10ਵੀਂ ਪਾਸ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਹਾਸਲ ਕਰਨ ਦਾ ਸ਼ਾਨਦਾਰ ਮੌਕਾ ਹੈ। ਹਵਾਈ ਫੌਜ ਨੇ ਗਰੁੱਪ ਸੀ ਸਿਵੀਲੀਅਨ ਦੀਆਂ ਅਸਾਮੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤਾ ਹੈ।
ਨਵੀਂ ਦਿੱਲੀ: 10ਵੀਂ ਪਾਸ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਹਾਸਲ ਕਰਨ ਦਾ ਸ਼ਾਨਦਾਰ ਮੌਕਾ ਹੈ। ਭਾਰਤੀ ਹਵਾਈ ਫੌਜ (Indian Air Force Recruitment 2021) ਨੇ ਗਰੁੱਪ ਸੀ ਸਿਵੀਲੀਅਨ ਦੀਆਂ ਵੱਖ-ਵੱਖ ਅਸਾਮੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤਾ ਹੈ।
ਇੱਥੇ ਮਲਟੀ ਟਾਸਕਿੰਗ ਸਟਾਫ, ਕੁੱਕ, ਐਲਡੀਸੀ, ਸਟੋਰ ਕੀਪਰ, ਪੇਂਟਰ, ਸੁਪਰਡੈਂਟ ਸਮੇਤ ਕਈ ਅਹੁਦਿਆਂ ਲਈ ਭਰਤੀਆਂ ਕੀਤੀਆਂ ਜਾਣਗੀਆਂ। ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 2 ਅਕਤੂਬਰ ਹੈ। ਉਮੀਦਵਾਰ ਅਧਿਕਾਰਕ ਵੈੱਬਸਾਈਟ ਉੱਤੇ IAF ਭਰਤੀ 2021 (IAF Recruitment 2021) ਸਬੰਧੀ ਜਾਣਕਾਰੀ ਦੇਖ ਸਕਦੇ ਹਨ।
ਭਾਰਤੀ ਹਵਾਈ ਫੌਜ ਵਿਚ ਖਾਲੀ ਅਸਾਮੀਆਂ ਦਾ ਵੇਰਵਾ
- ਕਾਰਪੇਂਟਰ (ਐਸ ਕੇ) -03
- ਕੁੱਕ -23
- ਮਲਟੀ ਟਾਸਕਿੰਗ ਸਟਾਫ - 103
- ਹਾਊਸ ਕੀਪਿੰਗ ਸਟਾਫ - 23
- ਲੋਅਰ ਡਿਵੀਜ਼ਨ ਕਲਰਕ - 10
- ਸਟੋਰ ਕੀਪਰ - 06
- ਪੇਂਟਰ - 02
- ਸੁਪਰਡੈਂਟ (ਸਟੋਰ) - 03
- ਮੈਸ ਸਟਾਫ - 01 ਪੋਸਟ
- ਖਾਲੀ ਅਸਾਮੀਆਂ ਦੀ ਕੁੱਲ ਸੰਖਿਆ - 174
ਵਿਦਿਅਕ ਯੋਗਤਾ
ਇਹਨਾਂ ਅਸਾਮੀਆਂ ਲਈ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ/12ਵੀਂ/ਗ੍ਰੈਜੂਏਸ਼ਨ (ਅਹੁਦਿਆਂ ਅਨੁਸਾਰ ਵੱਖ-ਵੱਖ ਯੋਗਤਾ) ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰ ਨੂੰ ਸਬੰਧਤ ਟ੍ਰੇਡ ’ਚ ਸਰਟੀਫਿਕੇਟ ਪ੍ਰਾਪਤ ਹੋਣਾ ਚਾਹੀਦਾ ਹੈ।
ਉਮਰ ਸੀਮਾ
ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਐਸਸੀ, ਐੱਸਟੀ, ਓਬੀਸੀ, ਅਪੰਗ ਅਤੇ ਹੋਰ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ’ਚ ਸਰਕਾਰ ਦੇ ਨਿਯਮ ਅਨੁਸਾਰ ਛੋਟ ਦਿੱਤੀ ਗਈ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਈ ਉਹਨਾਂ ਦੀ ਉਮਰ ਸੀਮਾ, ਵਿਦਿਅਕ ਯੋਗਤਾ, ਦਸਤਾਵੇਜ਼ ਅਤੇ ਹੋਰ ਸਟੀਫਿਕੇਟਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਯੋਗ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਲਿਖਤੀ ਪ੍ਰੀਖਿਆ ਘੱਟੋ ਘੱਟ ਵਿਦਿਅਕ ਯੋਗਤਾ ਦੇ ਅਧਾਰ ’ਤੇ ਹੋਵੇਗੀ।