
ਜੈ ਭੀਮ ਮੁੱਖ ਮੰਤਰੀ ਵਜ਼ੀਫ਼ੇ ਕਰ ਕੇ, ਗ਼ਰੀਬ ਕੁੜੀ ਸ਼ੱਸ਼ੀ ਐਮਬੀਬੀਐਸ ਵਿਚ ਹੋਈ ਦਾਖ਼ਲ
ਨਵੀਂ ਦਿੱਲੀ : ਦਿੱਲੀ ਦੇ ਇਕ ਸਰਕਾਰੀ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਦਲਿਤ ਵਿਦਿਆਰਥਣ ਸ਼ੱਸ਼ੀ, ਜੋ ਗ਼ਰੀਬ ਪਰਵਾਰ ਵਿਚੋਂ ਹੈ, ਨੇ ਨਾ ਸਿਰਫ਼ ਦਿੱਲੀ ਸਰਕਾਰ ਦੀ ਜੈ ਭੀਮ ਮੁੱਖ ਮੰਤਰੀ ਵਜ਼ੀਫ਼ਾ ਸਕੀਮ ਰਾਹੀਂ ਮੈਡੀਕਲ ਦੀ ਕੋਚਿੰਗ ਲਈ, ਸਗੋਂ ‘ਨੀਟ’ ਦੇ ਇਮਤਿਹਾਨ ਵਿਚ ਪਾਸ ਹੋ ਕੇ, ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਚ ਐਮਬੀਬੀਐਸ ਵਿਚ ਦਾਖ਼ਲ ਹੋ ਚੁਕੀ ਹੈ।
Arvind Kejriwal
ਸ਼ੱਸ਼ੀ ਨੇ ਅੱਜ ਇਥੇ ਦਿੱਲੀ ਦੇ ਸਮਾਜ ਭਲਾਈ ਮੰਤਰੀ ਰਾਜੇਂਦਰਪਾਲ ਗੌਤਮ ਨਾਲ ਮੁਲਾਕਾਤ ਕਰ ਕੇ, ਅਪਣੀ ਕਾਮਯਾਬੀ ਦੀ ਕਹਾਣੀ ਦੱਸੀ ਜਿਸ ਪਿਛੋਂ ਮੰਤਰੀ ਨੇ ਸ਼ੱਸ਼ੀ ਨੂੰ ਲੱਡੂ ਖੁਆ ਕੇ, ਉਸ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਸ ਦੇ ਉਜਲੇ ਭਵਿੱਖ ਦੀ ਦੁਆ ਕੀਤੀ। ਤਿੰਨ ਭੈਣ ਭਰਾਵਾਂ ਵਿਚੋਂ ਸੱਭ ਤੋਂ ਵੱਡੀ ਹੋਣਹਾਰ ਕੁੜੀ ਸ਼ੱਸ਼ੀ ਜਿਸ ਦੇ ਪਿਤਾ ਮਜ਼ਦੂਰੀ ਕਰਦੇ ਹਨ ਤੇ ਮਾਂ ਸੁਆਣੀ ਹੈ, ਨੇ ਰਾਜਕੀਆ ਸਰਵੋਦਿਆ ਕੰਨਿਆ ਵਿਦਿਆਲਾ, ਜੀਟੀਬੀ ਨਗਰ ਤੋਂ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਹੈ। ਸ਼ੱਸ਼ੀ ਨੇ ਦਸਿਆ, ਪਹਿਲਾਂ ਉਹ 2017 ਦੇ ਨੀਟ ਇਮਤਿਹਾਨ ਵਿਚ ਬੈਠੀ ਸੀ, ਪਰ ਉਹ ਇਸ ਲਈ ਕਾਮਯਾਬ ਨਹੀਂ ਸੀ ਹੋ ਸਕੀ ਕਿਉਂਕਿ ਘਰ ਦੇ ਗ਼ਰੀਬੀ ਦੇ ਹਾਲਾਤ ਕਰ ਕੇ, ਪ੍ਰਾਈਵੇਟ ਕੋਚਿੰਗ ਨਹੀਂ ਸੀ ਲੈ ਸਕੀ, ਪਰ ਇਸ ਵਾਰ ਜਦੋਂ ਉਸ ਨੂੰ ਦਲਿਤ ਵਿਦਿਆਰਥੀਆਂ ਲਈ ਫ਼ਰੀ ਜੈ ਭੀਮ ਮੁੱਖ ਮੰਤਰੀ ਵਜ਼ੀਫ਼ਾ ਸਕੀਮ ਬਾਰੇ ਪਤਾ ਲੱਗਾ ਤਾਂ ਇਸ ਸਕੀਮ ਨਾਲ ਉਸ ਦੀ ਜ਼ਿੰਦਗੀ ਨੇ ਪਲਟਾ ਮਾਰ ਦਿਤਾ ਜਿਸ ਨਾਲ ਉਹ ਕੋਚਿੰਗ ਲੈ ਕੇ ਨੀਟ ਇਮਤਿਹਾਨ ਪਾਸ ਕਰ ਸਕੀ ਹੈ।
AAP govt launches scheme to fund higher education of 100 Dalit students overseas
ਮੰਤਰੀ ਰਾਜੇਂਰਪਾਲ ਗੌਤਮ ਨੇ ਸ਼ੱਸ਼ੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, “ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਇਹ ਯਕੀਨੀ ਬਣਾ ਰਹੀ ਹੈ ਕਿ ਗ਼ਰੀਬੀ ਕਰ ਕੇ, ਗ਼ਰੀਬ ਵਿਦਿਆਰਥੀਆਂ ਦੇ ਰਾਹ ਵਿਚ ਰੋੜ੍ਹੇ ਨਹੀਂ ਅਟਕਣਗੇ। ਇਕ ਗ਼ਰੀਬ ਮਜ਼ਦੂਰ ਦੀ ਧੀ ਨੂੰ ਮੈਡੀਕਲ ਸਿਖਿਆ ਦੇਣਾ ਯਕੀਨੀ ਬਣਾ ਕੇ, ਮੁੱੁਖ ਮੰਤਰੀ ਬਾਬਾ ਸਾਹਬ ਅੰਬੇਦਕਰ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਨ।’’