
ਡਾਕਟਰ ਮਨੋਜ ਲਈ ਉਹਨਾਂ ਦਾ ਕੰਮ ਸਿਰਫ਼ ਲੋਕਾਂ ਨੂੰ ਠੀਕ ਕਰਨਾ ਨਹੀਂ ਬਲਕਿ ਉਹਨਾਂ ਨੂੰ ਇਕ ਨਵਾਂ ਜੀਵਨ ਦੇਣਾ ਵੀ ਹੈ।
ਪੁਣੇ: ਡਾਕਟਰ ਮਨੋਜ ਲਈ ਉਹਨਾਂ ਦਾ ਕੰਮ ਸਿਰਫ਼ ਲੋਕਾਂ ਨੂੰ ਠੀਕ ਕਰਨਾ ਨਹੀਂ ਬਲਕਿ ਉਹਨਾਂ ਨੂੰ ਇਕ ਨਵਾਂ ਜੀਵਨ ਦੇਣਾ ਵੀ ਹੈ। ਮਹਾਰਾਸ਼ਟਰ ਦੇ ਪੁਣੇ ਵਿਚ ਸਥਿਤ ਹਸਪਤਾਲ, ਰੂਬੀ ਹਾਲ ਕਲੀਨਿਕ ਦੇ ਇਕ ਕਾਰਡੀਅਕ ਸਰਜਨ ਹੋਣ ਦੇ ਨਾਲ ਨਾਲ ਡਾਕਟਰ ਮਨੋਜ ਮੈਰੀਅਨ ਕਾਰਡੀਅਰ ਸੈਂਟਰ ਅਤੇ ਰਿਸਰਚ ਫਾਊਂਡੇਸ਼ਨ ਦੇ ਹੈੱਡ ਵੀ ਹਨ। ਇੱਥੇ ਉਹ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਮੁਫ਼ਤ ਵਿਚ ਇਲਾਜ ਕਰਦੇ ਹਨ। ਡਾਕਟਰ ਮਨੋਜ ਦਾ ਕਹਿਣਾ ਹੈ ਕਿ, ‘ਮੈਂ ਸੱਚ ਮੰਨਦਾ ਹਾਂ ਕਿ ਮੈ ਅਤੇ ਮੇਰੀ ਫਾਊਂਡੇਸ਼ਨ ਜੋ ਵੀ ਕੰਮ ਕਰ ਰਹੇ ਹਨ, ਉਸ ਸਭ ਲਈ ਕੁਦਰਤੀ ਸ਼ਕਤੀਆਂ ਜ਼ਿੰਮੇਦਾਰ ਹਨ। ਮੈਨੂੰ ਕਦੀ ਵੀ ਕਿਸੇ ਵੀ ਮਰੀਜ਼ ਨੂੰ ਉਸ ਦੇ ਇਲਾਜ ਲਈ ਪੈਸਿਆਂ ਜਾ ਸਾਧਨਾਂ ਦੀ ਕਮੀ ਦੇ ਚਲਦਿਆਂ ਮਨ੍ਹਾਂ ਨਹੀਂ ਪੈਦਾ’।
Dr Manoj Durairaj
ਪਿਤਾ ਤੋਂ ਮਿਲੀ ਸਿੱਖਿਆ
ਡਾਕਟਰ ਮਨੋਜ ਦੇ ਪਿਤਾ ਡਾਕਟਰ ਮੈਨੂਅਲ ਦੁਰੈਰਾਜ 21 ਸਾਲਾਂ ਤੱਕ ਭਾਰਤੀ ਫੌਜ ਵਿਚ ਦਿਲ ਦੀਆਂ ਬਿਮਾਰੀ ਦੇ ਮਾਹਿਰ ਸਨ ਅਤੇ ਉਹਨਾਂ ਨੇ ਭਾਰਤ ਦੇ ਤਿੰਨ ਰਾਸ਼ਟਰਪਤੀਆਂ ਐਨ ਸੰਜੀਵ ਰੈਡੀ, ਆਰ ਵੇਂਕਟਰਮਨ ਅਤੇ ਗਿਆਨੀ ਜੈਲ ਸਿੰਘ ਨੂੰ ਸਪੈਸ਼ਲ ਸਰਜਨ ਦੇ ਤੌਰ ‘ਤੇ ਅਪਣੀ ਸੇਵਾ ਦਿੱਤੀ। ਉਹਨਾਂ ਨੇ ਹੀ ਰੂਬੀ ਹਾਲ ਕਲੀਨਿਕ ਵਿਚ ਕਾਰਡੀਅਲੋਜੀ ਵਿਭਾਗ ਦੀ ਸਥਾਪਨਾ ਕੀਤੀ ਸੀ। ਸਮਾਜ ਵਿਚ ਉਹਨਾਂ ਦਾ ਸਭ ਤੋਂ ਖ਼ਾਸ ਯੋਗਦਾਨ, ਮੈਰੀਅਨ ਕਾਰਡੀਅਕ ਸੈਂਟਰ ਐਂਡ ਰਿਸਰਚ ਫਾਊਂਡੇਸ਼ਨ ਹੈ, ਜਿਸ ਦੀ ਸਥਾਪਨਾ ਉਹਨਾਂ ਨੇ 1991 ਵਿਚ ਕੀਤੀ ਸੀ। ਡਾਕਟਰ ਮਨੋਜ ਨੇ 2005 ਵਿਚ ਏਮਜ਼ ਨਵੀਂ ਦਿੱਲੀ ਤੋਂ ਅਪਣੀ ਸਿੱਖਿਆ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਵੀ ਇਸ ਫਾਊਂਡੇਸ਼ਨ ਵਿਚ ਸ਼ਾਮਲ ਹੋ ਗਏ।
Dr Manoj Durairaj
