
ਦੇਸ਼ 'ਚ 71 ਲੱਖ ਤੋਂ ਪਾਰ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲੇ 71 ਲੱਖ ਤੋਂ ਪਾਰ ਪਹੁੰਚ ਗਏ ਹਨ, ਜਦਕਿ ਦੇਸ਼ ਵਿਚ ਪੀੜਤ ਲੋਕਾਂ ਦੇ ਠੀਕ ਹੋਣ ਦੀ ਦਰ 86.17 ਫੀਸਦ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਵਿਡ-19 ਦੇ 66,732 ਨਵੇਂ ਮਾਮਲੇ ਦਰਜ ਕੀਤੇ ਗਏ। ਜਦਕਿ 816 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ।
Coronavirus Cases in India
ਦੇਸ਼ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 8,61,853 ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਲਾਗ ਦੇ 66,732 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲੇ ਵਧ ਕੇ 71,20,539 ਹੋ ਗਏ ਹਨ।
Coronavirus
ਇਸ ਦੌਰਾਨ 816 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਕੁੱਲ਼ ਮ੍ਰਿਤਕਾਂ ਦੀ ਗਿਣਤੀ ਵਧ ਕੇ 1,09,150 ਹੋ ਗਈ ਹੈ। ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਮਰੀਜਾਂ ਦੀ ਗਿਣਤੀ 61,49,536 ਹੋ ਗਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ 110 ਦਿਨਾਂ ਵਿਚ ਇਕ ਲੱਖ ਨੂੰ ਪਾਰ ਕਰ ਗਏ, ਜਦਕਿ ਇਸ ਤੋਂ ਬਾਅਦ 59 ਦਿਨਾਂ ਵਿਚ ਇਹ ਕੇਸ 10 ਤੋਂ ਪਾਰ ਹੋ ਗਏ। ਕੋਵਿਡ -19 ਕਾਰਨ ਮੌਤ ਦਰ 1.53 ਪ੍ਰਤੀਸ਼ਤ ਹੈ