
ਆਰਬੀਆਈ ਨੇ ਬੈਂਕਸ ਮੈਡੀਕਲ ਕੰਸਲਟੈਂਟ ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਚਾਹਵਾਨ ਉਮੀਦਵਾਰ ਇਹਨਾਂ ਭਰਤੀਆਂ ਲਈ ਅਪਲਾਈ ਕਰ ਸਕਦੇ ਹਨ।
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (Reserve Bank of India) ਵਿਚ ਨੌਕਰੀ ਹਾਸਲ ਕਰਨ ਦਾ ਸ਼ਾਨਦਾਰ ਮੌਕਾ ਹੈ। ਆਰਬੀਆਈ ਨੇ ਬੈਂਕਸ ਮੈਡੀਕਲ ਕੰਸਲਟੈਂਟ (RBI BMC Recruitment 2021) ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਚਾਹਵਾਨ ਉਮੀਦਵਾਰ ਇਹਨਾਂ ਭਰਤੀਆਂ ਲਈ ਅਪਲਾਈ ਕਰ ਸਕਦੇ ਹਨ।
Reserve Bank of India
ਜ਼ਰੂਰੀ ਤਰੀਕਾਂ
ਨੋਟੀਫਿਕੇਸ਼ਨ ਦੀ ਤਰੀਕ 8 ਸਤੰਬਰ 2021
ਅਪਲਾਈ ਕਰਨ ਦੀ ਆਖਰੀ ਤਰੀਕ 6 ਅਕਤੂਬਰ 2021
RBI BMC Recruitment 2021
ਅਹੁਦਿਆਂ ਲਈ ਯੋਗਤਾ
ਉਮੀਦਵਾਰ ਮੈਡੀਕਲ ਕੌਂਸਲ ਆਫ਼ ਇੰਡੀਆ ਐਲੋਪੈਥੀ ਸਿਸਟਮ ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਨੇ ਜਨਰਲ ਮੈਡੀਸਨ ਵਿਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਹੈ, ਉਹ ਵੀ ਆਰਬੀਆਈ ਮੈਡੀਕਲ ਸਲਾਹਕਾਰ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਨੂੰ ਹਸਪਤਾਲ ਜਾਂ ਕਲੀਨਿਕ ਵਿਚ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਘੱਟੋ ਘੱਟ 2 ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ।
RBI
ਚੋਣ ਪ੍ਰਕਿਰਿਆ
ਇਹਨਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਅਧਾਰ ’ਤੇ ਕੀਤੀ ਜਾਵੇਗੀ। ਇੰਟਰਵਿਊ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਦਾ ਮੈਡੀਕਲ ਟੈਸਟ ਕੀਤਾ ਜਾਵੇਗਾ।
ਤਨਖਾਹ
ਆਰਬੀਆਈ ਬੀਐਮਸੀ ਭਰਤੀ 2021 ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 3 ਸਾਲ ਲਈ 1000 ਰੁਪਏ ਪ੍ਰਤੀ ਘੰਟਾ ਦੇ ਅਧਾਰ ’ਤੇ ਰੱਖਿਆ ਜਾਵੇਗਾ।