
60,000 ਮਰੀਜ਼ਾਂ ਦੇ ਕਲੀਨੀਕਲ ਪ੍ਰੀਖਣ ਲਈ ਆਨਲਾਈਨ ਰਜਿਸਟਰੇਸ਼ਨ ਪ੍ਰਣਾਲੀ ਨੂੰ ਕੀਤਾ ਗਿਆ ਬੰਦ
ਨਵੀਂ ਦਿੱਲੀ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਲਾਗ ਦੇ ਮਰੀਜ਼ਾਂ ਦੀ ਗਿਣਤੀ 4 ਕਰੋੜ ਦੇ ਨੇੜੇ ਪਹੁੰਚ ਗਈ ਹੈ। ਕੋਰੋਨਾ ਦੇ ਟੀਕੇ (ਕੋਵਿਡ ਵੈਕਸੀਨ) ਦੀ ਖੋਜ ਲਈ ਵੱਖ-ਵੱਖ ਦੇਸ਼ਾਂ ਵਿਚ ਅਜ਼ਮਾਇਸ਼ਾਂ ਚੱਲ ਰਹੀਆਂ ਹਨ। ਇਸ ਦੌਰਾਨ ਯੂਐਸ ਦੀ ਮੈਡੀਕਲ ਉਪਕਰਣ ਨਿਰਮਾਤਾ ਜਾਨਸਨ ਐਂਡ ਜਾਨਸਨ (Johnson & Johnson) ਨੇ ਕੋਰੋਨਾ ਟੀਕੇ ਦੀ ਅਜ਼ਮਾਇਸ਼ ਨੂੰ ਫਿਲਹਾਲ ਰੋਕ ਦਿੱਤਾ ਹੈ।
Johnson & Johnson pauses Covid-19 vaccine trial
ਜਾਨਸਨ ਐਂਡ ਜਾਨਸਨ ਨੇ ਸੋਮਵਾਰ ਨੂੰ ਦੱਸਿਆ ਕਿ ਉਹਨਾਂ ਨੇ ਕੋਵਿਡ ਵੈਕਸੀਨ ਦੇ ਪ੍ਰੀਖਣ ਨੂੰ ਅਸਥਾਈ ਰੂਪ ਤੋਂ ਰੋਕ ਦਿੱਤਾ ਹੈ ਕਿਉਂਕਿ ਪ੍ਰੀਖਣ ਵਿਚ ਹਿੱਸਾ ਲੈ ਰਿਹਾ ਇਕ ਵਿਅਕਤੀ ਬਿਮਾਰ ਹੋ ਗਿਆ ਹੈ। ਕੰਪਨੀ ਨੇ ਬਿਆਨ ਵਿਚ ਕਿਹਾ, 'ਅਸੀਂ ਅਪਣੇ ਕੋਵਿਡ-19 ਵੈਕਸੀਨ ਦੇ ਕਲੀਨੀਕਲ ਪ੍ਰੀਖਣ ਲਈ ਉਮੀਦਵਾਰਾਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਫਿਲਹਾਲ ਰੋਕ ਦਿੱਤੀ ਹੈ। ਇਸ ਵਿਚ ਪੜਾਅ 3 ਦਾ ਪ੍ਰੀਖਣ ਵੀ ਸ਼ਾਮਲ ਹੈ। ਖੋਜ ਦੌਰਾਨ ਇਕ ਵਿਅਕਤੀ ਦੇ ਬਿਮਾਰ ਹੋਣ ਦੇ ਚਲਦਿਆਂ ਇਹ ਕਦਮ ਚੁੱਕਿਆ ਗਿਆ ਹੈ'।
Johnson & Johnson
ਇਸ ਰੋਕ ਦਾ ਅਰਥ ਹੈ ਕਿ 60,000 ਮਰੀਜ਼ਾਂ ਦੇ ਕਲੀਨੀਕਲ ਪ੍ਰੀਖਣ ਲਈ ਆਨਲਾਈਨ ਰਜਿਸਟਰੇਸ਼ਨ ਪ੍ਰਣਾਲੀ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਸੁਤੰਤਰ ਸੁਰੱਖਿਆ ਕਮੇਟੀ ਦੀ ਬੈਠਕ ਬੁਲਾਈ ਗਈ ਹੈ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਕੋਵਿਡ-19 ਵੈਕਸੀਨ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।
ਇਸ ਨੂੰ ਦੇਖਦੇ ਹੋਏ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਪ੍ਰਸਿੱਧ ਦਵਾ ਨਿਰਮਾਤਾ ਕੰਪਨੀਆਂ ਟੀਕਾ ਖੋਜਣ ਲਈ ਖੋਜ ਕਰ ਰਹੇ ਹਨ।
Corona Virus
ਦੁਨੀਆਂ ਭਰ ਦੇ 180 ਤੋਂ ਜ਼ਿਆਦਾ ਦੇਸ਼ਾਂ ਨੂੰ ਕੋਰੋਨਾ ਵਾਇਰਸ ਨੇ ਅਪਣੇ ਅਪਣੀ ਚਪੇਟ ਵਿਚ ਲਿਆ ਹੈ। ਦੁਨੀਆਂ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 3.74 ਕਰੋੜ ਤੋਂ ਪਾਰ ਪਹੁੰਚ ਗਈ ਹੈ। ਉੱਥੇ ਹੀ 10.76 ਲੱਖ ਮਰੀਜ਼ ਇਸ ਵਾਇਰਸ ਦੇ ਚਲਦਿਆਂ ਅਪਣੀ ਜਾਨ ਗਵਾ ਚੁੱਕੇ ਹਨ ਜਦਕਿ 2.60 ਕਰੋੜ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਨੂੰ ਮਾਤ ਦੇਣ ਵਿਚ ਸਫ਼ਲ ਹੋਏ ਹਨ।