
ਕਿਊਬੈਕ ’ਚ ਕੰਮ ਵਾਲੀ ਥਾਂ ’ਤੇ ਦਸਤਾਰ ਬੰਨ੍ਹਣ ਤੇ ਹਿਜਾਬ ਪਹਿਨਣ ’ਤੇ ਲੱਗੀ ਪਾਬੰਦੀ ਨੂੰ ਜਾਇਜ਼ ਠਹਿਰਾਇਆ
ਨਵੀਂ ਦਿੱਲੀ (ਸੁਖਰਾਜ ਸਿੰਘ): ਸਿੱਖਾਂ ਅਤੇ ਮੁਸਲਮਾਨਾਂ (Canadian Sikhs and Muslims) ਦੇ ਹੱਕ ਵਿਚ ਉਠਿਆ ਸਵਾਲ ਕੈਨੇਡਾ ਦੇ ਪ੍ਰਮੁੱਖ ਸਿਆਸਤਦਾਨਾਂ (Leading Canadian politicians) ਨੂੰ ਬਿਲਕੁਲ ਪਸੰਦ ਨਹੀਂ ਆਇਆ ਤੇ ਉਹ ਇਸ ਨੂੰ ਅਪਮਾਨਜਕ ਦੱਸ ਰਹੇ ਹਨ।
Sikhs
ਹੋਰ ਪੜ੍ਹੋ: ਕੇਂਦਰ ਵਲੋਂ ਵਿਆਹ ਕਰਨ ’ਤੇ GST ਲਗਾਉਣ ਦੀ ਤਿਆਰੀ, 5 ਲੱਖ ਦੇ ਬਜਟ ’ਤੇ ਦੇਣਾ ਪਵੇਗਾ 96,000 GST
ਲਿਬਰਲ ਆਗੂ ਜਸਟਿਨ ਟਰੂਡੋ (Liberal leader Justin Trudeau) ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ.ਓ.ਟੂਲ (Erin O'Toole) ਨੇ ਕਿਊਬੈਕ ਵਿਚ ਕੰਮ ਵਾਲੀ ਥਾਂ ’ਤੇ ਪੱਗ ਬੰਨ੍ਹ ਕੇ ਜਾਣ ਅਤੇ ਹਿਜਾਬ ਪਹਿਨਣ ਉਪਰ ਲੱਗੀ ਪਾਬੰਦੀ ਨੂੰ ਅਸਿੱਧੇ ਤੌਰ ’ਤੇ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕਿਊਬੈਕ ਵਾਸੀਆਂ ਨੂੰ ਨਸਲਵਾਦੀ ਨਹੀਂ ਮੰਨਿਆ ਜਾ ਸਕਦਾ।
Justin Trudeau
ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਅੰਗਰੇਜ਼ੀ ਭਾਸ਼ਾ ਵਿਚ ਪਹਿਲੀ ਅਤੇ ਆਖ਼ਰੀ ਬਹਿਸ ਦੌਰਾਨ ਸੰਚਾਲਕ ਸ਼ਾਚੀ ਕਰਲ ਵਲੋਂ ਬਲਾਕ ਕਿਊਬੈਕ ਦੇ ਆਗੂ ਫ਼ਰਾਂਸਵਾ ਬਲੈਂਚਟ ਨੂੰ ਪੁੱਛਿਆ ਗਿਆ ਸੀ ਕਿ ਕੀ ਪੁਲਿਸ ਅਫ਼ਸਰਾਂ, ਅਧਿਆਪਕਾਂ, ਸਰਕਾਰੀ ਵਕੀਲਾਂ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਕੰਮ ਵਾਲੀ ਥਾਂ ’ਤੇ ਪੰਗ ਬੰਨ੍ਹਣ ਤੋਂ ਰੋਕਣ ਵਾਲਾ ਬਿਲ 21 ਸਿੱਧੇ ਤੌਰ ’ਤੇ ਨਸਲਵਾਦੀ ਨਹੀਂ?
Justin Trudeau
ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (13 ਸਤੰਬਰ 2021)
ਸਿਰਫ਼ ਗਰੀਨ ਪਾਰਟੀ ਦੀ ਆਗੂ ਅਨੈਮੀ ਪੌਲ (Green party leader Anime Paul) ਹੀ ਸਿੱਖਾਂ ਅਤੇ ਮੁਸਲਮਾਨਾਂ ਦੇ ਹੱਕ ’ਚ ਨਿਤਰੀ ਅਤੇ ਕਿਹਾ ਕਿ ਪੂਰੇ ਕੈਨੇਡਾ ’ਚ ਨਸਲੀ ਆਧਾਰ ’ਤੇ ਵਿਤਕਰਾ ਹੁੰਦਾ ਹੈ। ਚੋਣ ਪ੍ਰਚਾਰ ਲਈ ਹੈਮਿਲਟਨ ਪੁੱਜੇ ਜਸਟਿਨ ਟਰੂਡੋ ਨੇ ਕਿਹਾ ਕਿ ਬਿੱਲ 21 ਬਾਰੇ ਉਨ੍ਹਾਂ ਦਾ ਸਟੈਂਡ ਸਭ ਜਾਣਦੇ ਹਨ, ਉਹ ਅਜਿਹੇ ਕਿਸੇ ਕਾਨੂੰਨ ਦੇ ਪੱਖ ਵਿਚ ਨਹੀਂ ਪਰ ਕਿਊਬੈਕ ਵਾਸੀਆਂ ਨੂੰ ਨਸਲਵਾਦੀ ਦਸਣਾ ਬਿਲਕੁਲ ਗ਼ਲਤ ਹੈ।