ਅਯੁੱਧਿਆ 'ਚ ਰਾਮ ਮੰਦਿਰ ਦੇ ਨਾਲ ਬਣਨਗੇ 6 ਹੋਰ ਦੇਵੀ-ਦੇਵਤਿਆਂ ਦੇ ਮੰਦਰ 
Published : Sep 13, 2021, 11:13 am IST
Updated : Sep 13, 2021, 11:13 am IST
SHARE ARTICLE
6 temples of different deities to be constructed in Ram Janmabhoomi premises
6 temples of different deities to be constructed in Ram Janmabhoomi premises

ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕੰਮ ਮੁਕੰਮਲ ਹੋਣ ਦੀ ਉਮੀਦ ਹੈ।

ਅਯੁੱਧਿਆ: ਅਯੁੱਧਿਆ ਵਿਚ ਰਾਮ ਮੰਦਰ (Ram Janmabhoomi) ਨਿਰਮਾਣ ਕਮੇਟੀ ਦੁਆਰਾ ਤਿਆਰ ਕੀਤੀ ਗਈ ਅੰਤਮ ਯੋਜਨਾ ਦੇ ਅਨੁਸਾਰ ਰਾਮ ਜਨਮ ਭੂਮੀ ਮੰਦਰ ਕੰਪਲੈਕਸ ਵਿਚ 6 ਦੇਵੀ ਦੇਵਤਿਆਂ ਦੇ ਮੰਦਰਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ। ਰਾਮ ਮੰਦਰ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੇ ਦੱਸਿਆ ਕਿ ਮੰਦਰ ਦੀ ਨੀਂਹ ਦਾ ਨਿਰਮਾਣ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਇਸ ਦੇ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਮੁਕੰਮਲ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ - ਸਿੱਖਾਂ ਤੇ ਮੁਸਲਮਾਨਾਂ ਦੇ ਹੱਕ ’ਚ ਉਠਿਆ ਸਵਾਲ ਕੈਨੇਡਾ ਦੇ ਸਿਆਸਤਦਾਨਾਂ ਨੂੰ ਬਿਲਕੁਲ ਪਸੰਦ ਨਹੀਂ    

Ram MandirRam Mandir

ਅੰਤਮ ਯੋਜਨਾ ਅਨੁਸਾਰ, ਜਨਮ ਭੂਮੀ ਕੰਪਲੈਕਸ ਵਿਚ ਵੱਖ -ਵੱਖ ਦੇਵਤਿਆਂ ਦੇ 6 ਮੰਦਰਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਅਨੁਸਾਰ, ਅਹਾਤੇ ਵਿਚ ਭਗਵਾਨ ਸੂਰਿਆ, ਭਗਵਾਨ ਗਣੇਸ਼, ਭਗਵਾਨ ਸ਼ਿਵ, ਦੇਵੀ ਦੁਰਗਾ, ਭਗਵਾਨ ਵਿਸ਼ਨੂੰ ਅਤੇ ਭਗਵਾਨ ਬ੍ਰਹਮਾ ਦੇ ਮੰਦਰ ਵੀ ਬਣਾਏ ਜਾਣਗੇ। ਮਿਸ਼ਰਾ ਨੇ ਕਿਹਾ ਵੱਖ -ਵੱਖ ਦੇਵੀ-ਦੇਵਤਿਆਂ ਦੇ ਇਹ 6 ਮੰਦਰ ਰਾਮ ਮੰਦਰ ਦੇ ਬਾਹਰੀ ਘੇਰੇ ਵਿਚ ਪਰ ਅਹਾਤੇ (temple complex) ਦੇ ਕੋਲ ਹੀ ਬਣਾਏ ਜਾਂਗੇ। ਉਨ੍ਹਾਂ ਕਿਹਾ ਕਿ ਵਿਸ਼ਾਲ ਮੰਦਰ ਦੇ ਢਾਂਚੇ ਵਿਚ ਪੱਥਰ ਰੱਖਣ ਲਈ 4 ਵੱਖ -ਵੱਖ ਥਾਵਾਂ 'ਤੇ 4 ਟਾਵਰ ਕ੍ਰੇਨ ਲਗਾਏ ਜਾਣਗੇ।

6 temples of different deities to be constructed in Ram Janmabhoomi premises6 temples of different deities to be constructed in Ram Janmabhoomi premises

ਮਿਸ਼ਰਾ ਨੇ ਕਿਹਾ ਕਿ 1,20,000 ਵਰਗ ਫੁੱਟ ਅਤੇ 50 ਫੁੱਟ ਡੂੰਘੀ ਨੀਂਹ ਦਾ ਕੰਮ ਅਕਤੂਬਰ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੰਦਰ ਟਰੱਸਟ ਨੇ ਹੁਣ ਨੀਂਹ ਨੂੰ ਸਮੁੰਦਰ ਤਲ ਤੋਂ 107 ਮੀਟਰ ਦੀ ਉਚਾਈ 'ਤੇ ਲਿਆਉਣ ਲਈ ਬੁਨਿਆਦ ਖੇਤਰ 'ਤੇ 4 ਵਾਧੂ ਪਰਤਾਂ ਬਣਾਉਣ ਦਾ ਫੈਸਲਾ ਕੀਤਾ ਹੈ।
ਰਾਮ ਜਨਮ ਭੂਮੀ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਨੁਸਾਰ, ਸੀਮੈਂਟ ਗਰਮੀ ਜ਼ਿਆਦਾ ਸੋਖਦਾ ਹੈ

ਇਹ ਵੀ ਪੜ੍ਹੋ - ਕੇਂਦਰ ਵਲੋਂ ਵਿਆਹ ਕਰਨ ’ਤੇ GST ਲਗਾਉਣ ਦੀ ਤਿਆਰੀ, 5 ਲੱਖ ਦੇ ਬਜਟ ’ਤੇ ਦੇਣਾ ਪਵੇਗਾ 96,000 GST    

ਜਿਸ ਨਾਲ ਵਾਯੂਮੰਡਲ ਵਿਚ ਗਰਮੀ ਵਧੇਗੀ। ਇਸ ਤੋਂ ਬਚਣ ਲਈ ਮੰਦਰ ਦੇ ਨਿਰਮਾਣ ਵਿਚ ਸੀਮਿੰਟ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾ ਰਹੀ ਹੈ। ਰਾਮ ਮੰਦਰ ਦੇ 'ਸੁਪਰ ਢਾਂਚੇ ਦਾ ਆਧਾਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ 3.5 ਲੱਖ ਘਣ ਫੁੱਟ ਪੱਥਰਾਂ ਨਾਲ ਬਣਾਇਆ ਜਾਣਾ ਹੈ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement