ਕੋਰੋਨਾ ਦੀ ਵੈਕਸੀਨ ਆਉਣ ਤਕ ਕੋਈ ਢਿੱਲ ਨਹੀਂ : ਨਰਿੰਦਰ ਮੋਦੀ
Published : Sep 13, 2020, 8:34 am IST
Updated : Sep 13, 2020, 8:34 am IST
SHARE ARTICLE
Narendra Modi
Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਲਾਗ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦਿਆਂ...

ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਲਾਗ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਕਿ ਜਦੋਂ ਤਕ ਵੈਕਸੀਨ ਨਹੀਂ, ਉਦੋਂ ਤਕ ਢਿੱਲ ਨਹੀਂ। 2 ਗਜ਼ ਦੀ ਦੂਰੀ, ਮਾਸਕ ਹੈ ਜ਼ਰੂਰੀ।'' ਦਾ ਮੰਤਰ ਦਿਤਾ ਹੈ। ਤੁਹਾਡੀ ਸਿਹਤ ਚੰਗੀ ਰਹੇ, ਇਸੇ ਕਾਮਨਾ ਨਾਲ ਸਾਰਿਆਂ ਨੂੰ ਧਨਵਾਦ, ਸ਼ੁੱਭਕਾਮਨਾਵਾਂ ਦਿਤੀਆਂ।

Narinder ModiNarendra Modi 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲਿਚਰਵਾਰ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਮੱਧ ਪ੍ਰਦੇਸ਼ 'ਚ 'ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ' ਤਹਿਤ ਬਣੇ 1.75 ਲੱਖ ਘਰਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ । ਇਸ 'ਗ੍ਰਹਿ ਪ੍ਰਵੇਸ਼' ਪ੍ਰੋਗਰਾਮ 'ਚ ਹਿੱਸਾ ਲੈਣ ਵਾਲਿਆਂ ਨੂੰ 'ਪ੍ਰਧਾਨ ਮੰਤਰੀ ਆਵਾਸ ਯੋਜਨਾ' (ਪੀ.ਐੱਮ.ਵਾਈ.) ਤਹਿਤ ਮਕਾਨ ਬਣਾਉਣ 'ਚ ਸਹਾਇਤਾ ਦਿਤੀ ਗਈ ਹੈ।

Narendra Modi Narendra Modi

ਇਹ ਘਰ 12 ਹਜ਼ਾਰ ਪਿੰਡਾਂ 'ਚ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ 2022 ਤਕ ਸਾਰੇ ਯੋਗ ਪ੍ਰਵਾਰਾਂ ਨੂੰ ਉਨ੍ਹਾਂ ਦਾ ਅਪਣਾ ਘਰ ਬਣਾਉਣ ਦਾ ਟੀਚਾ ਰਖਿਆ ਹੈ। ਇਸ ਯੋਜਨਾ ਤਹਿਤ ਮਾਰਚ 2022 ਤਕ ਦੋ ਕਰੋੜ ਮਕਾਨ ਤਿਆਰ ਹੋ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ।

maskmask

ਲੋਕਾਂ ਨੂੰ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, “ਜਦ ਤਕ ਦਵਾਈ ਨਹੀਂ ਹੁੰਦੀ, ਕੋਈ ਢਿੱਲ ਨਹੀਂ, ਦੋ ਗਜ਼ ਦੀ ਦੂਰੀ, ਮਾਸਕ ਹੈ ਜ਼ਰੂਰੀ।” ਕੋਰੋਨਾ ਬਾਰੇ ਲੋਕਾਂ 'ਚ ਵੱਧ ਰਹੀ ਲਾਪਰਵਾਹੀ ਅਤੇ ਬੇਲਗਾਮ ਹੁੰਦੇ ਕੇਸਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ।

 covid 19 vaccinecovid 19 vaccine

ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਤਕ ਇਸਦੀ ਦਵਾਈ ਨਹੀਂ ਆ ਜਾਂਦੀ ਉਹ ਢਿੱਲ ਨਾ ਵਰਤਣ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ, ਮੈਂ ਹੁਣੇ ਅਜਿਹੇ ਸਾਥੀਆਂ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਨੇ ਅੱਜ ਅਪਣਾ ਪੱਕਾ ਘਰ ਪ੍ਰਾਪਤ ਕੀਤਾ ਹੈ।

Narendra ModiNarendra Modi

ਉਨ੍ਹਾਂ ਨੂੰ ਅਪਣੇ ਸੁਪਨੇ ਦਾ ਘਰ ਮਿਲਿਆ ਹੈ। ਹੁਣ ਰਾਜ ਦੇ 1.75 ਲੱਖ ਅਜਿਹੇ ਪ੍ਰਵਾਰ, ਜੋ ਅੱਜ ਆਪਣੇ ਘਰ 'ਚ ਦਾਖਲ ਹੋ ਰਹੇ ਹਨ । ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਸ਼ਿਵਰਾਜ ਨੇ ਕਿਹਾ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਸੁਣਨ ਲਈ ਇੰਤਜ਼ਾਰ ਕਰ ਰਹੇ ਹਨ।

