੁਸੀਂ ਵੀਕੈਂਡ ਵਿਚ ਥੋੜਾ ਰਿਲੈਕਸ ਕਰ ਸਕਦੇ ਹੋ। ਖਾਸ ਕਰ ਕੇ ਮਾਨਸੂਨ ਵਿਚ ਇਹਨਾਂ ਥਾਵਾਂ ਦੀ ਰੌਣਕ ਅਲੱਗ ਹੀ ਦਿਖਦੀ ਹੈ। ਇੱਥੇ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਕਿ ਕੁਦਰਤ ਦੇ ਆਲੇ ਦੁਆਲੇ ਦਾ ਆਨੰਦ ਲਿਆ ਜਾ ਸਕਦਾ ਹੈ। ਮੁਡੁਮਲਾਈ ਇਕ ਖੂਬਸੂਰਤ ਫਾਰੇਸਟ ਰਿਜ਼ਰਵ ਹੈ ਜੋ ਕਿ ਖੂਬਸੂਰਤ ਬੰਦੀਪੁਰ ਅਤੇ ਅਨਾਮਲਾਈ ਵਾਇਲਡਲਾਈਫ ਸੈਂਕਚੁਰੀ ਵਿਚ ਸਥਿਤ ਹੈ।
Chennai
ਇਹ ਥਾਵਾਂ ਹਾਥੀਆਂ ਦੇ ਘਰ ਦੇ ਰੂਪ ਵਿਚ ਜਾਣੀਆਂ ਜਾਂਦੀਆ ਹਨ। ਬੀਆਰ ਹਿਲਸ ਪੂਰਬੀ ਅਤੇ ਪੱਛਮੀ ਤਟ ਘਾਟੀਆਂ ਦੇ ਮਿਲਣ ਦੇ ਸਥਾਨ 'ਤੇ ਹੈ। ਇੱਥੇ ਕਈ ਤਰ੍ਹਾਂ ਦੇ ਜੀਵ-ਜੰਤੂ, ਦਰੱਖ਼ਤ, ਪੌਦੇ ਆਦਿ ਦੇਖਣ ਨੂੰ ਮਿਲਦੇ ਹਨ। ਮਾਨਸੂਨ ਦੇ ਸਮੇਂ ਇੱਥੇ ਦੀ ਹਰਿਆਲੀ ਦੇਖਣ ਵਾਲੀ ਹੁੰਦੀ ਹੈ। ਇੱਥੇ ਤੁਸੀਂ ਟ੍ਰੈਕਿੰਗ ਅਤੇ ਜੰਗਲ ਸਫਾਰੀ ਦਾ ਵੀ ਮਜ਼ਾ ਲੈ ਸਕਦੇ ਹੋ। ਮਹਾਬਲੀਪੁਰਮ ਚੇਨੱਈ ਤੋਂ ਕੇਵਲ 50 ਕਿਲੋਮੀਟਰ ਦੂਰ ਹੈ। ਇੱਥੇ ਕਈ ਪ੍ਰਾਚੀਨ ਸਮਾਰਕ ਮੌਜੂਦ ਹਨ।
Chennai
ਇੱਥ ਜਗ੍ਹਾ ਯੂਨੇਸਕੋ ਵਰਲਡ ਹੈਰਿਟੇਜ ਵਿਚ ਸਥਿਤ ਹੈ। ਮੈਸੂਰ ਦੇ ਖੂਬਸੂਰਤ ਸ਼ਹਿਰ ਨੂੰ ਮਹਿਲਾਂ ਦੇ ਸ਼ਹਿਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਪ੍ਰਾਚੀਨ ਸ਼ਹਿਰ ਦਾ 600 ਸਾਲ ਪੁਰਾਣਾ ਇਤਿਹਾਸ ਹੈ। ਮੈਸੂਰ ਕਰਨਾਟਕ ਰਾਜ ਦੀ ਸੰਸਕ੍ਰਿਤੀ ਰਾਜਧਾਨੀ ਵੀ ਹੈ। ਮੈਸੂਰ ਅਪਣੇ ਰੇਸ਼ਮ ਅਤੇ ਚੰਦਨ ਉਤਪਾਦਨ ਲਈ ਪ੍ਰਸਿੱਧ ਹੈ। ਮੈਸੂਰ ਦੇ ਸੂਬਿਆਂ ਦੁਆਰਾ ਬਣਾਏ ਗਏ ਮਹਿਲਾਂ ਨੂੰ ਦੇਖਣ ਲਈ ਅੱਜ ਦੇਸ਼ ਵਿਦੇਸ਼ ਤੋਂ ਯਾਤਰੀ ਆਉਂਦੇ ਹਨ।
ਕੂਰਗ ਦਾ ਖੂਬਸੂਰਤ ਹਿਲ ਸਟੇਸ਼ਨ ਕਰਨਾਟਕ ਦੇ ਕੋਡਾਗੁ ਜ਼ਿਲ੍ਹੇ ਵਿਚ ਸਥਿਤ ਹੈ। ਕੁਦਰਤ ਦੀ ਗੋਦ ਵਿਚ ਵਸੀ ਇਸ ਜਗ੍ਹਾ ਦੀ ਸੁੰਦਰਤਾ ਮਨ ਮੋਹ ਲੈਂਦੀ ਹੈ। ਕਈ ਝਰਨਿਆਂ ਅਤੇ ਸੁੰਦਰ ਦ੍ਰਿਸ਼ਾਂ ਨਾਲ, ਕੂਰਗ ਯਾਤਰੀਆਂ ਦੇ ਪਸੰਦੀਦਾ ਥਾਵਾਂ ਵਿਚੋਂ ਇਕ ਹੈ।