
ਵਿਰੋਧੀਆਂ 'ਤੇ ਕੀਤਾ ਹਮਲਾ
ਚੇਨੱਈ: ਚੇਨੱਈ ਦੇ ਕਾਲਜ ਦੇ ਵਿਦਿਆਰਥੀਆਂ ਨੇ ਸਰਕਾਰੀ ਬੱਸ ਨੂੰ ਰੋਕਿਆ ਅਤੇ ਉਸ ਵਿਚ ਚੜ ਕੇ ਕੁੱਝ ਲੋਕਾਂ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਦੋ ਲੋਕ ਜ਼ਖ਼ਮੀ ਹੋ ਗਏ ਹਨ। ਦਸਿਆ ਗਿਆ ਹੈ ਕਿ ਝਗੜਾ ਬੱਸ ਦੇ ਰੂਟ ਦੁਸ਼ਮਣੀ ਨੂੰ ਲੈ ਕੇ ਹੋਇਆ ਸੀ। ਕਾਲਜ ਦੇ ਵਿਦਿਆਰਥੀਆਂ ਦੇ ਬੱਸ ਵਿਚ ਚੜਨ ਤੋਂ ਪਹਿਲਾਂ ਤੇਜ਼ਧਾਰ ਹਥਿਆਰ ਲਹਿਰਾਉਂਦੇ ਹੋਏ ਆਉਣ ਨਾਲ ਨਾ ਸਿਰਫ਼ ਬੱਸ ਵਿਚ ਤਰਥੱਲੀ ਮਚ ਗਈ ਸਗੋਂ ਸੜਕ 'ਤੇ ਵੀ ਲੋਕ ਬੇਹੱਦ ਡਰ ਗਏ ਸਨ।
Chennai College Students
ਵੀਡੀਉ ਵਿਚ ਬੱਸ ਦੇ ਡਰੇ ਹੋਏ ਮੁਸਾਫ਼ਰਾਂ ਨੂੰ ਭਜਾਉਂਦੇ ਹੋਇਆ ਦੇਖਿਆ ਜਾ ਸਕਦਾ ਹੈ ਅਤੇ ਜੋ ਲੋਕ ਭੱਜਣ ਵਿਚ ਕਾਮਯਾਬ ਨਹੀਂ ਹੋਏ ਉਹ ਵੀ ਡਰ ਦੀ ਵਜ੍ਹਾ ਨਾਲ ਅਪਣੀਆਂ ਸੀਟਾਂ 'ਤੇ ਹੀ ਬੈਠੇ ਰਹੇ। ਦੋਵਾਂ ਵਿਦਿਆਰਥੀਆਂ ਨੂੰ ਸਵਾਰੀਆਂ 'ਤੇ ਹਮਲਾ ਕਰਨ ਤੋਂ ਪਹਿਲਾਂ ਬੱਸ ਦੇ ਦੋਵਾਂ ਦਰਵਾਜ਼ਿਆਂ ਨੂੰ ਰੋਕਦੇ ਅਤੇ ਮੁਸਾਫ਼ਰਾਂ ਨੂੰ ਧਮਕਾਉਣ ਦੇ ਅੰਦਾਜ਼ ਵਿਚ ਪੌੜੀਆਂ 'ਤੇ ਅਪਣੇ ਹਥਿਆਰ ਖੜਕਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਪੁਲਿਸ ਮੁਤਾਬਕ ਦੋਵਾਂ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਉਸ ਗੁਟ ਦਾ ਹਿੱਸਾ ਸਨ ਜੋ ਤਾਕਤ ਦਾ ਇਸਤੇਮਾਲ ਕਰ ਕੇ ਬੱਸਾਂ ਦੇ ਚਲਣ ਦਾ ਰੂਟ ਤੈਅ ਕਰਦੇ ਹਨ। ਜਿਹੜੇ ਲੋਕਾਂ 'ਤੇ ਹਮਲਾ ਹੋਇਆ ਹੈ ਉਹ ਦੁਸ਼ਮਣ ਸੰਘ ਦੇ ਮੈਂਬਰ ਸਨ ਜੋ ਕਥਿਤ ਤੌਰ 'ਤੇ ਬੱਸ ਨੂੰ ਕਿਸੇ ਹੋਰ ਰੂਟ 'ਤੇ ਚਲਾਉਣਾ ਚਾਹੁੰਦੇ ਸਨ।
ਅਕਤੂਬਰ 2017 ਵਿਚ ਚੇਨੱਈ ਵਿਚ 35 ਕਿਲੋਮੀਟਰ ਦੂਰ ਨੇਮਿਲੀਚੇਰੀ ਰੇਲਵੇ ਸਟੇਸ਼ਨ 'ਤੇ ਇਕ ਲੋਕਲ ਟ੍ਰੇਨ ਦੇ ਦਰਵਾਜ਼ੇ 'ਤੇ ਖੜ੍ਹੇ ਹੋ ਕੇ ਤਲਵਾਰਾਂ ਲਹਿਰਾਉਣ ਵਾਲੇ ਚਾਰ ਕਾਲਜ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।