ਹੁਣ ਤੱਕ ਦੇ ਅਪਣੇ ਸਫ਼ਰ ਬਾਰੇ ਦੱਸਦੇ ਹੋਏ ਡਾਕਟਰ ਮਨੋਜ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸਮਾਜਕ ਸੁਧਾਰ ਦੇ ਰਾਸਤੇ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਸੀ। ਮਨੋਜ ਦਾ ਕਹਿਣਾ ਹੈ ਕਿ ਉਹਨਾਂ ਨੇ ਹਮੇਸ਼ਾਂ ਅਪਣੇ ਪਿਤਾ ਨੂੰ ਉਹਨਾਂ ਮਰੀਜ਼ਾਂ ਦੀ ਮਦਦ ਕਰਦੇ ਦੇਖਿਆ ਹੈ, ਜੋ ਦੂਰ ਤੋਂ ਆਉਂਦੇ ਹਨ ਅਤੇ ਉਹਨਾਂ ਕੋਲ ਇੰਨੇ ਸਾਧਨ ਨਹੀਂ ਹੁੰਦੇ ਤਾਂ ਜੋ ਵਧੀਆ ਇਲਾਜ ਕਰਾ ਸਕਣ। ਉਹਨਾਂ ਕਿਹਾ ਕਿ ਅੱਜ ਇਸ ਫਾਊਂਡੇਸ਼ਨ ਨੂੰ ਨੇਕ ਦਿਲ ਲੋਕਾਂ ਦੇ ਦਾਨ ਦੀ ਮਦਦ ਵੀ ਮਿਲਦੀ ਹੈ। ਇਹ ਦਾਨ ਕਰਨ ਵਾਲੀਆਂ ਸੰਸਥਾਵਾਂ ਜਾਂ ਵਿਅਕਤੀ ਬਿਲਕੁਲ ਆਮ ਹਨ।
Dr Manoj Durairaj
ਡਾਕਟਰ ਮਨੋਜ ਨੇ ਹੁਣ ਤੱਕ ਹਰ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਹੈ। ਉਹਨਾਂ ਨੇ 350 ਤੋਂ ਵੀ ਜ਼ਿਆਦਾ ਮਰੀਜ਼ਾਂ ਦੀ ਮੁਫ਼ਤ ਸਰਜਰੀ ਕੀਤੀ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਅਤੇ ਗਰੀਬ ਪਰਵਾਰ ਦੇ ਮਰੀਜ਼ ਸ਼ਾਮਲ ਹਨ। ਮਨੋਜ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਹਨਾਂ ਨੇ ਅਹਿਮਦਾਨਗਰ ਦੀ ਇਕ 12 ਸਾਲਾ ਲੜਕੀ ਦੀ ਸਰਜਰੀ ਕੀਤੀ ਸੀ, ਜਿਸ ਲਈ 6.5 ਲੱਖ ਰੁਪਏ ਦੀ ਰਾਸ਼ੀ ਮਿਲੀ ਸੀ। ਇਕ ਜ਼ਿੰਦਗੀ ਨੂੰ ਬਚਾਉਣ ਲਈ ਇੰਨੇ ਸਾਰੇ ਲੋਕਾਂ ਦਾ ਇਕੱਠੇ ਹੋ ਕੇ ਆਉਣਾ, ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
Dr Manoj Durairaj
ਭਾਰਤ ਵਿਚ ਵੱਖ ਵੱਖ ਸਰਕਾਰੀ ਯੋਜਨਾਵਾਂ ਰਾਹੀਂ ਗਰੀਬਾਂ ਨੂੰ ਸਿਹਤ ਸੰਬਧੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਫਿਰ ਵੀ ਕਈ ਲੋਕ ਇਹਨਾਂ ਸਹੂਲਤਾਂ ਨੂੰ ਹਾਸਲ ਨਹੀਂ ਕਰ ਸਕਦੇ। ਅਜਿਹਾ ਕਰਨ ਲਈ ਡਾਕਟਰ ਮਨੋਜ ਮਹਾਰਾਸ਼ਟਰ ਤੋਂ ਬਾਹਰ ਦੇ ਖੇਤਰਾਂ ਦਾ ਦੌਰਾ ਕਰਦੇ ਹਨ ਅਤੇ ਉਹਨਾਂ ਲੋਕਾਂ ਦਾ ਇਲਾਜ ਕਰਦੇ ਹਨ, ਜਿਨ੍ਹਾਂ ਕੋਲ ਸੂਬੇ ਦਾ ਬੀਪੀਐਲ ਕਾਰਡ ਨਹੀਂ ਹੈ। ਇਸੇ ਤਰ੍ਹਾਂ ਮਨੋਜ ਦੀ ਫਾਊਡੇਸ਼ਨ ਵੱਲੋਂ ਕਈ ਲੋਕਾਂ ਦੇ ਮੁਫ਼ਤ ਇਲਾਜ ਕੀਤੇ ਜਾ ਰਹੇ ਹਨ। ਡਾਕਟਰ ਮਨੋਜ ਗਰੀਬ ਮਰੀਜ਼ਾਂ ਲਈ ਮਸੀਹਾ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਬਸ ਸ਼ੁਰੂਆਤ ਹੈ ਹਾਲੇ ਉਹਨਾਂ ਨੇ ਬਹੁਤ ਕੁੱਝ ਕਰਨਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।