
ਕੇਂਦਰ ਸਰਕਾਰ ਵਲੋਂ ਅਗਲੇ ਦਿਨਾਂ ਅੰਦਰ ਵਿਆਹ ਸ਼ਾਦੀਆਂ ਕਰਨ ’ਤੇ ਜੀ.ਐਸ.ਟੀ. (GST on marriages) ਲਗਾਉਣ ਦੀ ਤਿਆਰੀ ਕਰ ਰਹੀ ਹੈ।
ਪਟਿਆਲਾ (ਰਜਿੰਦਰ ਸਿੰਘ ਥਿੰਦ) : ਕੇਂਦਰ ਸਰਕਾਰ (Central Government) ਵਲੋਂ ਪਟਰੌਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿਚ ਕੀਤੇ ਅਥਾਹ ਵਾਧੇ ਕਾਰਨ ਜਿਥੇ ਦੇਸ਼ ਵਾਸੀ ਵਧ ਰਹੀ ਮਹਿੰਗਾਈ ਦੇ ਦੌਰ ਵਿਚ ਅਪਣਾ ਜੀਵਨ ਬਸਰ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਰ ਰਹੇ ਹਨ, ਉਥੇ ਹੁਣ ਕੇਂਦਰ ਸਰਕਾਰ ਵਲੋਂ ਅਗਲੇ ਦਿਨਾਂ ਅੰਦਰ ਵਿਆਹ ਸ਼ਾਦੀਆਂ ਕਰਨ ’ਤੇ ਜੀ.ਐਸ.ਟੀ. (GST on marriages) ਲਗਾਉਣ ਦੀ ਤਿਆਰੀ ਕਰ ਰਹੀ ਹੈ।
GST on marriages
ਜਾਣਕਾਰੀ ਅਨੁਸਾਰ 5 ਲੱਖ ਰੁਪਏ ਵਾਲੇ ਵਿਆਹ ਦੇ ਬਜਟ ਉਤੇ ਹੁਣ ਸਰਕਾਰ ਨੂੰ 96 ਹਜ਼ਾਰ ਰੁਪਏ ਬਤੌਰ ਜੀ.ਐਸ.ਟੀ. ਵਜੋਂ ਦੇਣੇ ਪੈਣਗੇ। ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਵਿਆਹਾਂ ਦੇ ਸੀਜ਼ਨ (Wedding season) ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਵਿਆਹ ਬੁਕਿੰਗ ਕਰਨ ਵਾਲੇ ਮੈਰਿਜ ਪੈਲੇਸ (Marriage Palace) ਮਾਲਕ, ਹਲਵਾਈ ਬੁਕਿੰਗ ਦੇ ਨਾਲ ਐਸਟੀਮੇਟ ਮੁਤਾਬਕ ਬਣਦਾ ਜੀ.ਐਸ.ਟੀ. (GST ) ਜਮ੍ਹਾਂ ਕਰਵਾਉਣ ਲਈ ਲੋਕਾਂ ਨੂੰ ਕਹਿ ਰਹੇ ਹਨ।