ਇਹ ਪ੍ਰੋਗਰਾਮ 16 ਹਜ਼ਾਰ 440 ਗ੍ਰਾਮ ਪੰਚਾਇਤਾਂ ਅਤੇ 26 ਹਜ਼ਾਰ 548 ਪਿੰਡਾਂ ਵਿੱਚ ਵੇਖਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਸੁਣਨ ਲਈ ਹੁਣ ਤੱਕ 1 ਕਰੋੜ 24 ਲੱਖ 92 ਹਜ਼ਾਰ 394 ਵਿਅਕਤੀਆਂ ਨੇ ਪ੍ਰੀ-ਰਜਿਸਟ੍ਰੇਸ਼ਨ ਕੀਤੀ ਹੈ।  

ਆਫ਼ਤ ਨੂੰ ਮੌਕੇ 'ਚ ਤਬਦੀਲ ਕਰਨ ਲਈ ਕੀਤਾ ਪ੍ਰੇਰਿਤ
ਪੀ.ਐੱਮ. ਮੋਦੀ ਨੇ ਕਿਹਾ,''ਆਮ ਤੌਰ 'ਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਅਧੀਨ ਇਕ ਘਰ ਬਣਾਉਣ 'ਚ ਔਸਤਨ 125 ਦਿਨਾਂ ਦਾ ਸਮਾਂ ਲਗਦਾ ਹੈ। ਕੋਰੋਨਾ ਦੇ ਇਸ ਕਾਲ 'ਚ ਪੀ.ਐੱਮ. ਰਿਹਾਇਸ਼ ਯੋਜਨਾ ਦੇ ਅਧੀਨ ਘਰਾਂ ਨੂੰ ਸਿਰਫ਼ 45 ਤੋਂ 60 ਦਿਨਾਂ 'ਚ ਹੀ ਬਣਾ ਕੇ ਤਿਆਰ ਕਰ ਲਿਆ ਗਿਆ ਹੈ। ਆਫ਼ਤ ਨੂੰ ਮੌਕੇ 'ਚ ਬਦਲਣ ਦਾ ਇਹ ਬਹੁਤ ਹੀ ਉੱਤਮ ਉਦਾਹਰਣ ਹੈ।

ਇਸ ਤੇਜ਼ੀ 'ਚ ਬਹੁਤ ਵੱਡਾ ਯੋਗਦਾਨ ਰਿਹਾ ਸ਼ਹਿਰਾਂ ਤੋਂ ਆਏ ਸਾਡੇ ਮਜ਼ਦੂਰ ਸਾਥੀਆਂ ਦਾ।'' ਉਨ੍ਹਾਂ ਦਸਿਆ, ਪੀ.ਐੱਮ. ਗਰੀਬ ਕਲਿਆਣ ਮੁਹਿੰਮ ਨਾਲ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਕਰੀਬ 23 ਹਜ਼ਾਰ ਕਰੋੜ ਰੁਪਏ ਦੇ ਕੰਮ ਪੂਰੇ ਕੀਤੇ ਜਾ ਚੁਕੇ ਹਨ। ਪੀ.ਐੱਮ. ਮੋਦੀ ਨੇ ਕਿਹਾ,''ਪਹਿਲਾਂ ਗ਼ਰੀਬ ਸਰਕਾਰ ਦੇ ਪਿੱਛੇ ਦੌੜਦਾ ਸੀ, ਹੁਣ ਸਰਕਾਰ ਲੋਕਾਂ ਕੋਲ ਜਾ ਰਹੀ ਹੈ।

ਹੁਣ ਕਿਸੇ ਦੀ ਇੱਛਾ ਅਨੁਸਾਰ ਲਿਸਟ 'ਚ ਨਾਂ ਜੋੜਿਆ ਜਾਂ ਘਟਾਇਆ ਨਹੀਂ ਜਾ ਸਕਦਾ। ਚੋਣ ਤੋਂ ਲੈ ਕੇ ਨਿਰਮਾਣ ਤਕ ਵਿਗਿਆਨੀ ਅਤੇ ਪਾਰਦਰਸ਼ੀ ਤਰੀਕਾ ਅਪਣਾਇਆ ਜਾ ਰਿਹਾ ਹੈ। ਘਰ ਦੇ ਡਿਜ਼ਾਈਨ ਵੀ ਸਥਾਨਕ ਜ਼ਰੂਰਤਾਂ ਅਨੁਸਾਰ ਤਿਆਰ ਅਤੇ ਸਵੀਕਾਰ ਕੀਤੇ ਜਾ ਰਹੇ ਹਨ। ਪੂਰੀ ਪਾਰਦਰਸ਼ਤਾ ਨਾਲ ਹਰ ਪੜਾਅ ਦੀ ਪੂਰੀ ਮਾਨੀਟਰਿੰਗ ਨਾਲ ਲਾਭਪਾਤਰੀ ਖੁਦ ਆਪਣਾ ਘਰ ਬਣਾਉਂਦਾ ਹੈ।''

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement