
ਕਿਹਾ : ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੋਂ ਹਾਂ ਪ੍ਰਭਾਵਿਤ
Sushil Karki Nepal news : ਹਿੰਸਾ ਨਾਲ ਜੂਝ ਰਿਹਾ ਨੇਪਾਲ ਹੌਲੀ-ਹੌਲੀ ਸ਼ਾਂਤੀ ਵੱਲ ਵਧ ਰਿਹਾ ਹੈ। ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੇਪਾਲ ਦੀ ਅੰਤ੍ਰਿਮ ਸਰਕਾਰ ਦੀ ਪ੍ਰਮੁੱਖ ਬਣਨ ਦੇ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਨੇਪਾਲ ਦੀ ਕਮਾਂਡ ਸੰਭਾਲਣ ਤੋਂ ਪਹਿਲਾਂ ਕਾਰਕੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ।
ਕਾਰਕੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਮਸ਼ਕਾਰ ਕਰਦੀ ਹਾਂ ਅਤੇ ਮੇਰੇ ’ਤੇ ਮੋਦੀ ਦਾ ਪ੍ਰਭਾਵ ਬਹੁਤ ਚੰਗਾ ਹੈ। ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਸ ਜ਼ਿੰਮੇਵਾਰੀ ਲਈ ਤਿਆਰ ਹਾਂ। ਨੇਪਾਲ ’ਚ ਹਾਲੀਆ ਮੂਵਮੈਂਟ ਦੀ ਅਗਵਾਈ ਕਰ ਰਹੇ ਜੈਨ ਜ਼ੀ ਗਰੁੱਪ ਨੇ ਮੇਰੇ ’ਤੇ ਭਰੋਸਾ ਕੀਤਾ ਹੈ ਕਿ ਮੈਂ ਬੇਸ਼ੱਕ ਥੋੜ੍ਹੇ ਸਮੇਂ ਲਈ ਸਰਕਾਰ ਦੀ ਅਗਵਾਈ ਕਰਾਂਗੀ।
ਉਨ੍ਹਾਂ ਕਿਹਾ ਕਿ ਮੇਰੀ ਪਹਿਲੀ ਪਹਿਲ ਉਨ੍ਹਾਂ ਲੋਕਾਂ ਦਾ ਸਨਮਾਨ ਕਰਨਾ ਹੋਵੇਗੀ, ਜਿਨ੍ਹਾਂ ਨੇ ਪ੍ਰਦਰਸ਼ਨਾਂ ’ਚ ਆਪਣੀ ਜਾਨ ਗੁਆਈ ਹੈ, ਕਾਰਕੀ ਨੇ ਕਿਹਾ ਕਿ ਮੇਰਾ ਪਹਿਲਾ ਕੰਮ ਸੰਘਰਸ਼ ਦੌਰਾਨ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਲਈ ਕੁੱਝ ਕਰਨ ਦੀ ਹੋਵੇਗਾ। ਕਾਰਕੀ ਨੇ ਨੇਪਾਲ ਦੇ ਸਮਰਥਨ ਨੂੰ ਲੇ ਕੇ ਭਾਰਤ ਦੀ ਭੂਮਿਕਾ ਦੀ ਗੱਲ ਕਰਦੇ ਹੋਏ ਕਿਹਾ ਕਿ ਮੈਂ ਭਾਰਤ ਦਾ ਬਹੁਤ ਸਨਮਾਨ ਕਰਦੀ ਹਾਂ ਅਤੇ ਉਨ੍ਹਾਂ ਨਾਲ ਪਿਆਰ ਕਰਦੀ ਹਾਂ। ਮੈਂ ਮੋਦੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹਾਂ ਅਤੇ ਭਾਰਤ ਨੇ ਨੇਪਾਲ ਦੀ ਬਹੁਤ ਮਦਦ ਕੀਤੀ ਹੈ।
ਨੇਪਾਲ ਦੀ ਅਸਥਿਰ ਰਾਜਨੀਤਿਕ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਾਰਕੀ ਨੇ ਕਿਹਾ ਕਿ ਨੇਪਾਲ ’ਚ ਸ਼ੁਰੂ ਤੋਂ ਹੀ ਸਮੱਸਿਆ ਰਹੀ ਹੈ। ਹੁਣ ਸਥਿਤੀ ਮੁਸ਼ਕਿਲ ਹੈ ਅਸੀਂ ਮਿਲ ਕੇ ਨੇਪਾਲ ਦੇ ਵਿਕਾਸ ਲਈ ਕੰਮ ਕਰਾਂਗੇ ਅਤੇ ਦੇਸ਼ ਦੀ ਨਵੀਂ ਸ਼ੁਰੂਆਤ ਕਰਾਂਗੇ। ਜ਼ਿਕਰਯੋਗ ਹੈ ਕਿ ਕਾਰਕੀ ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਰਹੇ ਹਨ, ਉਨ੍ਹਾਂ ਨੇ 2016 ’ਚ ਚੀਫ਼ ਜਸਟਿਸ ਦਾ ਅਹੁਦਾ ਸੰਭਾਲਿਆ ਸੀ।